ਸੀ ਬੀ ਆਈ ਵੱਲੋਂ ਅੱਧੀ ਰਾਤ ਪੰਜਾਬ ਵਿਜੀਲੈਂਸ ਬਿਊਰੋ ਦਫਤਰ ’ਤੇ ਛਾਪਾ, 13 ਲੱਖ ਰੁਪਏ ਸਮੇਤ ਵਿਚੋਲਾ ਫੜਿਆ, ਮੁਖੀ ਦੇ ਰੀਡਰ ’ਤੇ ਪਰਚਾ ਦਰਜ
ਬਾਬੂਸ਼ਾਹੀ ਨੈਟਵਰਕ
ਚੰਡੀਗੜ੍ਹ/ਮੁਹਾਲੀ, 12 ਮਈ, 2026: ਸੀ ਬੀ ਆਈ ਦੀ ਟੀਮ ਵੱਲੋਂ ਦੇਰ ਰਾਤ ਨੂੰ ਪੰਜਾਬ ਵਿਜੀਲੈਂਸ ਬਿਊਰੋ ਦਫਤਰ ਵਿਖੇ ਛਾਪਾ ਮਾਰਿਆ ਗਿਆ। ਗੈਰ-ਸਰਕਾਰੀ ਸੂਤਰਾਂ ਤੋਂ ਮਿਲਿ ਜਾਣਕਾਰੀ ਅਨੁਸਾਰ ਸੀ ਬੀ ਆਈ ਵੱਲੋਂ ਚੰਡੀਗੜ੍ਹ ਦੇ ਇਕ ਫਾਈਵ ਸਟਾਰ ਹੋਟਲ ਵਿਚੋਂ ਰਾਘਵ ਗੋਇਲ ਨਾਮ ਦੇ ਵਿਚੋਲੇ ਨੂੰ 13 ਲੱਖ ਰੁਪਏ ਦੀ ਕਥਿਤ ਰਿਸ਼ਵਤ ਦੀ ਰਾਸ਼ੀ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ ਜਦੋਂ ਕਿ ਵਿਜੀਲੈਂਸ ਮੁਖੀ ਦੇ ਰੀਡਰ ਓ ਪੀ ਰਾਣਾ ਖਿਲਾਫ ਕੇਸ ਦਰਜ ਕੀਤੇ ਜਾਂ ਦੀ ਰਿਪੋਰਟ ਹੈ .
ਜ਼ਿਕਰਯੋਗ ਹੈ ਕਿ ਸੀ ਬੀ ਆਈ ਬੇਸ਼ੱਕ ਕਾਰਵਾਈ ਕਰਨ ਵਿਚ ਲੱਗੀ ਹੈ ਪਰ ਅਧਿਕਾਰਤ ਤੌਰ ’ਤੇ ਨਾ ਤਾਂ ਸੀ ਬੀ ਆਈ ਤੇ ਨਾ ਹੀ ਵਿਜੀਲੈਂਸ ਬਿਊਰੋ ਨੇ ਕਿਸੇ ਗੱਲ ਦੀ ਪੁਸ਼ਟੀ ਕੀਤੀ ਹੈ।
- Download Babushahi App
-
-