ਬ੍ਰਿਕਸ ਸੰਮੇਲਨ 2026: ਦਿੱਲੀ ਪੁਲਿਸ ਵੱਲੋਂ Traffic plan ਤਿਆਰ, 22 ਡਾਇਵਰਸ਼ਨ ਪੁਆਇੰਟ ਬਣਾਏ
ਨਵੀਂ ਦਿੱਲੀ, 11 ਸਤੰਬਰ, 2026 : ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ 18ਵੇਂ ਬ੍ਰਿਕਸ ਸੰਮੇਲਨ ਦੇ ਹਿੱਸੇ ਵਜੋਂ ਬ੍ਰਿਕਸ ਵਪਾਰ ਫੋਰਮ ਦੀ ਸ਼ੁਰੂਆਤ ਹੋ ਗਈ ਹੈ। ਵਿਦੇਸ਼ੀ ਡੈਲੀਗੇਟਾਂ ਦੀ ਹਵਾਈ ਅੱਡੇ, ਹੋਟਲਾਂ ਅਤੇ ਭਾਰਤ ਮੰਡਪਮ ਵਿਚਕਾਰ ਸੁਰੱਖਿਅਤ ਅਤੇ ਸੁਚਾਰੂ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਦਿੱਲੀ ਪੁਲਿਸ ਨੇ ਇੱਕ ਵਿਸ਼ੇਸ਼ ਟ੍ਰੈਫਿਕ ਪ੍ਰਬੰਧਨ ਯੋਜਨਾ ਤਿਆਰ ਕੀਤੀ ਹੈ, ਜਿਸ ਤਹਿਤ 22 ਡਾਇਵਰਸ਼ਨ ਪੁਆਇੰਟ ਬਣਾਏ ਗਏ ਹਨ। ਸੰਮੇਲਨ ਦਾ ਮੁੱਖ ਪ੍ਰੋਗਰਾਮ 12 ਸਤੰਬਰ ਤੋਂ ਸ਼ੁਰੂ ਹੋਵੇਗਾ।
ਵਧੀਕ ਪੁਲਿਸ ਕਮਿਸ਼ਨਰ (ਟ੍ਰੈਫਿਕ) ਦਿਨੇਸ਼ ਕੁਮਾਰ ਗੁਪਤਾ ਨੇ ਦੱਸਿਆ ਕਿ ਵੀਵੀਆਈਪੀ ਕਾਫਲਿਆਂ ਦੀ ਆਵਾਜਾਈ ਦੇ ਨਾਲ-ਨਾਲ ਜਨਤਕ ਆਵਾਜਾਈ ਨੂੰ ਨਿਯਮਤ ਕਰਨ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਪੁਲਿਸ ਨੇ ਸੋਸ਼ਲ ਮੀਡੀਆ ਰਾਹੀਂ ਟ੍ਰੈਫਿਕ ਸਲਾਹ (advisory) ਜਾਰੀ ਕਰਦਿਆਂ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਰੂਟਾਂ ਦੀ ਜਾਂਚ ਕਰਨ ਅਤੇ ਉਸ ਅਨੁਸਾਰ ਹੀ ਆਪਣਾ ਸਫ਼ਰ ਤੈਅ ਕਰਨ।
ਇਸ ਬ੍ਰਿਕਸ ਸੰਮੇਲਨ ਦੌਰਾਨ ਵਪਾਰ, ਡਿਜੀਟਲ ਤਕਨਾਲੋਜੀ, ਵਿੱਤ, ਊਰਜਾ ਸੁਰੱਖਿਆ, ਗਲੋਬਲ ਸਪਲਾਈ ਚੇਨ, ਰਾਸ਼ਟਰੀ ਮੁਦਰਾਵਾਂ ਦੀ ਵਰਤੋਂ, ਡਿਜੀਟਲ ਵਪਾਰ, ਆਰਟੀਫੀਸ਼ੀਅਲ ਇੰਟੈਲੀਜੈਂਸ (AI) ਅਤੇ ਨਵੇਂ ਵਿਕਾਸ ਬੈਂਕ (NDB) ਦੇ ਵਿਸਥਾਰ ਵਰਗੇ ਅਹਿਮ ਵਿਸ਼ਿਆਂ 'ਤੇ ਚਰਚਾ ਕੀਤੀ ਜਾਵੇਗੀ।
- Download Babushahi App
-
-