ਡਰੱਗ ਨਾਲ ਫੜੇ AAP ਦੇ '3 ਇਨ ਵਨ' ਨਸ਼ਾ ਤਸਕਰ ਦੀ ਕੌਣ ਕਰ ਰਿਹਾ ਪੁਸ਼ਤਪਨਾਹੀ- ਅਕਾਲੀ ਨੇਤਾਵਾਂ ਵਲੋਂ ਮੰਤਰੀਆਂ 'ਤੇ ਪਲਟਵਾਰ
- ਕਿਹਾ , ਹਲਕਾ ਇੰਚਾਰਜ ਤਲਬੀਰ ਗਿੱਲ, ਮੁੱਖ ਮੰਤਰੀ ਸਮੇਤ ਹੋਰ ਆਗੂਆਂ ਦੀ ਚੁੱਪੀ ਨੇ ਖੋਲ੍ਹੀ ਆਪ ਦੇ "ਗੰਦੇ ਖੇਲ" ਦੀ 'ਪੋਲ' ..ਸਰਬਜੀਤ ਸਿੰਘ ਝਿੰਜਰ ਪ੍ਰਧਾਨ ਯੂਥ ਅਕਾਲੀ ਦਲ
- ਵਿਰੋਧੀਆਂ ਨੂੰ ਬਦਨਾਮ ਕਰਨ ਦੀ "ਝਾੜੂ" ਪਾਰਟੀ ਵਲੋਂ ਬਣਾਈ "ਗੰਦੀ ਸਾਜ਼ਿਸ਼" ਦਾ ਹੋਇਆ 'ਪਰਦਾਫਾਸ਼..ਨੱਛਤਰ ਸਿੰਘ ਗਿੱਲ ਪ੍ਰਧਾਨ ਆਈਟੀ ਸੈੱਲ ਸ਼੍ਰੋਮਣੀ ਅਕਾਲੀ' ਦਲ
- ਦਿੱਲੀ 'ਚ "ਸ਼ਰਾਬ ਘੁਟਾਲੇ" ਮਗਰੋਂ ਪੰਜਾਬ 'ਚ ਆਪ ਵਲੋਂ ਚਲਾਇਆ ਜਾ ਰਿਹਾ 'ਡਰੱਗ ਰੈਕਟ' ਹੋਇਆ "ਬੇਨਕਾਬ"... ਸਰਬਜੀਤ ਸਿੰਘ ਝਿੰਜਰ
- ਆਪ ਸਰਕਾਰ ਦੀ ਪੁਸ਼ਤਪਨਾਹੀ ਹੇਠ ਚਲ ਰਹੇ ਡਰੱਗ ਰੈਕੇਟ ਦੀ ਸੀਬੀਆਈ ਜਾਂਚ ਨਾਲ ਹੋਣਗੇ ਵੱਡੇ ਖੁਲਾਸੇ
- ਹਲਕਾ ਇੰਚਾਰਜ ਗਿੱਲ ਦੇ ਚਹੇਤੇ ਵਲੋਂ ਚਲਾਏ ਜਾ ਰਹੇ ਡਰੱਗ ਰੈਕੇਟ ਦੀਆਂ ਦਿੱਲੀ ਦੇ ਆਕਾਵਾਂ ਤੱਕ ਜੁੜੀਆਂ ਤਾਰਾਂ
ਚੰਡੀਗੜ੍ਹ 20 ਮਾਰਚ -
ਬੀਤੇ ਕੱਲ ਭਾਰੀ ਮਾਤਰਾ 'ਚ ਡਰੱਗ ਨਾਲ ਫੜੇ ਗਏ ਆਮ ਆਦਮੀ ਪਾਰਟੀ ਦੇ ਇੱਕ ਖਾਸ ਚਹੇਤੇ ਆਗੂ ਥ੍ਰੀ ਇਨ ਵਨ ਲਵਪ੍ਰੀਤ ਸਿੰਘ ਕੋਟ ਹਿਰਦੇ ਰਾਮ ਜੋ ਕਿ ਮਜੀਠਾ ਹਲਕਾ ਇੰਚਾਰਜ ਤਲਬੀਰ ਸਿੰਘ ਗਿੱਲ ਦੇ ਇਲਾਵਾ ਆਪ ਦੇ ਕਈ ਸੀਨੀਅਰ ਆਗੂਆਂ ਨਾਲ ਕਈ ਤਰਾਂ ਦੀ ਡੂੰਘੀ ਸਾਂਝ ਰੱਖਦਾ ਹੈ, ਉਸ 'ਆਪ' ਦੇ "3 ਇਨ ਵਨ" 'ਨਸ਼ਾ ਤਸਕਰ' ਦੀ "ਪੁਸ਼ਤਪਨਾਹੀ"ਕੌਣ ਕਰ ਰਿਹਾ ਹੈ, ਇਸਦਾ ਜਵਾਬ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਦੇਣਾ ਚਾਹੀਦਾ ਹੈ l ਇਸ ਗੱਲ ਦਾ ਪ੍ਰਗਟਾਵਾ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ,ਸ਼ਿਰੋਮਣੀ ਅਕਾਲੀ ਦਲ ਦੇ ਆਈਟੀ ਵਿੰਗ ਦੇ ਪ੍ਰਧਾਨ ਨੱਛਤਰ ਸਿੰਘ ਗਿੱਲ ਸਮੇਤ ਦਿਲਬਾਗ ਸਿੰਘ ਬੁਲਾਰਾ ਸ਼੍ਰੋਮਣੀ ਅਕਾਲੀ ਦਲ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਇਸਦੇ ਆਗੂਆਂ ਉੱਤੇ ਤਿੱਖੇ ਹਮਲੇ ਕਰਦੇ ਹੋਏ ਗੰਭੀਰ ਦੋਸ਼ ਲਗਾਏ ਹਨ। ਉਨ੍ਹਾਂ ਕਿਹਾ ਕਿ ਇਸ ਮਾਮਲੇ 'ਚ ਮੁੱਖ ਮੰਤਰੀ ਮਾਨ ਅਤੇ ਹਲਕਾ ਇੰਚਾਰਜ ਦੀ ਚੁੱਪੀ ਨੇ ਜਿਥੇ ਆਪ ਦੇ ਪੰਜਾਬ 'ਚ ਖੇਡੇ ਜਾ ਰਹੇ "ਗੰਦੇ ਖੇਲ" ਦੀ 'ਪੋਲ' ਖੋਲ ਕੇ ਰੱਖ ਦਿੱਤੀ ਹੈ ਇਥੇ ਇਹ ਗੱਲ ਵੀ ਸਾਫ਼ ਹੋ ਗਈ ਹੈ ਕਿ ਸੂਬੇ ਵਿੱਚ ਆਪ ਆਗੂਆਂ ਦੀ ਸਰਪ੍ਰਸਤੀ ਹੇਠ ਡਰੱਗ ਰੈਕਟ ਨੂੰ ਸਿਆਸੀ ਸਹਾਰਾ ਮਿਲ ਰਿਹਾ ਹੈ ਅਤੇ ਇਹ ਮਾਮਲਾ ਸਿਰਫ ਕਾਨੂੰਨੀ ਨਹੀਂ, ਸਗੋਂ ਸਿਆਸੀ ਪੱਖੋਂ ਵੀ ਬਹੁਤ ਗੰਭੀਰ ਹੈ। ਉਨ੍ਹਾਂ ਦੋਸ਼ ਲਾਉਂਦਿਆਂ ਕਿਹਾ ਕਿ ਡਰੱਗ ਨਾਲ ਫੜਿਆ ਗਿਆ ‘ਆਪ’ ਦਾ ਇਹ ਖਾਸ ਆਗੂ ਇੱਕ “3 ਇਨ ਵਨ ਨਸ਼ਾ ਤਸਕਰ” ਹੈ, ਜਿਸਦੇ ਹੋਰ ਵੀ ਕਈ ਗੈਰਕਾਨੂੰਨੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦੇ ਖੁਲਾਸੇ ਹੋ ਸਕਦੇ ਹਨ। ਉਨ੍ਹਾਂ ਸਵਾਲ ਉਠਾਇਆ ਕਿ ਆਖ਼ਿਰਕਾਰ ਆਮ ਆਦਮੀ ਪਾਰਟੀ ਵਿਚ ਇਸ ਡਰੱਗ ਡੀਲਰ ਦੀ ਪੁਸ਼ਤਪਨਾਹੀ ਕੌਣ ਕਰ ਰਿਹਾ ਹੈ ਇਹ ਇਸ ਮਾਮਲੇ ਦੀ ਸੀਬੀਆਈ ਜਾਂਚ ਨਾਲ ਹੀ ਖੁਲਾਸਾ ਹੋ ਪਵੇਗਾ।
ਉਨ੍ਹਾਂ ਖਾਸ ਤੌਰ 'ਤੇ ਹਲਕਾ ਇੰਚਾਰਜ ਤਲਬੀਰ ਗਿੱਲ ਅਤੇ ਮੁੱਖ ਮੰਤਰੀ ਸਮੇਤ ਹੋਰ ਸੀਨੀਅਰ ਆਗੂਆਂ ਦੀ ਚੁੱਪੀ 'ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਜਦੋਂ ਇੰਨਾ ਗੰਭੀਰ ਮਾਮਲਾ ਸਾਹਮਣੇ ਆ ਰਿਹਾ ਹੈ, ਤਾਂ ਆਪ ਸਰਕਾਰ ਦੇ ਵਾਅਦੇ ਨੇਤਾਵਾਂ ਦੀ ਚੁੱਪੀ ਕਈ ਸ਼ੰਕਿਆਂ ਤੋਂ ਪਰਦੇ ਚੁੱਕ ਰਹੀ ਹੈ ਕਿਉਂਕਿ ਇਹ ਚੁੱਪੀ ਆਪਣੇ ਆਪ ਵਿੱਚ ਇਸ ਗੱਲ ਵੱਲ ਇਸ਼ਾਰਾ ਕਰਦੀ ਹੈ ਕਿ ਕਿਤੇ ਨਾ ਕਿਤੇ ਕੁਝ ਵੱਡਾ ਖੇਡ ਆਮ ਆਦਮੀ ਪਾਰਟੀ ਵਲੋਂ ਪੰਜਾਬ ਵਿੱਚ ਖੇਡਿਆ ਜਾ ਰਿਹਾ ਹੈ ਜਿਸ ਵਿਚ ਆਮ ਆਦਮੀ ਪਾਰਟੀ ਖੁਦ ਡਰੱਗ ਦੇ ਗੰਦੇ ਖੇਡ ਵਿਚ ਸ਼ਾਮਿਲ ਹੈ ਅਤੇ ਸਿਆਸੀ ਵਿਰੋਧੀਆਂ ਨੂੰ ਬਦਨਾਮ ਕਰਨ ਦੀ ਵੀ ਵੱਡੀ ਸਾਜਿਸ਼ ਘੜੀ ਗਈ ਜੌ ਹੁਣ ਬੇਨਕਾਬ ਹੋ ਚੁੱਕੀ ਹੈ । ਉਹਨਾਂ ਦੋਸ਼ ਲਾਇਆ ਕਿ ਜਿਸ ਤਰ੍ਹਾਂ ਤਰਨਤਾਰਨ ਜ਼ਿਲ੍ਹੇ ਵਿੱਚ 18 ਕਿਲੋਗ੍ਰਾਮ ਹੈਰੋਇਨ ਫੜੀ ਗਈ ਅਤੇ ਫੇਰ ਇਸ ਥ੍ਰੀ ਇਨ one ਕੋਲੋ ਸਾਢੇ ਚਾਰ ਕਿਲੋ ਫੜੀ ਗਈ ਜਿਸਨਾਲ ਲੋਕਾਂ ਦੇ ਸਾਮ੍ਹਣੇ ਬਿੱਲੀ ਥੈਲੇ ਵਿੱਚੋ ਬਾਹਰ ਆ ਗਈ ਹੈ ਕਿ ਕਿਸ ਤਰ੍ਹਾਂ ਆਪਦਾ ਦੇ ਵੱਡੇ ਆਗੂ ਨਸ਼ੇ ਦੀ ਕਥਿਤ ਕਮਾਈ ਕਰ ਰਹੇ ਹਨ। ਸਰਬਜੀਤ ਸਿੰਘ ਝਿੰਜਰ ਅਤੇ ਨਛੱਤਰ ਗਿੱਲ ਨੇ ਇਹ ਵੀ ਦੋਸ਼ ਲਗਾਇਆ ਕਿ ‘ਆਪ’ ਵੱਲੋਂ ਵਿਰੋਧੀ ਪਾਰਟੀਆਂ ਨੂੰ ਬਦਨਾਮ ਕਰਨ ਲਈ ਇੱਕ ਸੋਚੀ-ਸਮਝੀ ਰਣਨੀਤੀ ਅਪਣਾਈ ਜਾ ਰਹੀ ਹੈ ਅਤੇ “ਝਾੜੂ” ਪਾਰਟੀ ਵੱਲੋਂ ਬਣਾਈ ਗਈ ਇਹ ਗੰਦੀ ਸਾਜ਼ਿਸ਼ ਹੁਣ ਬੇਪਰਦਾ ਬੇਨਕਾਬ ਹੋ ਗਈ ਹੈ ਅਤੇ ਲੋਕਾਂ ਸਾਹਮਣੇ ਸੱਚ ਆ ਰਿਹਾ ਹੈ।
ਉਨ੍ਹਾਂ ਦਿੱਲੀ ਵਿੱਚ ਸਾਹਮਣੇ ਆਏ ਸ਼ਰਾਬ ਘੁਟਾਲੇ ਦਾ ਹਵਾਲਾ ਦਿੰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਵਲੋਂ ਦਿੱਲੀ ਸ਼ਰਾਬ ਘੁਟਾਲੇ ਮਗਰੋਂ ਹੁਣ ਪੰਜਾਬ ਵਿੱਚ ਡਰੱਗ ਰੈਕਟ ਚਲਾਇਆ ਜਾ ਰਿਹਾ ਹੈ ਜਦਕਿ ਸੋਚੀ ਸਮਝੀ ਸਾਜਿਸ਼ ਤਹਿਤ ਪਹਿਲਾਂ ਹੀ ਸਿਆਸੀ ਵਿਰੋਧੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਕਿ ਤਾਂ ਜੌ ਬਾਅਦ ਵਿੱਚ ਆਮ ਆਦਮੀ ਪਾਰਟੀ ਉੱਤੇ ਕਿਸੇ ਦ ਸ਼ੱਕ ਨਾ ਜਾਵੇ । ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਆਪ ਦੇ ਸਰਪੰਚ ਕੋਲੋ ਵੱਡੀ ਮਾਤਰਾ ਕ ਡਰੱਗ ਫਦੇ ਜਾਣ ਦਾ ਇਹ ਦੂਜਾ ਮਾਮਲਾ ਹੈ ਅਤੇ ਇਹ ਸਾਰੇ ਮਾਮਲੇ ਇੱਕ ਵੱਡੀ ਲੜੀ ਦਾ ਹਿੱਸਾ ਹੋ ਸਕਦੇ ਹਨ, ਜਿਸਦੀ ਗਹਿਰਾਈ ਨਾਲ ਜਾਂਚ ਹੋਣੀ ਲਾਜ਼ਮੀ ਹੈ।
ਸਰਬਜੀਤ ਝਿੰਜਰ, ਨੱਛਤਰ ਗਿੱਲ ਅਤੇ ਦਿਲਬਾਗ ਸਿੰਘ ਨੇ ਦਾਅਵਾ ਕੀਤਾ ਕਿ ਇਸ ਡਰੱਗ ਰੈਕਟ ਦੀਆਂ ਤਾਰਾਂ ਸਿਰਫ ਪੰਜਾਬ ਤੱਕ ਸੀਮਿਤ ਨਹੀਂ ਹਨ, ਸਗੋਂ ਦਿੱਲੀ ਤੱਕ ਜੁੜੀਆਂ ਹੋ ਸਕਦੀਆਂ ਹਨ? ਉਨ੍ਹਾਂ ਕਿਹਾ ਕਿ ਹਲਕਾ ਇੰਚਾਰਜ ਗਿੱਲ ਦੇ ਚਹੇਤੇ ਵਲੋਂ ਚਲਾਏ ਜਾ ਰਹੇ ਇਸ ਰੈਕਟ ਦੇ ਪਿੱਛੇ ਵੱਡਾ ਜਾਲ ਹੋ ਸਕਦਾ ਹੈ, ਜਿਸਦਾ ਪਰਦਾਫਾਸ਼ ਸਿਰਫ ਇੱਕ ਸੁਤੰਤਰ ਜਾਂਚ ਏਜੰਸੀ ਹੀ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਇਸ ਸਾਰੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਕੇਂਦਰੀ ਜਾਂਚ ਬਿਊਰੋ ਸੀਬੀਆਈ ਤੋਂ ਇਸਦੀ ਜਾਂਚ ਹੋਣੀ ਚਾਹੀਦੀ ਹੈ ਤਾਂ ਜੌ ਪੰਜਾਬ ਵਿੱਚ ਆਪ ਦੀ ਪੁਸ਼ਪਨਾਹੀ ਹੇਠ ਚਲੇ ਜਾ ਰਹੇ ਡਰੱਗ ਰੈਕੇਟ ਤੋਂ ਪਰਦਾ ਉੱਠ ਸਕੇ । ਉਨ੍ਹਾਂ ਕਿਹਾ ਕਿ ਜੇਕਰ ਸੀਬੀਆਈ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾਂਦੀ ਹੈ, ਤਾਂ ਇਸ ਮਾਮਲੇ ਵਿੱਚ ਕਈ ਵੱਡੇ ਖੁਲਾਸੇ ਹੋਣ ਦੇ ਨਾਲ ਨਾਲ ਕਈ ਵੱਡੇ ਚੇਹਰੇ ਬੇਪਰਦਾ ਹੋ ਸਕਦੇ ਹਨ ਅਤੇ ਆਪ ਵਲੋਂ ਸਿਆਸੀ ਵਿਰੋਧੀਆਂ ਖਿਲਾਫ ਰਚੇ ਝੂਠੇ ਵਿਰਤਾਂਤ ਤੋਂ ਵੀ ਪਰਦਾ ਉੱਠ ਸਕੇਗਾ।
ਝਿੰਜਰ ਨੇ ਆਮ ਆਦਮੀ ਪਾਰਟੀ ਦੇ ਨੇਤਾਵਾਂ ਉਪਰ ਪਲਟਵਾਰ ਕਰਦੇ ਹੋਏ ਕਿਹਾ ਕਿ ਬਿਲਕੁਲ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਿਸ ਵਿਚ ਦੇਸ਼ ਦੀ ਕੇਂਦਰੀ ਜਾਂਚ ਏਜੇਂਸੀ ਨਾਰਕੋਟਿਕਸ ਕੰਟਰੋਲ ਬਿਊਰੋ ਪੰਜਾਬ ਦੇ ਬਾਰਡਰ ਏਰੀਆ ਵਿਚ "ਆਮ ਆਦਮੀ ਪਾਰਟੀ ਅਤੇ ਤਸਕਰਾਂ ਦੇ ਨੈਕਸਸ ਨਾਲ ਜੁੜੀਆਂ ਤਾਰਾਂ ਖੋਲ੍ਹ ਇਹਨਾਂ ਦਾ ਪਰਦਾਫ਼ਾਸ਼ ਕਰਨ ਲੱਗੀ ਹੋਈ ਹੈ ਜਦੋਂਕਿ ਪੰਜਾਬ ਪੁਲੀਸ ਸਿਰਫ ਮੂਕਦਰਸ਼ਕ ਬਣੀ ਹੋਈ ਹੈ ਉਹਨਾਂ ਨੇ ਕਹੇ ਕਿ ਹੁਣ ਹੌਲੀ ਹੌਲੀ ਸੱਚਾਈ ਪੰਜਾਬ ਦੇ ਲੋਕਾਂ ਦੇ ਸਾਮ੍ਹਣੇ ਆਉਣ ਲੱਗੀ ਹੈ ਪਹਿਲਾ ਤਰਨਤਾਰਨ ਦੇ ਕਲਸੀਆਂ ਪਿੰਡ ਦੇ ਆਮ ਆਦਮੀ ਪਾਰਟੀ ਦੇ ਸਰਪੰਚ ਪਰਮਿੰਦਰ ਸਿੰਘ ਪੰਮਾ ਨੂੰ 18 ਕਿਲੋਗ੍ਰਾਮ ਹੈਰੋਇਨ ਨਾਲ ਗਿਰਫ਼ਤਾਰ ਕੀਤਾ ਗਿਆ ਉਸਤੋਂ ਬਾਅਦ ਲਵਪ੍ਰੀਤ ਸਿੰਘ ਮਜੀਠਾ ਦੇ ਕੋਟ ਹਿਰਦੇ ਰਾਮ ਦੇ ਜੋਂ ਹਲਕਾ ਇੰਚਾਰਜ ਤਲਬੀਰ ਗਿੱਲ ਅਤੇ ਦਿੱਲੀ ਵਾਲਿਆ ਦੀ ਸੱਜੀ ਬਾਂਹ ਸੀ ਉਸਨੂੰ ਸਾਢੇ ਚਾਰ ਕਿਲੋਗ੍ਰਾਮ ਹੈਰੋਇਨ ਨਾਲ ਗਿਰਫ਼ਤਾਰ ਕੀਤਾ ਗਿਆ। ਅਤੇ ਅੰਮ੍ਰਿਤਸਰ ਵਿਖੇ ਆਮ ਆਦਮੀ ਪਾਰਟੀ ਦੀ ਕੌਂਸਲਰ ਅਤੇ ਨੇਤਾ ਕਮਲ ਬੋਰੀ ਨੂੰ ਪਿਛਲੇ ਮਹੀਨੇ ਅਟਾਰੀ ਵਿਖੇ ਫੜੇ ਗਏ 17 ਕਿਲੋ ਨਸ਼ੀਲੇ ਪਾਊਡਰ ਆਦਿ ਮਾਮਲੇ ਵਿਚ ਐਨ ਸੀ ਬੀ ਨੇ ਸਮੰਨ ਕੀਤਾ ਹੈ ਜਿਸਤੋਂ ਅੰਦਾਜਾ ਲਾਇਆ ਜਾ ਸਕਦਾ ਹੈ ਕਿ ਆਮ ਆਦਮੀ ਪਾਰਟੀ ਦੇ ਇਸ ਸਮੇਂ ਕਿੰਨੇ ਨੇਤਾ ਇਸ ਧੰਦੇ ਵਿੱਚ ਲੱਗਕੇ ਨਸ਼ੇ ਦੀ ਕਾਲੀ ਕਮਾਈ ਕਰਨ ਲਗੇ ਹੋਏ ਹਨ । ਉਹਨਾਂ ਕਿਹਾ ਕਿ ਮੇਰੀ ਕੇਂਦਰ ਦੀ ਏਜੰਸੀ ਐਨ ਸੀ ਬੀ ਦੇ ਅਧਿਕਾਰੀਆ ਨੂੰ ਅਪੀਲ ਹੈ ਕਿ ਦਿੱਲੀ ਅਤੇ ਅੰਮ੍ਰਿਤਸਰ ਵਾਲੇ ਨੈਕਸਸ ਦੀਆ ਜੜਾ ਇਸ ਸਮੇਂ ਬਾਰਡਰ ਏਰੀਆ ਵਿਚ ਬੁਰੀ ਤਰ੍ਹਾ ਫੈਲ ਚੁੱਕਿਆ ਹਨ ਜਿਹਨਾਂ ਨੂੰ ਇਸ ਸਮੇਂ ਤੋੜਨ ਦੀ ਬਹੁਤ ਜਰੂਰਤ ਹੈ ਤਾਕਿ ਨੌਜਵਾਨ ਪੀੜ੍ਹੀ ਨੂੰ ਬਚਾਇਆ ਜਾ ਸਕੇ।
Click to Follow Babushahi Facebook Page →