ਸਾਬਕਾ PCS ਰਵਿੰਦਰ ਬਾਂਸਲ ਦੇ ਮਾਤਾ ਦਰਸ਼ਨਾ ਦੇਵੀ ਬਾਂਸਲ ਨਮਿਤ ਭੋਗ ਅਤੇ ਪ੍ਰਾਥਨਾ ਸਭਾ 13 ਸਤੰਬਰ ਨੂੰ ਚੰਡੀਗੜ੍ਹ ’ਚ
ਬਾਬੂਸ਼ਾਹੀ ਨੈਟਵਰਕ
ਚੰਡੀਗੜ੍ਹ, 11 ਸਤੰਬਰ, 2026: ਸਾਬਕਾ ਪੀ ਸੀ ਐਸ ਰਵਿੰਦਰ ਬਾਂਸਲ ਦੇ ਮਾਤਾ ਅਤੇ ਸਵਰਗੀ ਕ੍ਰਿਸ਼ਨ ਚੰਦ ਪਟਵਾਰੀ ਦੇ ਧਰਮ ਪਤਨੀ ਦਰਸ਼ਨਾ ਦੇਵੀ ਬਾਂਸਲ ਨਮਿਤ ਭੋਗ ਅਤੇ ਅੰਤਿਮ ਅਰਦਾਸ 13 ਸਤੰਬਰ ਨੂੰ ਦੁਪਹਿਰ 1.00 ਤੋਂ 2.00 ਵਜੇ ਤੱਕ ਆਰਿਆ ਸਮਾਜ ਮੰਦਿਰ,ਸੈਕਟਰ 7 ਚੰਡੀਗੜ੍ਹ ਵਿਚ ਹੋਵੇਗੀ।
ਇਸ ਮੌਕੇ ਪਰਿਵਾਰਕ ਮੈਂਬਰ, ਦੋਸਤ-ਮਿੱਤਰ, ਰਿਸ਼ਤੇਦਾਰ ਤੇ ਸ਼ੁਭ ਚਿੰਤਕ ਇਕੱਤਰ ਹੋ ਕੇ ਵਿਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨਗੇ।
ਸਵਰਗੀ ਦਰਸ਼ਨਾ ਦੇਵੀ ਬਾਂਸਲ ਨੂੰ ਪਰਿਵਾਰ ਵੱਲੋਂ ਬਹੁਤ ਹੀ ਨਿੱਘੇ ਸੁਭਾਅ ਦੇ ਮਿਲਣਸਾਰ ਤੇ ਹਰ ਕਿਸੇ ਨੂੰ ਪਿਆਰ ਤੇ ਸਤਿਕਾਰ ਦੇਣ ਵਾਲਿਆਂ ਵਜੋਂ ਜਾਣਿਆ ਜਾਂਦਾ ਸੀ। ਸਵਰਗੀ ਦਰਸ਼ਨਾ ਦੇਵੀ ਬਾਂਸਲ ਰਵਿੰਦਰ ਕੁਮਾਰ (ਸੇਵਾ ਮੁਕਤ) ਪੀ ਸੀ ਐਸ ਦੇ ਮਾਤਾ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਐਡਵਕੇਟ ਅਵੀਕਰਨ ਬਾਂਸਲ ਦੇ ਦਾਦਾ ਜੀ ਅਤੇ ਪੁਨੀਤ ਬਾਂਸਲ ਤਹਿਸੀਲਦਾਰ ਪੰਜਾਬ ਸਰਕਾਰ ਦੇ ਤਾਈ ਜੀ ਸਨ। ਦਰਸ਼ਨਾ ਦੇਵੀ ਦਾ 4 ਸਤੰਬਰ 2026 ਨੂੰ ਦਿਹਾਂਤ ਹੋ ਗਿਆ ਸੀ।
- Download Babushahi App
-
-