ਨੀਟ ਪੇਪਰ ਲੀਕ ਮਾਮਲੇ ਤੇ ਬਠਿੰਡਾ ਕਾਂਗਰਸ ਨੇ ਠੰਢੇ ਠੰਢੇ ਫੂਕਿਆ ਕੇਂਦਰੀ ਸਿੱਖਿਆ ਮੰਤਰੀ ਦਾ ਪੁਤਲਾ
ਅਸ਼ੋਕ ਵਰਮਾ
ਬਠਿੰਡਾ, 2 ਜੂਨ 2026:ਨੀਟ ਪੇਪਰ ਲੀਕ ਮਾਮਲੇ ਅਤੇ ਸੀਬੀਆਈ ਦੇ ਮਾੜੇ ਵਤੀਰੇ ਖਿਲਾਫ ਬਠਿੰਡਾ ਸ਼ਹਿਰੀ ਕਾਂਗਰਸ ਨੇ ਜ਼ਿਲ੍ਹਾ ਪ੍ਰਧਾਨ ਰਾਜਨ ਗਰਗ ਦੀ ਅਗਵਾਈ ਹੇਠ ਅੱਜ ਨੀਟ ਪੀੜਿਤ ਵਿਦਿਆਰਥੀਆਂ ਨੂੰ ਨਾਲ ਲੈ ਕੇ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦਾ ਪੁਤਲਾ ਫੂਕਿਆ ਅਤੇ ਉਨ੍ਹਾਂ ਨੂੰ ਬਰਖਾਸਤ ਕਰਨ ਦੀ ਮੰਗ ਕੀਤੀ।
ਇਸ ਮੌਕੇ ਜ਼ਿਲ੍ਹਾ ਪ੍ਰਧਾਨ ਰਾਜਨ ਗਰਗ ਨੇ ਕਿਹਾ ਕਿ 22 ਲੱਖ ਵਿਦਿਆਰਥੀਆਂ ਨੇ ਨੀਟ ਦੀ ਪ੍ਰੀਖਿਆ ਦਿੱਤੀ ਪਰ ਬਾਅਦ ਵਿੱਚ ਇਹ ਸਾਹਮਣੇ ਆਇਆ ਕਿ ਪ੍ਰੀਖਿਆ ਦਾ ਪ੍ਰਸ਼ਨ ਪੱਤਰ ਲੀਕ ਹੋ ਗਿਆ। ਉਹਨਾਂ ਨੇ ਕਿਹਾ ਕਿ ਇਹ ਦੂਜੀ ਵਾਰ ਹੋਇਆ ਜਦੋਂ ਨੀਟ ਦਾ ਪੇਪਰ ਲੀਕ ਹੋਇਆ ਹੋਵੇ ਪਰੰਤੂ ਹੈਰਾਨਗੀ ਦੀ ਗੱਲ ਹੈ ਕਿ ਕੇਂਦਰ ਸਰਕਾਰ ਨੇ ਇਸ ਲਈ ਜਿੰਮੇਵਾਰ ਲੋਕਾਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਿਸ ਨਾਲ ਸਿੱਧੇ ਤੌਰ ਤੇ ਲੱਖਾਂ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਹੋਇਆ ਹੈ। ਉਹਨਾਂ ਕਿਹਾ ਕਿ ਜਿਸ ਕੰਪਨੀ ਨੂੰ ਇਹ ਪ੍ਰੀਖਿਆ ਕਰਵਾਉਣ ਦਾ ਠੇਕਾ ਦਿੱਤਾ ਹੈ ਉਸ ਕੋਲ ਲੁੜੀਦਾ ਤਜਰਬਾ ਹੀ ਨਹੀਂ ਹੈ ਇਸ ਲਈ ਇਸ ਮਾਮਲੇ ਦੀ ਡੁੰਘਾਈ ਨਾਲ ਜਾਂਚ ਕੀਤੀ ਜਾਣੀ ਚਾਹੀਦੀ ਹੈ
ਕਾਂਗਰਸੀ ਆਗੂ ਨੇ ਕਿਹਾ ਕਿ ਇਸ ਮਾਮਲੇ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜੁਬਾਨ ਖੋਲਦਿਆਂ ਸਥਿਤੀ ਸਪਸ਼ਟ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ ਵਿਰੋਧੀ ਧਿਰ ਆਗੂ ਰਾਹੁਲ ਗਾਂਧੀ ਦੀ ਅਗਵਾਈ ਵਿੱਚ ਇਹ ਮਾਮਲਾ ਆਉਂਦੀਆਂ ਲੋਕ ਸਭਾ ਦੇ ਸੈਸ਼ਨ ਵਿੱਚ ਵੀ ਬਾਖੂਬੀ ਉਠਾਇਆ ਜਾਵੇਗਾ। ਇਸ ਮੌਕੇ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਅਤੇ ਮਾਪਿਆਂ ਨੇ ਕਾਂਗਰਸ ਦੇ ਇਸ ਉਪਰਾਲੇ ਲਈ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ਇਸ ਮੌਕੇ ਸਾਬਕਾ ਵਿਧਾਇਕ ਜਗਦੇਵ ਸਿੰਘ ਕਮਾਲੂ ,ਅਸ਼ੋਕ ਕੁਮਾਰ ,ਕਿਰਨਜੀਤ ਸਿੰਘ ਗਹਿਰੀ, ਬਲਜਿੰਦਰ ਠੇਕੇਦਾਰ, ਬਲਵੰਤ ਰਾਏ ਨਾਥ, ਬਲਜੀਤ ਸਿੰਘ ਅਰੁਣ ਵਧਾਵਣ ਬਲਾਕ ਪ੍ਰਧਾਨ ਮਾਧਵ ਸ਼ਰਮਾ ਸੁਨੀਲ ਕੁਮਾਰ ਨਰਿੰਦਰ ਸਿੰਘ ਸਿੱਧੂ ਅੰਮ੍ਰਿਤਾ ਗਿੱਲ ਕ੍ਰਿਸ਼ਨ ਭਾਗੀ ਬਾਂਦਰ ਦਰਸ਼ਨ ਸਿੰਘ ਹਰੀਓਮ ਠਾਕੁਰ ਸਨੀ ਬਰਾੜ ਲਖਵਿੰਦਰ ਸਿੰਘ ਲੱਖਾ ਦਰਸ਼ਨ ਸਿੰਘ ਬਲਾਕ ਪ੍ਰਧਾਨ ਕ੍ਰਿਸ਼ਨ ਸਿੰਘ ਭਾਗੀ ਬੰਦ ਅੰਗਰੇਜ਼ ਸਿੰਘ ਗੁਰਚਰਨ ਸਿੰਘ ਸੁਰਜੀਤ ਸਿੰਘ ਸੁਖਦੀਪ ਸਿੰਘ ਸੁਖਵੰਤ ਸਿੰਘ ਯੂਥ ਆਗੂ ਸਮੇਤ ਜਿਲ੍ਹਾ ਮੀਤ ਪ੍ਰਧਾਨ ਅਤੇ ਪ੍ਰੈਸ ਮੀਡੀਆ ਇੰਚਾਰਜ ਰੁਪਿੰਦਰ ਬਿੰਦਰਾ ਸਮੇਤ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਅਤੇ ਆਗੂ ਹਾਜ਼ਰ ਸਨ।
- Download Babushahi App
-
-