ਅੱਧੀ ਰਾਤ ਦੀ ਰੇਡ ਮਗਰੋਂ ਸਵੇਰੇ ਫਿਰ ਵਿਜੀਲੈਂਸ ਹੈਡਕੁਆਰਟਰ ਪਹੁੰਚੀ ਸੀ ਬੀ ਆਈ ਦੀ ਟੀਮ
ਬਾਬੂਸ਼ਾਹੀ ਨੈਟਵਰਕ
ਚੰਡੀਗੜ੍ਹ/ਮੁਹਾਲੀ, 12 ਮਈ, 2026: ਪੰਜਾਬ ਵਿਜੀਲੈਂਸ ਬਿਊਰੋ ਦੇ ਹੈਡਕੁਆਰਟਰ ’ਤੇ ਅੱਧੀ ਰਾਤ ਰੇਡ ਕਰਨ ਮਗਰੋਂ ਅੱਜ ਸਵੇਰੇ ਸੀ ਬੀ ਆਈ ਦੀ ਟੀਮ ਫਿਰ ਤੋਂ ਹੈਡ ਕੁਆਰਟਰ ਪਹੁੰਚ ਗਈ ਤੇ ਜਾਂਚ ਆਰੰਭ ਕਰ ਦਿੱਤੀ। ਸੀ ਬੀ ਆਈ ਦੀ ਟੀਮ ਨੇ ਬੀਤੀ ਰਾਤ ਹੈਡਕੁਆਰਟਰ ’ਤੇ ਪਹਿਲੀ ਮੰਜ਼ਿਲ ਸੀਲ ਕਰ ਦਿੱਤੀ ਸੀ। ਅੱਜ ਸਵੇਰੇ ਫਿਰ ਤੋਂ ਜਾਂਚ ਸ਼ੁਰੂ ਹੋਈ ਹੈ।
ਹਾਲਾਂਕਿ ਸੀ ਬੀ ਆਈ ਜਾਂ ਵਿਜੀਲੈਂਸ ਬਿਊਰੋ ਵੱਲੋਂ ਕਿਸੇ ਵੀ ਤਰੀਕੇ ਦਾ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ।
- Download Babushahi App
-
-