ਮਿਸਲ ਸਤਲੁਜ ਪਾਰਟੀ ਵੱਲੋਂ ਜਸਵੰਤ ਸਿੰਘ ਖਾਲੜਾ ਯਾਦਗਾਰ ਬਣਾਉਣ ਦਾ ਐਲਾਨ: ਅਜੇਪਾਲ ਸਿੰਘ ਬਰਾੜ
*ਜਸਵੰਤ ਸਿੰਘ ਖਾਲੜਾ ਨੂੰ ਸ਼ਰਧਾਂਜਲੀ ਦੇਣ ਲਈ ਹਨੇਰੇ ਨੂੰ ਵੰਗਾਰ ਮਾਰਚ ਮੁਹਿੰਮ : ਦਵਿੰਦਰ ਸਿੰਘ ਸੇਖੋਂ*
ਫਿਰੋਜ਼ਪੁਰ 12 ਜੁਲਾਈ,2026
ਮਿਸਲ ਸਤਲੁਜ ਪਾਰਟੀ ਅਤੇ ਵੱਖ ਵੱਖ ਧਾਰਮਿਕ , ਸਮਜਿਕ ਅਤੇ ਪੰਥਕ ਜੱਥੇਬੰਦੀਆਂ ਵੱਲੋਂ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਪਵਿੱਤਰ ਯਾਦ ਅਤੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਲਈ ਉਨ੍ਹਾਂ ਵੱਲੋਂ ਦਿੱਤੀ ਗਈ ਅਦੁੱਤੀ ਕੁਰਬਾਨੀ ਨੂੰ ਸਮਰਪਿਤ ‘ਹਨੇਰੇ ਨੂੰ ਵੰਗਾਰ’ ਮਾਰਚ ਮੁਹਿੰਮ ਦੀ ਸ਼ੁਰੂਆਤ ਅੱਜ ਇਤਿਹਾਸਕ ਹਰੀਕੇ ਪੱਤਣ ਤੋਂ ਕੀਤੀ ਗਈ।
ਇਸ ਮੌਕੇ ਵੱਡੀ ਗਿਣਤੀ ਵਿੱਚ ਪਾਰਟੀ ਆਗੂਆਂ, ਵਰਕਰਾਂ ਅਤੇ ਵੱਖ-ਵੱਖ ਸਮਾਜਿਕ ਤੇ ਪੰਥਕ ਜਥੇਬੰਦੀਆਂ ਦੇ ਪ੍ਰਤੀਨਿਧਾਂ ਨੇ ਸ਼ਮੂਲੀਅਤ ਕਰਦਿਆਂ ਸ਼ਹੀਦ ਜਸਵੰਤ ਸਿੰਘ ਖਾਲੜਾ ਨੂੰ ਸ਼ਰਧਾਂਜਲੀ ਭੇਟ ਕੀਤੀ।
ਇਸ ਮੌਕੇ ਸੰਬੋਧਨ ਕਰਦਿਆਂ ਮਿਸਲ ਸਤਲੁਜ ਦੇ ਪ੍ਰਧਾਨ ਸਰਦਾਰ ਅਜੇਪਾਲ ਸਿੰਘ ਬਰਾੜ ਨੇ ਐਲਾਨ ਕੀਤਾ ਕਿ ਮਿਸਲ ਸਤਲੁਜ ਪਾਰਟੀ ਵੱਲੋਂ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਨੂੰ ਸਮਰਪਿਤ ਇੱਕ ਵਿਸ਼ੇਸ਼ ਯਾਦਗਾਰ ਸਥਾਪਿਤ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਯਾਦਗਾਰ ਦਾ ਪ੍ਰਮੁੱਖ ਉਦੇਸ਼ ਨੌਜਵਾਨ ਪੀੜ੍ਹੀ ਨੂੰ ਪੰਜਾਬ ਦੇ ਉਨ੍ਹਾਂ ਕਾਲੇ ਦੌਰ, ਮਨੁੱਖੀ ਅਧਿਕਾਰਾਂ ਦੀ ਉਲੰਘਣਾ ਅਤੇ ਸਿੱਖ ਕੌਮ ਨਾਲ ਹੋਈਆਂ ਬੇਇਨਸਾਫ਼ੀਆਂ ਤੋਂ ਜਾਣੂ ਕਰਵਾਉਣਾ ਹੈ, ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਇਤਿਹਾਸ ਤੋਂ ਸਬਕ ਲੈ ਕੇ ਇਨਸਾਫ਼, ਸੱਚ ਅਤੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਲਈ ਹਮੇਸ਼ਾ ਅਡਿੱਗ ਰਹਿਣ।
ਮਿਸਲ ਸਤਲੁਜ ਦੇ ਜਨਰਲ ਸਕੱਤਰ ਸਰਦਾਰ ਦਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ‘ਹਨੇਰੇ ਨੂੰ ਵੰਗਾਰ’ ਮਾਰਚ ਰਾਹੀਂ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਸ਼ਹਾਦਤ ਲਈ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ। *ਉਨ੍ਹਾਂ ਦਸਿਆ ਕਿ ਇਸ ਮਾਰਚ ਦੀ ਸ਼ੁਰੂਆਤ ਬਾਬਾ ਬਲਕਾਰ ਸਿੰਘ ਵੱਲੋਂ ਮੂਲਮੰਤਰ ਦੇ ਜਾਪ ਅਤੇ ਸ਼ਹੀਦਾਂ ਦੀ ਯਾਦ ਵਿੱਚ ਅਰਦਾਸ ਤੋਂ ਕੀਤੀ ਗਈ ।*
ਉਨ੍ਹਾਂ ਦੱਸਿਆ ਕਿ ਇਹ ਮੁਹਿੰਮ ਵੱਖ ਵੱਖ ਸ਼ਹਿਰਾਂ ਕਸਬਿਆਂ ਵਿੱਚ ਲੈਕੇ ਜਾਣਗੇ ।ਉਨ੍ਹਾਂ ਕਿਹਾ ਕਿ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦਾ ਜੀਵਨ ਸੱਚ, ਇਨਸਾਫ਼ ਅਤੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਲਈ ਨਿਡਰ ਸੰਘਰਸ਼ ਦਾ ਪ੍ਰਤੀਕ ਹੈ। ਉਨ੍ਹਾਂ ਦੀ ਸ਼ਹਾਦਤ ਹਰ ਉਸ ਵਿਅਕਤੀ ਲਈ ਪ੍ਰੇਰਣਾ ਸਰੋਤ ਹੈ ਜੋ ਲੋਕਤੰਤਰੀ ਕਦਰਾਂ-ਕੀਮਤਾਂ ਅਤੇ ਮਨੁੱਖੀ ਮਾਣ-ਸਨਮਾਨ ਦੀ ਰੱਖਿਆ ਲਈ ਆਵਾਜ਼ ਬੁਲੰਦ ਕਰਦਾ ਹੈ।
ਇਸ ਮੌਕੇ ਸੀਨੀਅਰ ਆਗੂਆਂ ਜਿਨ੍ਹਾਂ ਵਿੱਚ ਡਾ ਮੁਖਤਿਆਰ ਸਿੰਘ ਅਕਾਲੀ ਦਲ ਪੁਨਰ ਸੁਰਜੀਤ,ਗੁਰਚਰਨ ਸਿੰਘ ਭੁੱਲਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ,ਹੀਰਾ ਸਿੰਘ ਗੁਰਦਿਤੀ ਵਾਲਾ, ਰੋਮਨ ਬਰਾੜ ਸਾਂਝਾ ਮੋਰਚਾ ਜ਼ੀਰਾ,ਬਾਬਾ ਸਤਨਾਮ ਸਿੰਘ ਵੱਲੀਆਂ, ਅਵਤਾਰ ਸਿੰਘ ਮਹਿਮਾ ਕਰਾਂਤੀਕਾਰੀ ਕਿਸਾਨ ਯੂਨੀਅਨ,ਜਸਬੀਰ ਸਿੰਘ ਭੁੱਲਰ ,ਹਰਜਿੰਦਰ ਸਿੰਘ ਸਰਪੰਚ ਵਾਰਿਸ ਪੰਜਾਬ ਦੇ , ਲਖਬੀਰ ਸਿੰਘ ਮੁਹਲਮ ਏਕਨੂਰ ਖਾਲਸਾ ਫੌਜ ,ਹਰਚੰਦ ਸਿੰਘ ਪੂਲਾ ਸੋਧਕ, ਸਰਬਜੀਤ ਸਿੰਘ ਭਾਵੜਾ,ਕੁਲਵੀਰ ਸਿੰਘ ਨੱਢਾ ਫੈਡਰੇਸ਼ਨ ਮਹਿਤਾ ਨੇ ਸੰਬੋਧਨ ਕਰਦੇ ਹੋਏ ਸ਼ਹੀਦ ਜਸਵੰਤ ਸਿੰਘ ਖਾਲੜਾ ਬਾਬਤ ਸੰਗਤਾਂ ਨੂੰ ਜਾਣੂ ਕਰਵਾਇਆ ।
ਮਿਸ਼ਾਲ ਮਾਰਚ ਦੀ ਸ਼ੁਰੂਆਤ ਬਾਬਾ ਬਲਕਾਰ ਸਿੰਘ ਵੱਲੋਂ ਸ਼ਹੀਦਾਂ ਦੀ ਅਰਦਾਸ ਕਰਕੇ ਕੀਤੀ ਗਈ ।
ਮਿਸਲ ਸਤਲੁਜ ਵੱਲੋਂ ਮਾਨ ਸਿੰਘ ਕਿਲੀ , ਰਣਪਿੰਦਰਜੀਤ ਸਿੰਘ ਗੋਲਡੀ, ਹਰਦੇਵ ਸਿੰਘ ਬਰਾੜ ਘਣੀਏਵਾਲਾ,ਹਰਦੀਪ ਸਿੰਘ ਡੋਡ , ਗੁਰਮਨ ਸਿੰਘ ਨਿਜ਼ਾਮਦੀਨਵਾਲਾ, ਅੰਮ੍ਰਿਤਪਾਲ ਸਿੰਘ ਜ਼ੀਰਾ , ਕੁਲਵਿੰਦਰ ਕੌਰ , ਸਨਦੀਪ ਕੌਰ ਸੰਧੂ , ਹਰਜਿੰਦਰ ਸਿੰਘ ਸਹੋਤਾ।, ਕਰਮਪਾਲ ਸਿੰਘ ,ਰਣਜੀਤ ਸਿੰਘ ਲਾਡੀ ਬੱਬਰ , ਕਿਰਨਦੀਪ ਸਿੰਘ ਦੀਪ ਪੱਲਾ, ਜਸ਼ਨਪ੍ਰੀਤ ਸਿੰਘ ਕਿਲਚੇ, ਸੁਖਵੀਰ ਸਿੰਘ ਮਿਸ਼ਰੀਵਾਲਾ,ਸਰਬਜੀਤ ਸਿੰਘ , ਸਿਮਰਤਪਾਲ ਸਿੰਘ, ਹਨਦੀਪ ਸਿੰਘ ਸੰਧੂ ,ਗੁਰਵਿੰਦਰ ਸਿੰਘ ਗੱਗਾ,ਕੰਵਲਜੀਤ ਸਿੰਘ ਨੇ ਸ਼ਮੂਲੀਅਤ ਕੀਤੀ
ਇਸ ਮੌਕੇ ਮਿਸਲ ਸਤਲੁਜ ਦੇ ਸੀਨੀਅਰ ਅਹੁਦੇਦਾਰਾਂ, ਮੈਂਬਰਾਂ ਅਤੇ ਵੱਖ-ਵੱਖ ਸਮਾਜਿਕ, ਧਾਰਮਿਕ ਅਤੇ ਪੰਥਕ ਜਥੇਬੰਦੀਆਂ ਪ੍ਰਤੀਨਿਧਾਂ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਲਗਾ ਕੇ ਮੁਹਿੰਮ ਨੂੰ ਆਪਣਾ ਸਮਰਥਨ ਦਿੱਤਾ ਅਤੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਸੋਚ ਨੂੰ ਅੱਗੇ ਵਧਾਉਣ ਦਾ ਸੰਕਲਪ ਦੁਹਰਾਇਆ।
- Download Babushahi App
-
-