ਕੌਮੀ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਪੰਥਕ ਸਮਾਗਮ 2 ਅਗਸਤ ਨੂੰ ਪਿੰਡ ਪੰਜੋਲੀ ਵਿੱਚ ਮਨਾਇਆਂ ਜਾਵੇਗਾ,ਪੰਥਕ ਏਕਤਾ ਲਈ ਯਤਨ ਕੀਤੇਜਾਣਗੇ:ਅਜੇਪਾਲ ਸਿੰਘ ਬਰਾੜ
ਪਟਿਆਲਾ 31ਜੁਲਾਈ,2026
ਕੌਮ ਦੇ ਸ਼ਹੀਦਾਂ ਦੀਆ ਲਾਸਾਨੀ ਕੁਰਬਾਨੀਆਂ ਨੂੰ ਸਿਜਦਾ ਕਰਨ ਅਤੇ ਪੰਥਕ ਮਾਰਗ ਦਰਸ਼ਨ ਪ੍ਰਾਪਤ ਕਰਨ ਦੇ ਉਦੇਸ਼ ਨਾਲ ਇਕ ਵਿਸ਼ੇਸ਼ ਇਕੱਤਰਤਾਂ 2 ਅਗਸਤ ਨੂੰ ਜਥੇਦਾਰ ਟੋਹੜਾ ਯਾਦਗਾਰੀ ਭਵਨ ਪੰਜੋਲੀ ਕਲਾ ਵਿਖੇ ਬੁਲਾਈ ਗਈ ਹੈ।ਸਮਾਗਮ ਦੇ ਪ੍ਰਬੰਧਕ ਮਿਸਲ ਸਤਲੁਜ਼ ਦੇ ਪ੍ਰਧਾਨ ਅਜੇਪਾਲ ਸਿੰਘ ਬਰਾੜ,ਅਮਰਿੰਦਰ ਸਿੰਘ ਤੁੜ ਅਤੇ ਮਿਸਲ ਸਤਲੁੱਜ ਦੇ ਪਟਿਆਲਾ ਦਿਹਾਤੀ ਤੋਂ ਉਮੀਦਵਾਰ ਮਨਜੀਤ ਸਿੰਘ ਚਾਹਲ ਨੇ ਦੱਸਿਆ ਕਿ ਇਸ ਮੋਕੇ ਅਮਰ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ,ਸ਼ਹੀਦ ਭਾਈ ਅਮਰੀਕ ਸਿੰਘ ਪ੍ਰਧਾਨ ਆਲ ਇੰਡੀਆਂ ਸਿੱਖ ਸਟੂਡੈਂਟਸ਼ ਫੈਡਰੇਸ਼ਨ,ਸ਼ਹੀਦ ਭਾਈ ਗੁਰਦੇਵ ਸਿੰਘ ਕਾਉਕੇ ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ,ਸ਼ਹੀਦ ਭਾਈ ਬੇਅੰਤ ਸਿੰਘ ਮਲੋਆ,ਸ਼ਹੀਦ ਭਾਈ ਸਤਵੰਤ ਸਿੰਘ ਅਗਵਾਨ,ਸ਼ਹੀਦ ਭਾਈ ਕੇਹਰ ਸਿੰਘ,ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ,ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ,ਸ਼ਹੀਦ ਭਾਈ ਜ਼ਸਵੰਤ ਸਿੰਘ ਖਾਲੜਾ ਜੀ ਦੀਆਂ ਤਸਵੀਰਾਂ ਸ਼ਸ਼ੋਭਿਤ ਕੀਤੀਆਂ ਜਾਣਗੀਆਂ। ਇਸ ਮੋਕੇ ਸ੍ਰੋਮਣੀ ਅਕਾਲੀ ਦਲ ਵਾਰਸ਼ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਸ੍ਰ:ਤਰਸੇਮ ਸਿੰਘ,ਸ੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਪ੍ਰਧਾਨ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ,ਸ੍ਰੋਮਣੀ ਅਕਾਲੀ ਦਲ ਅਮ੍ਰਿੰਤਸਰ ਦੇ ਕਾਰਜਕਾਰੀ ਪ੍ਰਧਾਨ ਇਮਾਨ ਸਿੰਘ ਮਾਨ,ਭਾਈ ਜ਼ਸਬੀਰ ਸਿੰਘ ਰੋਡੇ,ਸਰਬਜੀਤ ਸਿੰਘ ਖਾਲਸਾ ਮੈਬਰ ਪਾਰਲੀਮੈਟ, ਦਲ ਖਾਲਸਾ ਦੇ ਆਗੂ ਕੰਵਰਪਾਲ ਸਿੰਘ, ਪ੍ਰੋ੍ਰ: ਪ੍ਰੇਮ ਸਿੰਘ ਚੰਦੂੁਮਾਜਰਾ ਸਾਬਕਾ ਮੈਬਰ ਪਾਰਲੀਮੈਂਟ ਸੰਬੋਧਨ ਕਰਨਗੇ।ਇਸ ਮੋਕੇ ਪੰਥਕ ਏਕਤਾ,ਮੋਜੂਦਾ ਚਣੋਤੀਆਂ ਅਤੇ ਸਾਂਝੇ ਸੰਘਰਸ਼ਾਂ ਦੀ ਦਿਸ਼ਾਂ ਵਾਸਤੇ ਵਿਚਾਰਾ ਕੀਤੀਆਂ ਜਾਣਗੀਆਂ।ਇਹਨਾ ਮੁੁੱਦਿਆਂ ਤੇ ਉਘੇ ਚਿੰਤਕ ਮਾਲਵਿੰਦਰ ਸਿੰਘ ਮਾਲੀ,ਹਮੀਰ ਸਿੰਘ ਅਤੇ ਜ਼ਸਪਾਲ ਸਿੰਘ ਢਿਲੋ ਆਪਣੇ ਵਿਚਾਰ ਪੇਸ਼ ਕਰਨਗੇ।
- Download Babushahi App
-
-