ਅਖਿਲ ਅਗਰਵਾਲ ਪਰਿਵਾਰ ਸਭਾ ਅਤੇ ਐਸ.ਐਸ. ਜੈਨ ਸਭਾ ਨੇ ਮੁਫ਼ਤ ਸਿਹਤ ਜਾਂਚ ਕੈਂਪ ਲਾਇਆ
ਅਸ਼ੋਕ ਵਰਮਾ
ਬਠਿੰਡਾ, 13 ਜੂਨ 2026 :ਅਖਿਲ ਅਗਰਵਾਲ ਪਰਿਵਾਰ ਸਭਾ ਅਤੇ ਐਸ.ਐਸ. ਜੈਨ ਸਭਾ ਵੱਲੋਂ ਐਮਜ਼ ਬਠਿੰਡਾ ਦੇ ਵਿਸ਼ੇਸ਼ ਸਹਿਯੋਗ ਨਾਲ ਕੱਪੜਾ ਮਾਰਕੀਟ ਸਥਿਤ ਜੈਨ ਸਭਾ ਭਵਨ ਵਿੱਚ ਮੁਫ਼ਤ ਸਿਹਤ ਜਾਂਚ ਅਤੇ ਜਾਗਰੂਕਤਾ ਕੈਂਪ ਲਾਇਆ ਗਿਆ। ਕੈਂਪ ਦਾ ਉਦੇਸ਼ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨਾ ਅਤੇ ਤੰਦਰੁਸਤ ਜੀਵਨ ਸ਼ੈਲੀ ਅਪਣਾਉਣ ਲਈ ਪ੍ਰੇਰਿਤ ਕਰਨਾ ਸੀ। ਕੈਂਪ ਦਾ ਉਦਘਾਟਨ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸ੍ਰੀ ਸਰੂਪ ਚੰਦ ਸਿੰਗਲਾ ਵੱਲੋਂ ਕੀਤਾ ਗਿਆ।
ਸੰਸਥਾ ਦੇ ਪ੍ਰਧਾਨ ਅਤੇ ਭਾਜਪਾ ਜ਼ਿਲ੍ਹਾ ਸਕੱਤਰ ਸ੍ਰੀ ਸੰਦੀਪ ਅਗਰਵਾਲ ਅਤੇ ਰਿੰਪੀ ਰਾਣੀ ਨੇ ਦੱਸਿਆ ਕਿ ਸਮਾਜ ਸੇਵਾ ਅਤੇ ਲੋਕ ਭਲਾਈ ਦੇ ਉਦੇਸ਼ ਨਾਲ ਲਗਾਏ ਗਏ ਇਸ ਕੈਂਪ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੇ ਭਾਗ ਲਿਆ। ਉਨ੍ਹਾਂ ਕਿਹਾ ਕਿ ਤੰਦਰੁਸਤ ਸਮਾਜ ਦੀ ਸਿਰਜਣਾ ਲਈ ਸਮੇਂ-ਸਮੇਂ ‘ਤੇ ਅਜਿਹੇ ਕੈਂਪ ਲਗਾਉਣਾ ਬਹੁਤ ਜ਼ਰੂਰੀ ਹੈ। ਪ੍ਰਮੋਦ ਗਰਗ ‘ਆਸ਼ੂ’ ਨੇ ਦੱਸਿਆ ਕਿ ਕੈਂਪ ਵਿੱਚ 200 ਤੋਂ ਵੱਧ ਲੋਕਾਂ ਨੇ ਆਪਣੀ ਸਿਹਤ ਦੀ ਜਾਂਚ ਕਰਵਾਈ ਅਤੇ ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਵੀ ਵੰਡੀਆਂ ਗਈਆਂ।
ਕੈਂਪ ਦੀ ਅਗਵਾਈ ਕਰ ਰਹੇ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਸੰਚਾਲਕ ਸ੍ਰੀ ਰਮਣੀਕ ਵਾਲੀਆ ਨੇ ਕਿਹਾ ਕਿ ਹਰ ਵਿਅਕਤੀ ਨੂੰ ਆਪਣੀ ਸਿਹਤ ਪ੍ਰਤੀ ਸੁਚੇਤ ਰਹਿਣਾ ਚਾਹੀਦਾ ਹੈ ਅਤੇ ਕਿਸੇ ਵੀ ਬਿਮਾਰੀ ਦੇ ਲੱਛਣ ਨਜ਼ਰ ਆਉਣ ‘ਤੇ ਤੁਰੰਤ ਡਾਕਟਰੀ ਸਲਾਹ ਲੈਣੀ ਚਾਹੀਦੀ ਹੈ। ਭਾਜਪਾ ਜ਼ਿਲ੍ਹਾ ਪ੍ਰਧਾਨ ਸ੍ਰੀ ਸਰੂਪ ਚੰਦ ਸਿੰਗਲਾ ਨੇ ਕਿਹਾ ਕਿ ਏਮਜ਼ ਹਸਪਤਾਲ ਵੱਲੋਂ ਲਾਏ ਜਾ ਰਹੇ ਸਿਹਤ ਜਾਂਚ ਕੈਂਪ ਬਹੁਤ ਸ਼ਲਾਘਾਯੋਗ ਹਨ। ਉਨ੍ਹਾਂ ਕਿਹਾ ਕਿ ਏਮਜ਼ ਵਰਗੇ ਸੰਸਥਾਨ ਆਮ ਲੋਕਾਂ ਨੂੰ ਉੱਚ ਗੁਣਵੱਤਾ ਵਾਲੀਆਂ ਅਤੇ ਕਿਫ਼ਾਇਤੀ ਸਿਹਤ ਸੇਵਾਵਾਂ ਪ੍ਰਦਾਨ ਕਰ ਰਹੇ ਹਨ। ਕੈਂਪ ਵਿੱਚ ਡਾ. ਆਕਾਸ਼ ਜਾਨਵਾਰ, ਡਾ. ਪਾਰੁਲ ਮਹਾਜਨ, ਡਾ. ਜਗਦੀਪ ਗਿੱਲ, ਡਾ. ਅਨੰਤਾ ਕੌਰ, ਡਾ. ਗਗਨਦੀਪ ਕੌਰ, ਡਾ. ਉਮੰਗ, ਡਾ. ਤਾਜ ਕੋਚਰ, ਡਾ. ਸੁਦੀਪ ਅਤੇ ਰਾਜਵਿੰਦਰ ਕੌਰ ਸਮੇਤ ਮਾਹਿਰ ਡਾਕਟਰਾਂ ਨੇ ਆਪਣੀਆਂ ਸੇਵਾਵਾਂ ਪ੍ਰਦਾਨ ਕੀਤੀਆਂ। ਇਸ ਮੌਕੇ ਉਮੇਸ਼ ਜੈਨ, ਐਸ.ਡੀ.ਓ. ਰਵੀ ਗੋਇਲ, ਅਸ਼ਵਨੀ ਮੌਂਗਾ, ਦਿਨੇਸ਼ ਸਿੰਗਲਾ, ਨਵੀਨ ਸਿੰਗਲਾ, ਨਵਨੀਤ ਟੀ.ਟੀ., ਕਾਕਾ, ਸੁਖਪਾਲ ਸਰਾਂ, ਪਿੰਟੂ ਗੋਇਲ, ਲਲਿਤ ਮਹੇਸ਼ਵਰੀ, ਰਵੀ ਰਾਜਪੂਤ, ਗੌਤਮ ਜੈਨ, ਗੋਬਿੰਦ ਮਹੇਸ਼ਵਰੀ, ਸ਼ਾਮ ਅਗਰਵਾਲ, ਨਰਾਇਣ ਬੰਸਲ ਸਮੇਤ ਕਈ ਗਣਮਾਨਯ ਵਿਅਕਤੀਆਂ ਨੇ ਸਹਿਯੋਗ ਦਿੱਤਾ।
- Download Babushahi App
-
-