BREAKING- ਪੰਜਾਬ ’ਚ ED ਦੀ ਛਾਪੇਮਾਰੀ, ਪੜ੍ਹੋ ਪੂਰੀ ਖ਼ਬਰ
Ravi Jakhu
ਮੁਹਾਲੀ, 16 ਸਤੰਬਰ 2026: ਇਨਫੋਰਸਮੈਂਟ ਡਾਇਰੈਕਟੋਰੇਟ (ED) ਵੱਲੋਂ ਅੱਜ ਤੜਕਸਾਰ ਪੰਜਾਬ ਦੇ ਮੁਹਾਲੀ ਅਤੇ ਪਟਿਆਲਾ ਵਿੱਚ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕੀਤੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਈਡੀ ਦੀਆਂ ਟੀਮਾਂ ਨੇ ਦੋਵਾਂ ਸ਼ਹਿਰਾਂ ਵਿੱਚ ਕੁਝ ਥਾਵਾਂ ’ਤੇ ਪਹੁੰਚ ਕੇ ਜਾਂਚ-ਪੜਤਾਲ ਸ਼ੁਰੂ ਕੀਤੀ।
ਮੁਹਾਲੀ ਦੇ ਆਈ.ਟੀ. ਸਿਟੀ, ਸੈਕਟਰ-82ਏ ਸਥਿਤ ਪਲਾਟ ਨੰਬਰ 2010 ’ਤੇ ਵੀ ਈਡੀ ਦੀ ਟੀਮ ਵੱਲੋਂ ਕਾਰਵਾਈ ਕੀਤੇ ਜਾਣ ਦੀ ਜਾਣਕਾਰੀ ਮਿਲੀ ਹੈ। ਸਵੇਰੇ ਤੋਂ ਹੀ ਇਨ੍ਹਾਂ ਥਾਵਾਂ ’ਤੇ ਜਾਂਚ ਏਜੰਸੀ ਦੀਆਂ ਗਤੀਵਿਧੀਆਂ ਦੇਖੀਆਂ ਗਈਆਂ।
ਹਾਲਾਂਕਿ, ਈਡੀ ਵੱਲੋਂ ਇਸ ਕਾਰਵਾਈ ਦੇ ਕਾਰਨਾਂ, ਕਿਸ ਮਾਮਲੇ ਨਾਲ ਸਬੰਧਤ ਜਾਂਚ ਕੀਤੀ ਜਾ ਰਹੀ ਹੈ ਅਤੇ ਛਾਪੇਮਾਰੀ ਦੌਰਾਨ ਕੀ ਕੁਝ ਸਾਹਮਣੇ ਆਇਆ ਹੈ, ਇਸ ਬਾਰੇ ਅਜੇ ਤੱਕ ਕੋਈ ਵਿਸਥਾਰਤ ਅਧਿਕਾਰਤ ਜਾਣਕਾਰੀ ਜਾਰੀ ਨਹੀਂ ਕੀਤੀ ਗਈ। ED ਦੀ ਕਾਰਵਾਈ ਨਾਲ ਜੁੜੇ ਹੋਰ ਵੇਰਵਿਆਂ ਅਤੇ ਅਧਿਕਾਰਤ ਬਿਆਨ ਦੀ ਉਡੀਕ ਕੀਤੀ ਜਾ ਰਹੀ ਹੈ।
- Download Babushahi App
-
-