ਛੱਤੀਸਗੜ੍ਹ ਦੇ ਨੌਜਵਾਨ ਦੀ ਅੰਮ੍ਰਿਤਸਰ ਦੇ ਹੋਟਲ 'ਚ ਸ਼ੱਕੀ ਹਾਲਾਤਾਂ ਵਿੱਚ ਮੌਤ
ਕੁਲਵਿੰਦਰ ਸਿੰਘ
ਅੰਮ੍ਰਿਤਸਰ 12 ਜੁਲਾਈ 2026- ਅੰਮ੍ਰਿਤਸਰ ਦੇ 100 ਫੁੱਟੀ ਰੋਡ ਹੋਟਲ ਫੋਰ ਸੀਜ਼ਨ ਵਿਖੇ ਇੱਕ ਨੌਜਵਾਨ ਸੰਦੀਪ ਸਿੰਘ ਪੁੱਤਰ ਸੁਰਿੰਦਰ ਸਿੰਘਜੋ ਕਿ ਬੀਤੀ ਰਾਤ ਹਵਾਈ ਜਹਾਜ਼ ਰਾਹੀਂ ਅੰਮ੍ਰਿਤਸਰ ਆਇਆ ਸੀ ਆਪਣੇ ਮਾਮੇ ਦੇ ਲੜਕੇ ਦੇ ਨਾਲ ਅੰਮ੍ਰਿਤਸਰ ਦੇ 100 ਫੁਟੀ ਰੋਡ ਦੇ ਹੋਟਲ ਫੋਰ ਸੀਜ਼ਨ ਵਿਖੇ ਰੁਕਿਆ ਸੀ ਜਿੱਥੇ ਕਿ ਸ਼ੱਕੀ ਹਾਲਾਤਾਂ ਵਿੱਚ ਇਸ ਲੜਕੇ ਦੀ ਮੌਤ ਹੋਈ ਦੱਸੀ ਜਾ ਰਹੀ ਹੈ
ਮੁੱਢਲੀ ਜਾਣਕਾਰੀ ਮੁਤਾਬਕ ਸੁਰਿੰਦਰ ਸਿੰਘ ਪੁੱਤਰ ਮਹਿੰਦਰ ਸਿੰਘ ਆਪਣੇ ਮਾਮੇ ਦੇ ਲੜਕੇ ਦੇ ਨਾਲ ਰਾਤ ਇਕ ਵਜੇ ਦੇ ਕਰੀਬ ਕਮਰਾ ਕਿਰਾਏ ਤੇ ਲੈਣ ਤੋਂ ਬਾਅਦ ਸੌਂ ਗਏ ਸਨ ਪਰ ਸਵੇਰੇ ਸੰਦੀਪ ਸਿੰਘ ਦੇ ਸਰੀਰ ਵਿੱਚ ਕੋਈ ਹਰਕਤ ਨਾ ਹੋਣ ਤੇ ਉਸਦੇ ਭਰਾ ਵੱਲੋਂ ਹੋਟਲ ਪ੍ਰਬੰਧਨ ਨੂੰ ਦੱਸਿਆ ਗਿਆ ਤਾਂ ਸੰਦੀਪ ਸਿੰਘ ਦੀ ਮੌਤ ਹੋ ਚੁੱਕੀ ਸੀ ਜਿਸ ਤੋਂ ਬਾਅਦ ਥਾਣਾ ਬੀ ਡਿਵੀਜ਼ਨ ਦੀ ਪੁਲਿਸ ਵੱਲੋਂ ਬਣਦੀ ਕਾਰਵਾਈ ਕਰਦੇ ਹੋਏ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਅਤੇ ਸੰਦੀਪ ਸਿੰਘ ਦੇ ਪਰਿਵਾਰਿਕ ਮੈਂਬਰਾਂ ਨੂੰ ਛੱਤੀਸਗੜ੍ਹ ਵਿਖੇ ਸੂਚਿਤ ਕਰ ਦਿੱਤਾ ਗਿਆ ਹੈ ਥਾਣਾ ਬੀ ਡਿਵੀਜ਼ਨ ਦੇ ਐਸਐਚ ਓ ਬਲਜਿੰਦਰ ਸਿੰਘ ਦੱਸਿਆ ਕਿ ਸੰਦੀਪ ਸਿੰਘ ਦੇ ਸਰੀਰ ਤੇ ਕੋਈ ਵੀ ਸੱਟ ਦਾ ਨਿਸ਼ਾਨ ਨਹੀਂ ਨਜ਼ਰ ਆ ਰਿਹਾ ਪਰ ਮੌਤ ਦਾ ਅਸਲ ਕਾਰਨਅ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਹੀ ਪਤਾ ਲੱਗ ਸਕੇਗਾ
- Download Babushahi App
-
-