ਆਖਰ ਕਿਵੇਂ ਚਲੇਗਾ ਸਿਹਤ ਅਮਲੇ ਦਾ ਕੰਮ , ਜਿਲਾ ਗੁਰਦਾਸਪੁਰ ਵਿੱਚ ਕਈ ਪੋਸਟਾਂ ਖਾਲੀ
85 ਮੈਡੀਕਲ ਅਫਸਰਾਂ ਅਤੇ 25 ਸਪੈਸ਼ਲਿਸਟਾਂ ਦੀ ਘਾਟ ,ਇੱਕ ਵੀ ਹੈਲਥ ਕੇਅਰ ਅਸਿਸਟੈਂਟ ਨਹੀਂ , 41 ਫੀਸਦੀ ਓਪਥਲਮਿਕ ਅਫਸਰ, 140 ਮਲਟੀ ਪਰਪਸ ਹੈਲਥ ਵਰਕਰ, 22 ਸਟਾਫ ਨਰਸ ਅਤੇ 49 ਫਾਰਮੇਸੀ ਅਫਸਰਾਂ ਦੀ ਵੀ ਘਾਟ
ਰੋਹਿਤ ਗੁਪਤਾ
ਗੁਰਦਾਸਪੁਰ 10 ਸਤੰਬਰ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਮਿਆਰੀ ਅਤੇ ਵਧੀਆ ਸਿਹਤ ਸਹੂਲਤਾਂ ਮੁਹਈਆ ਕਰਵਾਉਣ ਦੇ ਦਾਅਵਿਆਂ ਦੇ ਬਾਵਜੂਦ ਸਰਕਾਰੀ ਹਸਪਤਾਲਾਂ ਵਿੱਚ ਸਟਾਫ ਦੀ ਕਮੀ ਦੀ ਸਮੱਸਿਆ ਪੇਸ਼ ਆ ਰਹੀ ਹੈ । ਗੱਲ ਜਿਲਾ ਗੁਰਦਾਸਪੁਰ ਦੇ ਹਸਪਤਾਲਾਂ ਜਾਂ ਡਿਸਪੈਂਸਰੀਆਂ ਦੀ ਕਰੀਏ ਤਾਂ ਪੂਰੇ ਜਿਲ੍ਾ ਗੁਰਦਾਸਪੁਰ ਵਿੱਚ ਬਹੁਤ ਸਾਰੀਆਂ ਅਸਾਮੀਆਂ ਸਿਹਤ ਵਿਭਾਗ ਵਿੱਚ ਖਾਲੀ ਹਨ। ਜਿਸ ਕਾਰਨ ਕਰਮਚਾਰੀਆਂ ਤੇ ਵੀ ਕੰਮ ਦਾ ਵਾਧੂ ਲੋਡ ਹੈ ਤੇ ਲੋਕਾਂ ਨੂੰ ਵੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਐਡਵੋਕੇਟ ਸੁਧੀਰ ਬੰਸਲ ਰਾਹੀਂ ਆਰ ਟੀ ਆਈ ਰਾਹੀਂ ਮਿਲੀ ਜਾਣਕਾਰੀ ਅਨੁਸਾਰ ਜਿਲਾ ਗੁਰਦਾਸਪੁਰ ਦੇ ਸਰਕਾਰੀ ਹਸਪਤਾਲਾਂ ਵਿੱਚ 85 ਮੈਡੀਕਲ ਅਫਸਰਾਂ ਦੀ ਘਾਟ ਹੈ ਜਦਕਿ 25 ਸਪੈਸ਼ਲਿਸਟਾਂ ਦੀਆਂ ਪੋਸਟਾਂ ਵੀ ਜ਼ਿਲ੍ਾ ਗੁਰਦਾਸਪੁਰ ਵਿੱਚ ਖਾਲੀ ਪਈਆਂ ਹਨ। ਜਿਲਾ ਗੁਰਦਾਸਪੁਰ ਦੇ ਹਸਪਤਾਲਾਂ ਵਿੱਚ ਕੁੱਲ 181 ਮੈਡੀਕਲ ਅਫਸਰਾਂ ਦੀਆਂ ਪੋਸਟਾਂ ਹਨ ਜਿਨਾਂ ਵਿੱਚੋਂ ਸਿਰਫ 96 ਮੈਡੀਕਲ ਅਫਸਰਾਂ ਦੀਆਂ ਪੋਸਟਾਂ ਹੀ ਭਰੀਆਂ ਗਈਆਂ ਹਨ ਜਦਕਿ 98 ਸੈਕਸ਼ਨ ਕੀਤੇ ਗਏ ਸਪੈਸ਼ਲਿਸਟਾਂ ਵਿੱਚੋਂ ਸਿਰਫ 73 ਹੀ ਕੰਮ ਕਰ ਰਹੇ ਹਨ ।
ਸਰਕਾਰੀ ਹਸਪਤਾਲਾਂ ਅਤੇ ਸੀ ਐਚ ਸੀ ਵਿੱਚ 140 ਮਲਟੀ ਪਰਪਸ ਹੈਲਥ ਵਰਕਰ, 22 ਸਟਾਫ ਨਰਸ ਅਤੇ 49 ਫਾਰਮੇਸੀ ਅਫਸਰਾਂ ਦੀ ਘਾਟ ਹੈ।
ਇਕੱਠੀ ਕੀਤੀ ਗਈ ਜਾਣਕਾਰੀ ਅਨੁਸਾਰ ਜਿਲਾ ਗੁਰਦਾਸਪੁਰ ਵਿੱਚ ਇੱਕ ਵੀ ਹੈਲਥ ਕੇਅਰ ਅਸਿਸਟੈਂਟ ਨਹੀਂ ਹੈ ਪਰ ਇੱਥੇ ਹੈਲਥ ਕੇਅਰ ਅਸਿਸਟੈਂਟ ਦੀਆਂ 12 ਪੋਸਟਾਂ ਸੈਂਕਸ਼ਨ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਓਪਥਲਮਿਕ ਅਫਸਰਾਂ ਦੀਆਂ ਸੈਂਕਸ਼ਨ ਕੀਤੀਆਂ ਗਈਆਂ 17 ਪੋਸਟਾਂ ਵਿੱਚੋਂ ਸਿਰਫ 10 ਹੀ ਭਰੀਆਂ ਗਈਆਂ ਹਨ। ਇਸ ਤਰ੍ਹਾਂ 41 ਫੀਸਦੀ ਪੋਸਟਾਂ ਓਪਥਲਮਿਕ ਅਫਸਰਾਂ ਦੀਆਂ ਜਿਲਾ ਗੁਰਦਾਸਪੁਰ ਵਿੱਚ ਖਾਲੀ ਪਈਆਂ ਹਨ। ਫੀਲਡ ਵਰਕਰਾਂ ਦੀਆਂ ਕੁੱਲ 18 ਸੈਂਕਸ਼ਨ ਪੋਸਟਾਂ ਵਿੱਚੋਂ ਸਿਰਫ 5 ਫੀਲਡ ਵਰਕਰ ਹੀ ਕੰਮ ਕਰ ਰਹੇ ਹਨ ਯਾਨੀ 13 ਪੋਸਟਾਂ ਖਾਲੀ ਹਨ ਜਦਕਿ ਸਟਾਫ ਨਰਸਿਸ ਦੀਆਂ 207 ਸੈਂਕਸ਼ਨ ਪੋਸਟਾਂ ਵਿੱਚੋਂ ਸਿਰਫ 185 ਸਟਾਫ ਨਰਸਾਂ ਹੀ ਕੰਮ ਕਰ ਰਹੀਆਂ ਹਨ 22 ਸਟਾਫ ਨਰਸਾਂ ਦੀ ਜ਼ਿਲਾ ਗੁਰਦਾਸਪੁਰ ਵਿੱਚ ਘਾਟ ਹੈ।
ਗੱਲ ਕਲੈਰੀਕਲ ਅਮਲੇ ਦੀ ਕੀਤੀ ਜਾਏ ਤਾਂ ਜਿਲਾ ਗੁਰਦਾਸਪੁਰ ਵਿੱਚ ਸਟੈਨੋ ਦੀਆਂ 16 ਵਿੱਚੋਂ 6 ਪੋਸਟਾਂ ਸੀ ਭਰੀਆਂ ਗਈਆਂ ਹਨ ਜਦਕਿ ਕਲਰਕ ਦੀਆਂ 52 ਵਿੱਚੋਂ 31 ਪੋਸਟਾਂ ਤੇ ਕਲਰਕ ਕੰਮ ਕਰ ਰਹੇ ਹਨ 21 ਪੋਸਟਾਂ ਖਾਲੀ ਪਈਆਂ ਹਨ। ਇਸੇ ਤਰ੍ਹਾਂ ਸੀਨੀਅਰ ਸਹਾਇਕ ਦੀਆਂ ਤਿੰਨ ਪੋਸਟਾਂ ਖਾਲੀ ਹਨ ਜਦਕਿ ਜੂਨੀਅਰ ਸਹਾਇਕ ਦੀਆਂ 52 ਵਿੱਚੋਂ 31 ਪੋਸਟਾਂ ਤੇ ਹੀ ਜੂਨੀਅਰ ਸਹਾਇਕ ਕੰਮ ਕਰ ਰਹੇ ਹਨ 21 ਪੋਸਟਾਂ ਖਾਲੀ ਹੈ।
ਇੱਥੇ ਹੀ ਬੱਸ ਨਹੀਂ ਹੁੰਦੀ ਨੈਸ਼ਨਲ ਹੈਲਥ ਮਿਸ਼ਨ ਦੇ ਤਹਿਤ ਜਿਲੇ ਦੀਆਂ ਸਰਕਾਰੀ ਡਿਸਪੈਂਸਰੀਆਂ ਵਿੱਚ ਕੁਲ 453 ਪੋਸਟਾਂ ਹਨ ਜਿਨਾਂ ਵਿੱਚੋਂ ਸਿਰਫ 165 ਪੋਸਟਾਂ ਹੀ ਭਰੀਆਂ ਗਈਆਂ ਹਨ 288 ਪੋਸਟਾਂ ਖਾਲੀ ਪਈਆਂ ਹਨ। ਇਹਨਾਂ ਖਾਲੀ ਪਈਆਂ ਪੋਸਟਾਂ ਵਿੱਚ 34 ਡਾਕਟਰ ਜਦਕਿ 9 ਇਹ ਐਨ ਐਮ ਐਮ ਤੇ 74 ਸਟਾਫ ਨਰਸਾਂ ਵੀ ਸ਼ਾਮਿਲ ਹਨ। ਇਹਨਾਂ ਤੋਂ ਇਲਾਵਾ 15 ਫਾਰਮਾਸਿਸਟਸ ਅਤੇ 2 ਲੈਬ ਟੈਕਨੀਸ਼ੀਅਨਾਂ ਦੀ ਵੀ ਘੱਟ ਹੈ।
ਜਦੋਂ ਇਸ ਬਾਰੇ ਸਿਵਲ ਸਰਜਨ ਨੇ ਡਾਕਟਰ ਮਹੇਸ਼ ਪ੍ਰਭਾਕਰ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਇਨਾਂ ਖਾਲੀ ਅਸਾਮੀਆਂ ਨੂੰ ਭਰਨ ਦਾ ਸਰਕਾਰੀ ਪ੍ਰੋਸੈਸ ਚੱਲ ਰਿਹਾ ਹੈ ਤੇ ਜਲਦੀ ਹੀ ਇਹਨਾਂ ਤੇ ਭਰਤੀ ਪ੍ਰਕਿਰਿਆ ਸ਼ੁਰੂ ਹੋ ਜਾਏਗੀ ।
- Download Babushahi App
-
-