ਅਗਲੇ 5 ਦਿਨਾਂ ਤੱਕ ਭਾਰੀ ਮੀਂਹ ਪੈ ਸਕਦੈ, ਇਨ੍ਹਾਂ ਰਾਜਾਂ ਲਈ IMD ਦੀ ਭਵਿੱਖਬਾਣੀ
ਭਵਿੱਖਬਾਣੀ
ਨਵੀਂ ਦਿੱਲੀ: 12 ਜੁਲਾਈ, 2026
ਭਾਰਤੀ ਮੌਸਮ ਵਿਗਿਆਨ ਵਿਭਾਗ (IMD) ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਮਾਨਸੂਨ ਦੀ ਮੌਜੂਦਾ ਸਥਿਤੀ ਨੂੰ ਲੈ ਕੇ ਇੱਕ ਨਵਾਂ ਅਤੇ ਵਿਸਤ੍ਰਿਤ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਦੇ ਤਾਜ਼ਾ ਅਪਡੇਟ ਮੁਤਾਬਕ ਅਗਲੇ ਪੰਜ ਦਿਨਾਂ ਦੌਰਾਨ ਪੂਰਬੀ ਉੱਤਰ ਪ੍ਰਦੇਸ਼ ਵਿੱਚ ਵੱਖ-ਵੱਖ ਥਾਵਾਂ 'ਤੇ ਭਾਰੀ ਬਾਰਿਸ਼ ਹੋਣ ਦੀ ਪੂਰੀ ਸੰਭਾਵਨਾ ਹੈ। ਇਸ ਦੇ ਨਾਲ ਹੀ ਉੱਤਰ-ਪੂਰਬੀ ਭਾਰਤ, ਪੱਛਮੀ ਬੰਗਾਲ ਅਤੇ ਬਿਹਾਰ ਵਿੱਚ ਅਗਲੇ ਦੋ ਤੋਂ ਤਿੰਨ ਦਿਨਾਂ ਦੇ ਅੰਦਰ ਕੁਝ ਇਲਾਕਿਆਂ ਵਿੱਚ ਭਾਰੀ ਤੋਂ ਬਹੁਤ ਭਾਰੀ ਮੀਂਹ ਪੈਣ ਦਾ ਖ਼ਦਸ਼ਾ ਜਤਾਇਆ ਗਿਆ ਹੈ। ਇਸ ਦੇ ਉਲਟ, ਉੱਤਰ-ਪੱਛਮੀ, ਪੱਛਮੀ ਮੱਧ ਅਤੇ ਦੱਖਣੀ ਪ੍ਰਾਇਦੀਪ ਭਾਰਤ ਦੇ ਮੈਦਾਨੀ ਇਲਾਕਿਆਂ ਵਿੱਚ ਅਗਲੇ 6 ਤੋਂ 7 ਦਿਨਾਂ ਦੌਰਾਨ ਮਾਨਸੂਨ ਦੀ ਰਫ਼ਤਾਰ ਥੋੜ੍ਹੀ ਮੱਠੀ ਪੈਣ ਕਾਰਨ ਘੱਟ ਬਾਰਿਸ਼ ਦੇਖਣ ਨੂੰ ਮਿਲੇਗੀ। 12 ਜੁਲਾਈ ਨੂੰ ਮੇਘਾਲਿਆ ਵਿੱਚ ਵੀ ਕੁਝ ਥਾਵਾਂ 'ਤੇ ਭਾਰੀ ਬਾਰਿਸ਼ ਦੀ ਚੇਤਾਵਨੀ ਦਿੱਤੀ ਗਈ ਹੈ।
ਜੇਕਰ ਉੱਤਰ-ਪੱਛਮੀ ਭਾਰਤ ਦੇ ਮੌਸਮ ਦੀ ਗੱਲ ਕਰੀਏ ਤਾਂ ਜੰਮੂ-ਕਸ਼ਮੀਰ ਅਤੇ ਲੱਦਾਖ ਵਿੱਚ 12 ਜੁਲਾਈ ਨੂੰ ਮੀਂਹ ਪੈਣ ਦੀ ਉਮੀਦ ਹੈ, ਜਦਕਿ ਹਿਮਾਚਲ ਪ੍ਰਦੇਸ਼ ਵਿੱਚ 17-18 ਜੁਲਾਈ ਅਤੇ ਉੱਤਰਾਖੰਡ ਵਿੱਚ 12 ਤੋਂ 18 ਜੁਲਾਈ ਦੌਰਾਨ ਬਾਰਿਸ਼ ਦਾ ਸਿਲਸਿਲਾ ਚੱਲੇਗਾ। ਇਸੇ ਤਰ੍ਹਾਂ 12 ਤੋਂ 16 ਜੁਲਾਈ ਦਰਮਿਆਨ ਹਿਮਾਚਲ ਪ੍ਰਦੇਸ਼ ਅਤੇ 13 ਤੋਂ 18 ਜੁਲਾਈ ਦੌਰਾਨ ਲੱਦਾਖ ਵਿੱਚ ਕੁਝ ਥਾਵਾਂ 'ਤੇ ਛਿੱਟੇ-ਛੱਟੇ ਮੀਂਹ ਪੈ ਸਕਦੇ ਹਨ। ਇਸ ਤੋਂ ਇਲਾਵਾ 12 ਤੋਂ 18 ਜੁਲਾਈ ਦੇ ਦਰਮਿਆਨ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਪੂਰਬੀ ਰਾਜਸਥਾਨ, ਪੂਰਬੀ ਯੂਪੀ ਅਤੇ ਪੱਛਮੀ ਉੱਤਰ ਪ੍ਰਦੇਸ਼ ਵਿੱਚ ਵੀ ਕਈ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਸੰਭਾਵਨਾ ਹੈ, ਜਦਕਿ ਪੱਛਮੀ ਰਾਜਸਥਾਨ ਵਿੱਚ 14 ਤੋਂ 18 ਜੁਲਾਈ ਦੌਰਾਨ ਅਜਿਹਾ ਮੌਸਮ ਰਹੇਗਾ। ਇਸ ਦੌਰਾਨ ਜੰਮੂ-ਕਸ਼ਮੀਰ ਅਤੇ ਲੱਦਾਖ ਵਿੱਚ ਮੀਂਹ ਦੇ ਨਾਲ-ਨਾਲ ਗਰਜ, ਬਿਜਲੀ ਚਮਕਣ ਅਤੇ ਤੇਜ਼ ਹਵਾਵਾਂ ਚੱਲਣ ਦੀ ਚੇਤਾਵਨੀ ਵੀ ਜਾਰੀ ਕੀਤੀ ਗਈ ਹੈ।
ਮੱਧ ਭਾਰਤ ਦੇ ਮੌਸਮ ਦੇ ਸਬੰਧ ਵਿੱਚ ਦੱਸਿਆ ਗਿਆ ਹੈ ਕਿ 12 ਤੋਂ 18 ਜੁਲਾਈ ਦੌਰਾਨ ਛੱਤੀਸਗੜ੍ਹ, ਪੂਰਬੀ ਮੱਧ ਪ੍ਰਦੇਸ਼, ਵਿਦਰਭ ਅਤੇ ਪੱਛਮੀ ਮੱਧ ਪ੍ਰਦੇਸ਼ ਵਿੱਚ ਕੁਝ ਥਾਵਾਂ 'ਤੇ ਹਲਕੀ ਬਾਰਿਸ਼ ਹੋਵੇਗੀ, ਜਿਸ ਵਿੱਚੋਂ 12 ਤੋਂ 16 ਜੁਲਾਈ ਦੌਰਾਨ ਛੱਤੀਸਗੜ੍ਹ, ਪੂਰਬੀ ਮੱਧ ਪ੍ਰਦੇਸ਼ ਅਤੇ 12 ਤੇ 16 ਜੁਲਾਈ ਨੂੰ ਵਿਦਰਭ ਵਿੱਚ ਗਰਜ ਦੇ ਨਾਲ ਬਿਜਲੀ ਡਿੱਗਣ ਦਾ ਖ਼ਤਰਾ ਹੈ। ਪੂਰਬੀ ਭਾਰਤ ਵੱਲ ਨਜ਼ਰ ਮਾਰੀਏ ਤਾਂ ਅੰਡੇਮਾਨ ਅਤੇ ਨਿਕੋਬਾਰ ਟਾਪੂਆਂ ਵਿੱਚ 12 ਤੋਂ 16 ਜੁਲਾਈ ਤੱਕ ਮੀਂਹ ਪਵੇਗਾ ਅਤੇ 17-18 ਜੁਲਾਈ ਨੂੰ ਵੀ ਇੱਥੇ ਬਾਰਿਸ਼ ਜਾਰੀ ਰਹਿ ਸਕਦੀ ਹੈ। ਗੰਗਾ ਪੱਛਮੀ ਬੰਗਾਲ, ਹਿਮਾਲੀਅਨ ਪੱਛਮੀ ਬੰਗਾਲ ਅਤੇ ਸਿੱਕਮ ਵਿੱਚ 12-18 ਜੁਲਾਈ, ਝਾਰਖੰਡ ਤੇ ਓਡੀਸ਼ਾ ਵਿੱਚ 13-18 ਜੁਲਾਈ ਅਤੇ ਬਿਹਾਰ ਵਿੱਚ 13-14 ਜੁਲਾਈ ਨੂੰ ਮੀਂਹ ਪੈਣ ਦੀ ਉਮੀਦ ਹੈ। ਇਸ ਦੇ ਨਾਲ ਹੀ 12-15 ਜੁਲਾਈ ਦੌਰਾਨ ਅੰਡੇਮਾਨ ਅਤੇ ਨਿਕੋਬਾਰ ਟਾਪੂਆਂ ਵਿੱਚ ਗਰਜ-ਚਮਕ ਅਤੇ ਤੇਜ਼ ਹਵਾਵਾਂ ਚੱਲਣਗੀਆਂ, ਜਦਕਿ 16-18 ਜੁਲਾਈ ਦੌਰਾਨ ਅੰਡੇਮਾਨ ਨਿਕੋਬਾਰ, 12-16 ਜੁਲਾਈ ਦੌਰਾਨ ਝਾਰਖੰਡ ਤੇ ਓਡੀਸ਼ਾ ਅਤੇ 12-18 ਜੁਲਾਈ ਦੌਰਾਨ ਬਿਹਾਰ ਵਿੱਚ ਕਈ ਥਾਵਾਂ 'ਤੇ ਤੇਜ਼ ਹਵਾਵਾਂ ਚੱਲਣ ਦੀ ਚੇਤਾਵਨੀ ਹੈ। ਹਿਮਾਲੀਅਨ ਪੱਛਮੀ ਬੰਗਾਲ, ਸਿੱਕਮ ਵਿੱਚ 12-18 ਜੁਲਾਈ ਅਤੇ ਗੰਗਾ ਪੱਛਮੀ ਬੰਗਾਲ ਵਿੱਚ 12-14 ਜੁਲਾਈ ਦੌਰਾਨ ਗਰਜ-ਚਮਕ ਦਾ ਅਲਰਟ ਰਹੇਗਾ।
ਉੱਤਰ-ਪੂਰਬੀ ਭਾਰਤ ਦੇ ਇਲਾਕਿਆਂ ਜਿਵੇਂ ਅਰੁਣਾਚਲ ਪ੍ਰਦੇਸ਼, ਅਸਾਮ, ਮੇਘਾਲਿਆ, ਨਾਗਾਲੈਂਡ, ਮਨੀਪੁਰ, ਮਿਜ਼ੋਰਮ ਅਤੇ ਤ੍ਰਿਪੁਰਾ ਵਿੱਚ 12 ਤੋਂ 18 ਜੁਲਾਈ ਤੱਕ ਵਿਆਪਕ ਰੂਪ ਵਿੱਚ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ। ਅਰੁਣਾਚਲ ਪ੍ਰਦੇਸ਼, ਅਸਾਮ, ਮੇਘਾਲਿਆ, ਨਾਗਾਲੈਂਡ, ਮਨੀਪੁਰ ਅਤੇ ਤ੍ਰਿਪੁਰਾ ਵਿੱਚ 12 ਤੋਂ 16 ਜੁਲਾਈ ਤੱਕ ਵੱਖ-ਵੱਖ ਥਾਵਾਂ 'ਤੇ ਗਰਜ-ਤੂਫ਼ਾਨ ਆਉਣ ਦੀ ਸੰਭਾਵਨਾ ਹੈ ਅਤੇ 12 ਜੁਲਾਈ ਨੂੰ ਮੇਘਾਲਿਆ ਵਿੱਚ ਕੁਝ ਥਾਵਾਂ 'ਤੇ ਭਾਰੀ ਤੋਂ ਬਹੁਤ ਭਾਰੀ ਬਾਰਿਸ਼ ਹੋ ਸਕਦੀ ਹੈ। ਦੱਖਣੀ ਭਾਰਤ ਦੀ ਗੱਲ ਕਰੀਏ ਤਾਂ ਉੱਤਰੀ ਅੰਦਰੂਨੀ ਕਰਨਾਟਕ, ਤਾਮਿਲਨਾਡੂ, ਪੁਡੂਚੇਰੀ, ਕਰਾਈਕਲ ਅਤੇ ਤੇਲੰਗਾਨਾ ਵਿੱਚ 12-18 ਜੁਲਾਈ ਤੱਕ ਖਿੰਡਵਾਂ ਮੀਂਹ ਪੈਣ ਦੀ ਉਮੀਦ ਹੈ। ਇਸ ਦੇ ਨਾਲ ਹੀ ਕੇਰਲਾ ਅਤੇ ਮਾਹੇ ਵਿੱਚ 12-17 ਜੁਲਾਈ, ਲਕਸ਼ਦੀਪ ਵਿੱਚ 12 ਅਤੇ 16-17 ਜੁਲਾਈ, ਤੱਟਵਰਤੀ ਕਰਨਾਟਕ ਵਿੱਚ 13-15 ਜੁਲਾਈ, ਤੱਟਵਰਤੀ ਆਂਧਰਾ ਪ੍ਰਦੇਸ਼ ਅਤੇ ਯਾਨਮ ਵਿੱਚ 12 ਅਤੇ 15-18 ਜੁਲਾਈ ਜਦਕਿ ਰਾਇਲਸੀਮਾ ਵਿੱਚ 16 ਤੋਂ 18 ਜੁਲਾਈ ਦਰਮਿਆਨ ਮਾਨਸੂਨ ਦੇ ਸਰਗਰਮ ਰਹਿਣ ਦੀ ਸੰਭਾਵਨਾ ਜਤਾਈ ਗਈ ਹੈ।
- Download Babushahi App
-
-