ਸੋਹਾਣਾ ਹਸਪਤਾਲ ਵੱਲੋਂ ਨੈਸ਼ਨਲ ਕੈਂਸਰ ਸਰਵਾਈਵਰਜ਼ ਡੇ ਮਨਾਇਆ, ਕੈਂਸਰ ਜੇਤੂਆਂ ਦੇ ਹੌਸਲੇ ਕੀਤਾ ਸਲਾਮ
ਮੋਹਾਲੀ, 7 ਜੂਨ
ਸੋਹਾਣਾ ਹਸਪਤਾਲ, ਸੈਕਟਰ 77, ਮੋਹਾਲੀ ਵੱਲੋਂ ਨੈਸ਼ਨਲ ਕੈਂਸਰ ਸਰਵਾਈਵਰਜ਼ ਡੇ ਉਤਸ਼ਾਹ ਅਤੇ ਭਾਵਨਾਤਮਕ ਮਾਹੌਲ ਵਿੱਚ ਮਨਾਇਆ ਗਿਆ। ਇਸ ਮੌਕੇ ਕੈਂਸਰ ਨਾਲ ਜੰਗ ਜਿੱਤਣ ਵਾਲੇ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਰੈਡੀਸਨ ਰੈੱਡ ਹੋਟਲ ਵਿੱਚ ਆਯੋਜਿਤ ਸਮਾਗਮ ਦੀ ਸ਼ੁਰੂਆਤ ਦੀਵਾ ਜਗਾ ਕੇ ਕੀਤੀ ਗਈ, ਜਿਸ ਵਿੱਚ ਕੈਂਸਰ ਸਰਵਾਈਵਰਾਂ, ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਅਤੇ ਡਾਕਟਰਾਂ ਨੇ ਸ਼ਮੂਲੀਅਤ ਕੀਤੀ। ਸੰਗੀਤ, ਨਾਚ, ਖੇਡਾਂ ਅਤੇ ਪ੍ਰੇਰਣਾਦਾਇਕ ਤਜਰਬਿਆਂ ਦੀ ਸਾਂਝ ਨੇ ਸਮਾਗਮ ਯਾਦਗਾਰ ਬਣਾ ਦਿੱਤਾ। ਇਸ ਮੌਕੇ ਡਾ. ਗੌਤਮ ਗੋਇਲ, ਡਾਇਰੈਕਟਰ ਮੈਡੀਕਲ ਓਨਕੋਲੋਜੀ, ਨੇ ਕਿਹਾ ਕਿ ਵਧੀਆ ਇਲਾਜ ਸਿਰਫ਼ ਦਵਾਈਆਂ ਤੱਕ ਸੀਮਿਤ ਨਹੀਂ ਹੁੰਦਾ, ਸਗੋਂ ਇਲਾਜ ਦੇ ਖਰਚਿਆਂ ਵਿੱਚ ਪਾਰਦਰਸ਼ਤਾ ਅਤੇ ਮਰੀਜ਼ਾਂ ਦਾ ਭਰੋਸਾ ਜਿੱਤਣਾ ਵੀ ਉਤਨਾ ਹੀ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਸਰਵਾਈਵਰ ਬਣਨ ਦੀ ਸ਼ੁਰੂਆਤ ਉਸ ਸਮੇਂ ਹੁੰਦੀ ਹੈ ਜਦੋਂ ਮਰੀਜ਼ ਡਰ ਦੀ ਥਾਂ ਉਮੀਦ ਚੁਣਦਾ ਹੈ।
ਮੈਡੀਕਲ ਓਨਕੋਲੋਜਿਸਟ ਡਾ. ਸੋਨੀਆ ਢਾਕਾ ਨੇ ਕਿਹਾ ਕਿ ਹਰ ਕੈਂਸਰ ਸਰਵਾਈਵਰ ਹਿੰਮਤ, ਵਿਸ਼ਵਾਸ ਅਤੇ ਆਸ ਦੀ ਜੀਵੰਤ ਮਿਸਾਲ ਹੈ। ਉਨ੍ਹਾਂ ਕਿਹਾ ਕਿ ਸਮੇਂ ਸਿਰ ਇਲਾਜ, ਪਰਿਵਾਰਕ ਸਹਿਯੋਗ ਅਤੇ ਆਧੁਨਿਕ ਤਕਨਾਲੋਜੀ ਦੀ ਮਦਦ ਨਾਲ ਕੈਂਸਰ ਦਾ ਸਫਲਤਾਪੂਰਵਕ ਮੁਕਾਬਲਾ ਕੀਤਾ ਜਾ ਸਕਦਾ ਹੈ। ਟਰੱਸਟ ਸਕੱਤਰ ਸ. ਗੁਰਮੀਤ ਸਿੰਘ ਨੇ ਕਿਹਾ ਕਿ ਨਵੀਆਂ ਅਤੇ ਅਧੁਨਿਕ ਥੈਰੇਪੀਆਂ ਨਾਲ ਕੈਂਸਰ ਇਲਾਜ ਦੇ ਨਤੀਜੇ ਲਗਾਤਾਰ ਬਿਹਤਰ ਹੋ ਰਹੇ ਹਨ, ਪਰ ਜਾਗਰੂਕਤਾ ਹੀ ਇਸ ਬਿਮਾਰੀ ਖ਼ਿਲਾਫ਼ ਸਭ ਤੋਂ ਵੱਡਾ ਹਥਿਆਰ ਹੈ। ਉਨ੍ਹਾਂ ਪੰਜਾਬ ਵਿੱਚ ਵੱਧ ਰਹੇ ਕੈਂਸਰ ਦੇ ਮਾਮਲਿਆਂ ਧਿਆਨ ਵਿੱਚ ਰੱਖਦਿਆਂ ਸਮੇਂ ਸਿਰ ਜਾਂਚ ਕਰਵਾਉਣ ਦੀ ਅਪੀਲ ਕੀਤੀ।
ਰੋਬੋਟਿਕ ਕੈਂਸਰ ਸਰਜਨ ਡਾ. ਸ਼ਿਆਮ ਸੁੰਦਰ ਤ੍ਰੇਹਨ ਨੇ ਦੱਸਿਆ ਕਿ ਰੋਬੋਟਿਕ ਸਰਜਰੀ ਦੀ ਮਦਦ ਨਾਲ ਜਟਿਲ ਆਪਰੇਸ਼ਨ ਵਧੇਰੇ ਸ਼ੁੱਧਤਾ ਨਾਲ ਕੀਤੇ ਜਾ ਰਹੇ ਹਨ, ਜਿਸ ਨਾਲ ਮਰੀਜ਼ਾਂ ਦੀ ਸਿਹਤਯਾਬੀ ਵੀ ਤੇਜ਼ ਹੋ ਰਹੀ ਹੈ। ਮੈਡੀਕਲ ਓਨਕੋਲੋਜਿਸਟ ਡਾ. ਨਿਤਿਸ਼ ਗਰਗ ਨੇ ਕਿਹਾ ਕਿ ਹੁਣ ਹਰ ਮਰੀਜ਼ ਦੀ ਲੋੜ ਅਨੁਸਾਰ ਵਿਅਕਤੀਗਤ ਇਲਾਜ ਯੋਜਨਾਵਾਂ ਤਿਆਰ ਕੀਤੀਆਂ ਜਾਂਦੀਆਂ ਹਨ, ਜਿਸ ਨਾਲ ਇਲਾਜ ਦੇ ਨਤੀਜੇ ਹੋਰ ਪ੍ਰਭਾਵਸ਼ਾਲੀ ਬਣ ਰਹੇ ਹਨ। ਡਾ. ਕਨਿਕਾ ਸ਼ਰਮਾ ਨੇ ਕਿਹਾ ਕਿ ਕੈਂਸਰ ਦੀ ਜਲਦੀ ਪਛਾਣ ਅਤੇ ਨਿਯਮਿਤ ਸਕ੍ਰੀਨਿੰਗ ਬਹੁਤ ਸਾਰੀਆਂ ਜ਼ਿੰਦਗੀਆਂ ਬਚਾ ਸਕਦੀ ਹੈ। ਰੇਡੀਏਸ਼ਨ ਵਿਸ਼ੇਸ਼ਗਿਆ ਡਾ. ਰਾਕੇਸ਼ ਗੁਪਤਾ ਨੇ ਦੱਸਿਆ ਕਿ ਆਧੁਨਿਕ ਰੇਡੀਏਸ਼ਨ ਥੈਰੇਪੀ ਨਾਲ ਟਿਊਮਰ ਬਹੁਤ ਸਹੀ ਤਰੀਕੇ ਨਾਲ ਨਿਸ਼ਾਨਾ ਬਣਾਇਆ ਜਾ ਸਕਦਾ ਹੈ, ਜਿਸ ਨਾਲ ਸਿਹਤਮੰਦ ਟਿਸ਼ੂਆਂ ਘੱਟ ਤੋਂ ਘੱਟ ਨੁਕਸਾਨ ਪਹੁੰਚਦਾ ਹੈ। ਰੇਡੀਏਸ਼ਨ ਵਿਸ਼ੇਸ਼ਗਿਆ ਡਾ. ਰੁਪਾਲੀ ਅਗਰਵਾਲ ਨੇ ਕਿਹਾ ਕਿ ਵੱਖ-ਵੱਖ ਮਾਹਿਰਾਂ ਦੀ ਸਾਂਝੀ ਟੀਮ ਮਰੀਜ਼ਾਂ ਸਭ ਤੋਂ ਉੱਤਮ ਇਲਾਜ ਮੁਹੱਈਆ ਕਰਵਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਇਸੇ ਤਰ੍ਹਾਂ ਡਾ. ਪ੍ਰੀਤੀ ਸਿੰਘ ਨੇ ਕਿਹਾ ਕਿ ਸਹੀ ਅਤੇ ਸਮੇਂ ਸਿਰ ਜਾਂਚ ਕੈਂਸਰ ਇਲਾਜ ਦੀ ਮਜ਼ਬੂਤ ਨੀਂਹ ਹੈ ਅਤੇ ਫਓਠ-ਛਠ ਤਕਨਾਲੋਜੀ ਬਿਮਾਰੀ ਦੀ ਜਲਦੀ ਪਛਾਣ ਅਤੇ ਇਲਾਜ ਦੀ ਨਿਗਰਾਨੀ ਵਿੱਚ ਬਹੁਤ ਮਦਦਗਾਰ ਸਾਬਤ ਹੋ ਰਹੀ ਹੈ।
ਸੋਹਾਣਾ ਹਸਪਤਾਲ ਦੇ ਸੀਈਓ ਡਾ. ਗਗਨਦੀਪ ਐਸ. ਸਚਦੇਵਾ ਨੇ ਕਿਹਾ ਕਿ ਹਸਪਤਾਲ ਦਾ ਉਦੇਸ਼ ਸਿਰਫ਼ ਕੈਂਸਰ ਦਾ ਇਲਾਜ ਕਰਨਾ ਨਹੀਂ, ਸਗੋਂ ਹਰ ਮਰੀਜ਼ ਸਹਾਰਾ, ਸਨਮਾਨ ਅਤੇ ਹੌਸਲਾ ਪ੍ਰਦਾਨ ਕਰਨਾ ਵੀ ਹੈ। ਟਰੱਸਟੀ ਸੁਖਦੀਪ ਸਿੰਘ ਨੇ ਕਿਹਾ ਕਿ ਨੈਸ਼ਨਲ ਕੈਂਸਰ ਸਰਵਾਈਵਰਜ਼ ਡੇ ਸਾ ਇਹ ਯਾਦ ਦਿਵਾਉਂਦਾ ਹੈ ਕਿ ਮਨੁੱਖੀ ਹੌਸਲਾ ਹਰ ਮੁਸ਼ਕਲ ਉੱਤੇ ਜਿੱਤ ਹਾਸਲ ਕਰ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਪਿਛਲੇ 30 ਸਾਲਾਂ ਤੋਂ ਸੋਹਾਣਾ ਹਸਪਤਾਲ ਆਪਣੇ ਸੰਸਥਾਪਕ ਚੇਅਰਮੈਨ ਪੰਥ ਰਤਨ ਭਾਈ ਸਾਹਿਬ ਭਾਈ ਜਸਬੀਰ ਸਿੰਘ ਜੀ ਖਾਲਸਾ ਖੰਨੇਵਾਲੇ ਦੇ ਗੁਣਵੱਤਾ ਭਰੀਆਂ ਅਤੇ ਕਿਫਾਇਤੀ ਸਿਹਤ ਸੇਵਾਵਾਂ ਦੇ ਸੁਪਨੇ ਅੱਗੇ ਵਧਾ ਰਿਹਾ ਹੈ। ਸੋਹਾਣਾ ਕੈਂਸਰ ਰਿਸਰਚ ਇੰਸਟੀਚਿਊਟ ਰਾਹੀਂ ਹਸਪਤਾਲ ਫਓਠ-ਛਠ, ਕੀਮੋਥੈਰੇਪੀ, ਟਾਰਗੇਟਡ ਥੈਰੇਪੀ, ਇਮਿਊਨੋਥੈਰੇਪੀ, ਆਧੁਨਿਕ ਰੇਡੀਏਸ਼ਨ ਥੈਰੇਪੀ ਅਤੇ ਰੋਬੋਟਿਕ ਕੈਂਸਰ ਸਰਜਰੀ ਵਰਗੀਆਂ ਅਤਿ-ਆਧੁਨਿਕ ਸਹੂਲਤਾਂ ਮਰੀਜ਼ਾਂ ਉਪਲਬਧ ਕਰਵਾ ਰਿਹਾ ਹੈ।
- Download Babushahi App
-
-