ਪੰਜਾਬ ਯੂਥ ਕਾਂਗਰਸ ਦੀਆਂ ਅੰਦਰੂਨੀ ਚੋਣਾਂ ਦੌਰਾਨ ਵੋਟ ਪਾਉਣ ਵਾਲਿਆਂ ਨੌਜਵਾਨਾਂ ਦਾ ਸੁਮੀਤ ਸਿੰਘ ਬਰਾੜ ਨੇ ਕੀਤਾ ਧੰਨਵਾਦ
ਪੰਜਗਰਾਈਂ ਕਲਾਂ,28 ਮਾਰਚ (ਸੁਖਜਿੰਦਰ ਸਿੰਘ ਪੰਜਗਰਾਈਂ) ਪੰਜਾਬ ਯੂਥ ਕਾਂਗਰਸ ਦੀਆਂ ਅੰਦਰੂਨੀ ਚੋਣਾਂ ਦੌਰਾਨ ਮਾਰਕੀਟ ਕਮੇਟੀ ਕੋਟਕਪੂਰਾ ਦੇ ਸਾਬਕਾ ਚੇਅਰਮੈਨ, ਜਿਲ੍ਹਾ ਫਰੀਦਕੋਟ ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਪੰਜਗਰਾਈਂ ਕਲਾਂ ਦੇ ਸਾਬਕਾ ਸਰਪੰਚ ਸਵ: ਸਰਦਾਰ ਦਿਲਬਾਗ ਸਿੰਘ ਬਰਾੜ ਦੇ ਸਪੁੱਤਰ ਸੁਮੀਤ ਸਿੰਘ ਬਰਾੜ ਨੇ ਉਹਨਾਂ ਨੂੰ ਵੋਟ ਪਾਉਣ ਵਾਲੇ ਕਾਂਗਰਸ ਦੇ ਯੂਥ ਵਰਕਰਾਂ ਦਾ ਧੰਨਵਾਦ ਕੀਤਾ ਹੈ। ਉਹਨਾਂ ਕਿਹਾ ਕੇ ਇਹਨਾਂ ਚੋਣਾਂ ਵਿੱਚ ਕਈ ਉਮੀਦਵਾਰ ਹਿੱਸਾ ਲੈ ਰਹੇ ਸਨ ਤੇ ਸਾਢੇ ਨੌਂ ਲੱਖ ਵੋਟਰਾਂ ਨੇ ਇਹਨਾਂ ਚੋਣਾਂ ਦੌਰਾਨ ਨੌਜਵਾਨਾਂ ਨੇ ਵੋਟਾਂ ਪਾਈਆਂ ਹਨ। ਉਹਨਾਂ ਕਿਹਾ ਕਿ ਉਹਨਾਂ ਨੂੰ ਮਾਣ ਹੈ ਕੇ ਮੈਨੂੰ ਇੱਕ ਸਧਾਰਨ ਘਰ ਦੇ ਮੁੰਡੇ ਨੂੰ ਯੂਥ ਵਰਕਰਾਂ ਨੇ ਵੋਟਾਂ ਪਾ ਕੇ ਬੇਹੱਦ ਮਣਾਂ ਮੂਹੀਂ ਪਿਆਰ ਬਖਸ਼ਿਆ ਹੈ। ਸੁਮੀਤ ਸਿੰਘ ਬਰਾੜ ਨੇ ਕਿਹਾ ਕੇ ਇਹਨਾਂ ਵੋਟਾਂ ਦੀ ਗਿਣਤੀ 'ਚ ਅਜੇ ਲਗਪਗ ਇੱਕ ਮਹੀਨਾ ਲੱਗੇਗਾ। ਉਹਨਾਂ ਕਿਹਾ ਕੇ ਨਤੀਜੇ ਜੋ ਮਰਜੀ ਹੋਣ ਪਰ ਮੈਂ ਲੋਕਾਂ ਦੀ ਸੇਵਾ ਵਿੱਚ ਹਮੇਸ਼ਾ ਹਾਜ਼ਰ ਰਹਾਂਗਾ।
Click to Follow Babushahi Facebook Page →