ਈਕੋ ਵ੍ਹੀਲਰ ਸਾਈਕਲ ਕਲੱਬ ਮਾਨਸਾ ਵੱਲੋਂ ਸ਼ਹੀਦ ਊਧਮ ਸਿੰਘ ਨੂੰ ਸ਼ਹੀਦੀ ਦਿਵਸ ਮੌਕੇ ਸ਼ਰਧਾਂਜਲੀ
ਅਸ਼ੋਕ ਵਰਮਾ
ਮਾਨਸਾ, 31 ਜੁਲਾਈ 2026 : ਅੱਜ ਈਕੋ ਵ੍ਹੀਲਰ ਸਾਈਕਲ ਕਲੱਬ ਵੱਲੋਂ ਕਲੱਬ ਦੇ ਪ੍ਰਧਾਨ ਬਲਵਿੰਦਰ ਸਿੰਘ ਕਾਕਾ ਦੀ ਅਗਵਾਈ ਹੇਠ ਸਾਈਕਲਾਂ ਤੇ 42 ਕਿਲੋਮੀਟਰ ਦਾ ਸਫਰ ਤੈਅ ਕਰਕੇ ਸੁਨਾਮ ਵਿਖੇ ਸ਼ਹੀਦ ਊਧਮ ਸਿੰਘ ਦੇ ਸਮਾਰਕ ਤੇ ਸ਼ਰਧਾਂਜਲੀਆਂ ਭੇਂਟ ਕੀਤੀਆਂ। ਇਸ ਮੌਕੇ ਸਾਬਕਾ ਡੀ.ਐਸ.ਪੀ. ਬਹਾਦੁਰ ਸਿੰਘ ਰਾਓ ਦੀ ਅਗਵਾਈ ਵਿੱਚ ਸੰਗਰੂਰ ਸਾਈਕਲ ਗਰੁੱਪ, ਸਾਈਕਲ ਕਲੱਬ ਬੁਢਲਾਡਾ, ਸਾਈਕਲ ਗਰੁੱਪ ਸੁਨਾਮ ਦੀ ਟੀਮ ਦੇ ਸਾਈਕਲਿਸਟ ਵੀ ਪਹੁੰਚੇ। ਸੁਨਾਮ ਸਾਈਕਲ ਕਲੱਬ ਦੇ ਪ੍ਰਧਾਨ ਕੁਲਵਿੰਦਰ ਸਿੰਘ ਛਾਜਲਾ , ਸੰਜੀਵ ਗੁਗਲਾਨੀ ਅਤੇ ਕਲੱਬ ਦੇ ਪ੍ਰਧਾਨ ਬਲਵਿੰਦਰ ਸਿੰਘ ਕਾਕਾ ਅਤੇ ਸਾਬਕਾ ਡੀ.ਐਸ.ਪੀ. ਬਹਾਦੁਰ ਸਿੰਘ ਰਾਓ ਨੇ ਕਿਹਾ ਕਿ ਸ਼ਹੀਦ ਦੇਸ਼ ਦਾ ਸਰਮਾਇਆ ਹਨ। ਜਿਹਨਾਂ ਨੇ ਆਪਣੀਆ ਵਡਮੁੱਲੀਆਂ ਕੁਰਬਾਨੀਆਂ ਦੇ ਕੇ ਦੇਸ਼ ਨੂੰ ਆਜ਼ਾਦ ਕਰਵਾਇਆ।
ਉਹਨਾਂ ਵਿੱਚ ਸ: ਊਧਮ ਸਿੰਘ ਸੁਨਾਮ ਦਾ ਨਾਮ ਵੀ ਪਹਿਲੀ ਕਤਾਰ ਦੇ ਸੂਰਬੀਰ ਯੋਧਿਆ ਵਿੱਚ ਆਉਦਾ ਹੈ। ਜਿਹਨਾਂ ਨੇ ਅੱਜ ਦੇ ਦਿਨ ਗੋਰਿਆਂ ਨਾਲ ਲੜਾਈ ਲੜਦਿਆਂ ਉਹਨਾਂ ਦੇ ਦੇਸ਼ ਇੰਗਲੈਂਡ ਵਿੱਚ ਸ਼ਹੀਦੀ ਪ੍ਰਾਪਤ ਕੀਤੀ। ਇਸ ਲਈ ਸਾਨੂੰ ਸਾਡੇ ਸ਼ਹੀਦਾਂ ਨੂੰ ਹਮੇਸ਼ਾਂ ਯਾਦ ਰੱਖਣਾ ਚਾਹੀਦਾ ਹੈ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਇਨ੍ਹਾਂ ਦੀ ਕੁਰਬਾਨੀ ਤੋਂ ਸੇਧ ਲੈ ਸਕਣ।
ਅੱਜ ਦੀ ਰਾਈਡ ਸਫ਼ਲ ਬਣਾਉਣ ਲਈ ਪ੍ਰੋਜੈਕਟ ਚੈਅਰਮੈਨ ਸ਼ਵੀ ਚਾਹਲ ਨੇ ਪਹੁੰਚੇ ਸਾਰੇ ਸਾਈਕਲਿਸਟਾਂ ਦਾ ਧੰਨਵਾਦ ਕੀਤਾ। ਕਲੱਬ ਦੇ ਸਪੋਕਸਪਰਸਨ ਨਰਿੰਦਰ ਗੁਪਤਾ ਅਤੇ ਸੈਕਟਰੀ ਅਮਨ ਔਲਖ ਨੇ ਕਿਹਾ ਕਿ ਈਕੋ ਵ੍ਹੀਲਰ ਇਹੋ ਜਿਹੀਆ ਗਤੀਵਿਧੀਆ ਦੇ ਨਾਲ-ਨਾਲ,ਧਾਰਮਿਕ, ਸਮਾਜਿਕ ਅਤੇ ਸਮਾਜ ਨੂੰ ਸੇਧ ਦੇਣ ਵਾਲੇ ਸਾਈਕਲਿੰਗ ਪ੍ਰੋਗਰਾਮ ਤੇ ਮੁਕਾਬਲੇ ਕਰਵਾਉਂਦਾ ਰਹਿੰਦਾ ਹੈ।ਅੱਜ ਦੇ ਇਸ ਸਰਧਾਂਜਲੀ ਸਮਾਗਮ ਮੌਕੇ ਕਰੀਬ 50 ਤੋਂ ਵੱਧ ਸਾਈਕਲਿਸਟ ਹਾਜ਼ਰ ਸਨ।
- Download Babushahi App
-
-