ਪੁਲਿਸ ਤੇ ਬਦਮਾਸ਼ਾਂ ਵਿਚਾਲੇ ਚੱਲੀਆਂ ਗੋਲੀਆਂ, ਦੋ ਗ੍ਰਿਫਤਾਰ- ਇੱਕ ਫਰਾਰ
ਰੋਹਿਤ ਗੁਪਤਾ, ਗੁਰਦਾਸਪੁਰ
ਡੇਰਾ ਬਾਬਾ ਨਾਨਕ ਦੀ ਪੁਲਿਸ ਵੱਲੋਂ ਦੋ ਨੌਜਵਾਨਾਂ ਨੂੰ ਡੇਰਾ ਬਾਬਾ ਨਾਨਕ ਦੀ ਦਾਨਾ ਮੰਡੀ ਵਿੱਚੋਂ ਗਿਰਫਤਾਰ ਕੀਤਾ ਗਿਆ ਹੈ। ਚਰਚਾ ਹੈ ਕਿ ਤਿੰਨ ਨੌਜਵਾਨ ਦਾਨਾ ਮੰਡੀ ਵਿੱਚ ਕਿਸੇ ਆੜਤੀ ਨੂੰ ਗੋਲੀਆਂ ਮਾਰਨ ਆਏ ਸਨ। ਪਰ ਪੁਲਿਸ ਪਾਰਟੀ ਨੂੰ ਇਸ ਦੀ ਇਨਫੋਰਮੇਸ਼ਨ ਮਿਲ ਗਈ ਅਤੇ ਪੁਲਿਸ ਪਾਰਟੀ ਵੱਲੋਂ ਇਹਨਾਂ ਦਾ ਪਿੱਛਾ ਕੀਤਾ ਗਿਆ , ਜਿਸ ਦੌਰਾਨ ਇਹਨਾਂ ਵੱਲੋਂ ਪੁਲਿਸ ਪਾਰਟੀ ਤੇ ਫਾਇਰਿੰਗ ਵੀ ਕੀਤੀ ਗਈ । ਪੁਲਿਸ ਵੱਲੋਂ ਵੀ ਇਹਨਾਂ ਤੇ ਜਵਾਬੀ ਫਾਇਰਿੰਗ ਕੀਤੀ ਗਈ ਅਤੇ ਲੋਕਾਂ ਦੇ ਸਹਿਯੋਗ ਨਾਲ ਇਹਨਾਂ ਵਿੱਚੋਂ ਦੋ ਨੂੰ ਕਾਬੂ ਕਰ ਲਿਆ ਗਿਆ ਜਦਕਿ ਇੱਕ ਦੋੜਨ ਵਿੱਚ ਕਾਮਯਾਬ ਹੋ ਗਿਆ ।
ਡੀਐਸਪੀ ਜੋਗਾ ਸਿੰਘ ਨੇ ਦੋ ਨੌਜਵਾਨਾਂ ਦੀ ਗ੍ਰਿਫਤਾਰੀ ਦੀ ਪੁਸ਼ਤ ਕਰਦਿਆਂ ਕਿਹਾ ਕਿ ਪੁਲਿਸ ਨੂੰ ਜਾਣਕਾਰੀ ਮਿਲੀ ਸੀ ਕਿ ਤਿੰਨ ਸ਼ੱਕੀ ਵਿਅਕਤੀ ਇਲਾਕੇ ਵਿੱਚ ਘੁੰਮ ਰਹੇ ਹਨ ਜਿਸ ਤੇ ਡੇਰਾ ਬਾਬਾ ਨਾਨਕ ਦੇ ਐਸ ਐਚ ਓ ਅਤੇ ਪੁਲਿਸ ਪਾਰਟੀ ਵੱਲੋਂ ਉਹਨਾਂ ਦਾ ਪਿੱਛਾ ਕੀਤਾ ਗਿਆ। ਇਹ ਨੌਜਵਾਨ ਦਾ ਨਾ ਮੰਡੀ ਵੱਲ ਦੌੜ ਗਏ ਅਤੇ ਪੁਲਿਸ ਪਾਰਟੀ ਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਪੁਲਿਸ ਨੇ ਇਹਨਾਂ ਤੇ ਜਵਾਬੀ ਫਾਇਰਿੰਗ ਕੀਤੀ ਅਤੇ ਲੋਕਾਂ ਦੇ ਸਹਿਯੋਗ ਨਾਲ ਇਹਨਾਂ ਵਿੱਚੋਂ ਦੋ ਨੂੰ ਕਾਬੂ ਕਰ ਲਿਆ। ਇਹ ਜਾਂਚ ਕੀਤੀ ਜਾ ਰਹੀ ਹੈ ਕਿ ਇੱਕ ਇਸ ਵਾਰਦਾਤ ਨੂੰ ਅੰਜਾਮ ਦੇਣ ਆਏ ਸਨ।
- Download Babushahi App
-
-