ਅੰਮ੍ਰਿਤਸਰ ਏਅਰਪੋਰਟ ‘ਤੇ ਉਡਾਣਾਂ ਦੇ ਸਮੇਂ ਵਿੱਚ ਤਬਦੀਲੀ -ਛੇ ਮਹੀਨੇ ਲਈ ਰਨਵੇ ਅੱਪਗ੍ਰੇਡ ਦਾ ਕੰਮ ਹੋਵੇਗਾ
ਰਨਵੇ ਆਧੁਨਿਕੀਕਰਨ ਕਾਰਨ ਉਡਾਣ ਸ਼ਡਿਊਲ ਵਿੱਚ ਵੱਡੇ ਬਦਲਾਅ
ਕੁਲਵਿੰਦਰ ਸਿੰਘ, ਬਾਬੂਸ਼ਾਹੀ ਨੈੱਟਵਰਕ
ਅੰਮ੍ਰਿਤਸਰ, 30 ਮਾਰਚ 2026:
ਸ਼੍ਰੀ ਗੁਰੂ ਰਾਮ ਦਾਸ ਜੀ ਇੰਟਰਨੈਸ਼ਨਲ ਏਅਰਪੋਰਟ ‘ਤੇ ਸਮਰ ਸ਼ਡਿਊਲ 2026 ਦੌਰਾਨ ਉਡਾਣਾਂ ਵਿੱਚ ਵੱਡੇ ਬਦਲਾਅ ਕੀਤੇ ਗਏ ਹਨ। 1 ਅਪ੍ਰੈਲ ਤੋਂ 27 ਸਤੰਬਰ 2026 ਤੱਕ ਹਰ ਰੋਜ਼ ਦੁਪਹਿਰ 13:45 ਤੋਂ ਰਾਤ 21:45 ਵਜੇ ਤੱਕ ਰਨਵੇ ਬੰਦ ਰਹੇਗਾ। ਇਹ ਫੈਸਲਾ NOTAM ਤਹਿਤ ਜਾਰੀ ਕੀਤਾ ਗਿਆ ਹੈ ਅਤੇ ਰਨਵੇ ਰੀਕਾਰਪੇਟਿੰਗ ਅਤੇ ਹੋਰ ਅੱਪਗ੍ਰੇਡ ਕੰਮਾਂ ਕਰਕੇ ਲਿਆ ਗਿਆ ਹੈ।
ਏਅਰਪੋਰਟ ਡਾਇਰੈਕਟਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਇਹ ਫੈਸਲਾ ਏਅਰਪੋਰਟਸ ਅਥਾਰਟੀ ਆਫ ਇੰਡੀਆ ਵੱਲੋਂ ਸੁਰੱਖਿਆ ਅਤੇ Aiport ਸੁਧਾਰ ਲਈ ਲਿਆ ਗਿਆ ਹੈ।
ਮੁੱਖ ਬਿੰਦੂ
ਰਨਵੇ ਬੰਦ ਸਮਾਂ:
ਹਰ ਰੋਜ਼ 13:45 ਤੋਂ 21:45 ਵਜੇ ਤੱਕ
ਲਾਗੂ ਸਮਾਂ:
1 ਅਪ੍ਰੈਲ 2026 ਤੋਂ 27 ਸਤੰਬਰ 2026 ਤੱਕ
ਕੋਈ ਉਡਾਣ ਨਹੀਂ:
ਬੰਦ ਸਮੇਂ ਦੌਰਾਨ
ਉਡਾਣਾਂ ਦਾ ਨਵਾਂ ਸਮਾਂ:
NOTAM ਅਨੁਸਾਰ ਤਬਦੀਲੀ
ਉਡਾਣ ਕਨੈਕਟਿਵਿਟੀ
ਕੁੱਲ ਉਡਾਣਾਂ: 62
ਘਰੇਲੂ: 40 | ਅੰਤਰਰਾਸ਼ਟਰੀ: 22
ਡੋਮੇਸਟਿਕ ਦਿੱਲੀ, ਮੁੰਬਈ, ਬੈਂਗਲੁਰੂ, ਕੋਲਕਾਤਾ, ਅਹਿਮਦਾਬਾਦ, ਕੁੱਲੂ, ਸ੍ਰੀਨਗਰ, ਪੁਣੇ
ਅੰਤਰਰਾਸ਼ਟਰੀ:
ਦੋਹਾ, ਦੁਬਈ, ਸਿੰਗਾਪੁਰ, ਬਰਮਿੰਘਮ, ਲੰਡਨ ਗੈਟਵਿਕ, ਕੁਆਲਾ ਲੰਪੁਰ, ਸ਼ਾਰਜਾਹ, ਬੈਂਕਾਕ
ਯਾਤਰੀਆਂ ਲਈ ਸਲਾਹ
- ਯਾਤਰਾ ਤੋਂ ਪਹਿਲਾਂ ਉਡਾਣ ਦਾ ਸਮਾਂ ਚੈੱਕ ਕਰੋ
- ਵੱਧ ਸਮਾਂ ਰੱਖ ਕੇ ਆਓ
ਕੰਮਾਂ ਦਾ ਵੇਰਵਾ
ਰਨਵੇ ਰੀਕਾਰਪੇਟਿੰਗ:
3658 ਮੀਟਰ ਲੰਬਾ ਰਨਵੇ
ਬੋਇੰਗ 747-800 ਵਰਗੇ ਜਹਾਜ਼
ਦੋ ਲੇਅਰਾਂ ਵਿੱਚ ਕੰਮ
RESA ਅੱਪਗ੍ਰੇਡ:
ICAO ਮਿਆਰਾਂ ਅਨੁਸਾਰ
AGL ਲਾਈਟਿੰਗ:
2000+ LED ਲਾਈਟਾਂ
ILCMS ਸਿਸਟਮ:
ਸਮਾਰਟ ਮਾਨੀਟਰਿੰਗ, ਸਮਾਂ ਬਚਤ
ਏਅਰਪੋਰਟ ਅਥਾਰਟੀ ਵੱਲੋਂ ਯਾਤਰੀਆਂ ਨੂੰ ਸਹਿਯੋਗ ਦੀ ਅਪੀਲ ਕੀਤੀ ਗਈ ਹੈ।