ਗੁਰੂ ਨਾਨਕ ਕਲੋਨੀ ’ਚ ਨਸ਼ੇੜੀਆਂ ਦੀ ਵਧੀ ਆਵਾਜਾਈ, ਲੋਕਾਂ ਨੇ ਲਾਈ ਪੁਲਿਸ ਨੂੰ ਗੁਹਾਰ; 112 ਤੇ ਬਾਈਕ PCR ਤਾਇਨਾਤ
KAMALJEET SANDHU
ਬਰਨਾਲਾ: ਗੁਰੂ ਨਾਨਕ ਕਲੋਨੀ ਵਿੱਚ ਨਸ਼ੇ ਦੀ ਸਮੱਸਿਆ ਅਤੇ ਨਸ਼ਾ ਕਰਨ ਵਾਲਿਆਂ ਦੀ ਵਧਦੀ ਆਵਾਜਾਈ ਤੋਂ ਪ੍ਰੇਸ਼ਾਨ ਲੋਕਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਸੁਰੱਖਿਆ ਦੀ ਮੰਗ ਕੀਤੀ ਹੈ। ਸਥਾਨਕ ਵਸਨੀਕਾਂ ਦਾ ਦੋਸ਼ ਹੈ ਕਿ ਕਲੋਨੀ ਨਾਲ ਲੱਗਦੀ ਸੈਸੀ ਬਸਤੀ ਵਿੱਚ ਨਸ਼ਾ ਮਿਲਣ ਕਾਰਨ ਰਾਤ ਸਮੇਂ ਨਸ਼ਾ ਕਰਨ ਵਾਲਿਆਂ ਦੀ ਆਵਾਜਾਈ ਵਧ ਗਈ ਹੈ।
ਲੋਕਾਂ ਦੀ ਸ਼ਿਕਾਇਤ ’ਤੇ ਐੱਸਐੱਸਪੀ ਪੁਲਿਸ ਟੀਮ ਸਮੇਤ ਮੌਕੇ ’ਤੇ ਪਹੁੰਚੇ ਅਤੇ ਇਲਾਕੇ ਦਾ ਜਾਇਜ਼ਾ ਲਿਆ। ਪੁਲਿਸ ਵੱਲੋਂ ਤੁਰੰਤ 112 ਦੀ ਗੱਡੀ ਅਤੇ ਬਾਈਕ PCR ਤਾਇਨਾਤ ਕਰ ਦਿੱਤੀ ਗਈ ਹੈ। ਦੋਵੇਂ ਐਂਟਰੀ-ਐਗਜ਼ਿਟ ਪੁਆਇੰਟਾਂ ’ਤੇ ਨਿਗਰਾਨੀ ਵਧਾਈ ਗਈ ਹੈ।
ਵਸਨੀਕਾਂ ਮੁਤਾਬਕ ਰਾਤ ਸਮੇਂ ਨਸ਼ਾ ਕਰਨ ਵਾਲਿਆਂ ਦੀ ਮੌਜੂਦਗੀ ਕਾਰਨ ਔਰਤਾਂ ਅਤੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਬਣੀ ਹੋਈ ਹੈ। ਪਿਛਲੇ 5-6 ਦਿਨਾਂ ਤੋਂ ਲੋਕ ਖੁਦ ਵੀ ਸ਼ਾਮ 6 ਵਜੇ ਤੋਂ ਰਾਤ 12 ਵਜੇ ਅਤੇ ਸਵੇਰੇ 6 ਤੋਂ 9 ਵਜੇ ਤੱਕ ਪਹਿਰਾ ਦੇ ਰਹੇ ਹਨ। ਲੋਕਾਂ ਨੇ ਇਲਾਕੇ ਵਿੱਚ ਗੈਸ ਸਿਲੰਡਰ ਅਤੇ ਮੋਟਰਸਾਈਕਲ ਚੋਰੀ ਹੋਣ ਦੀਆਂ ਘਟਨਾਵਾਂ ਦਾ ਵੀ ਦਾਅਵਾ ਕੀਤਾ ਹੈ।
ਐੱਸਐੱਸਪੀ ਨੇ ਕਿਹਾ ਕਿ ਸਥਾਈ ਪੁਲਿਸ ਪਿਕਟ ਲਗਾਉਣ ਲਈ ਡੀਸੀ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਅਤੇ ਹੋਰ ਰਸਤਿਆਂ ਨੂੰ ਸੁਰੱਖਿਅਤ ਕਰਨ ਲਈ ਸਿਵਲ ਪ੍ਰਸ਼ਾਸਨ ਨਾਲ ਵੀ ਵਿਚਾਰ-ਵਟਾਂਦਰਾ ਕੀਤਾ ਜਾਵੇਗਾ।
- Download Babushahi App
-
-