ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੇ ਲਾਭ ਲਈ ਫਾਰਮਰ ਰਜਿਸਟਰੀ ਜ਼ਰੂਰੀ
--ਅਸ਼ੋਕ ਵਰਮਾ
ਬਠਿੰਡਾ, 17 ਮਾਰਚ 2026 : ਡਿਪਟੀ ਕਮਿਸ਼ਨਰ ਬਠਿੰਡਾ ਸ਼੍ਰੀ ਰਾਜੇਸ਼ ਧੀਮਾਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦਾ ਲਾਭ ਹੁਣ ਸਿਰਫ ਉਨ੍ਹਾਂ ਕਿਸਾਨਾਂ ਨੂੰ ਹੀ ਮਿਲੇਗਾ, ਜਿਨ੍ਹਾਂ ਦੀ ਕਿਸਾਨ ਆਈ.ਡੀ. (ਫਾਰਮਰ ਰਜਿਸਟਰੀ) ਬਣੀ ਹੋਵੇਗੀ।
ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਨੇ ਦੱਸਿਆ ਕਿ ਕਿਸਾਨ ਆਈ.ਡੀ. ਸਰਕਾਰ ਵੱਲੋਂ ਬਿਲਕੁਲ ਮੁਫਤ ਸਾਂਝ ਸੇਵਾ ਕੇਂਦਰਾਂ (ਸੀ.ਐਸ.ਸੀ.) ‘ਤੇ ਤਿਆਰ ਕੀਤੀ ਜਾ ਰਹੀ ਹੈ। ਇਸ ਲਈ ਸਾਰੇ ਕਿਸਾਨਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਬਿਨਾਂ ਦੇਰੀ ਆਪਣੇ ਨੇੜਲੇ ਸਾਂਝ ਸੇਵਾ ਕੇਂਦਰ ਨਾਲ ਸੰਪਰਕ ਕਰਕੇ ਆਪਣੀ ਕਿਸਾਨ ਆਈ.ਡੀ. ਜ਼ਰੂਰ ਬਣਵਾਉਣ, ਤਾਂ ਜੋ ਉਹ ਇਸ ਯੋਜਨਾ ਦਾ ਲਾਭ ਲੈ ਸਕਣ।
ਮੁੱਖ ਖੇਤੀਬਾੜੀ ਅਫਸਰ ਬਠਿੰਡਾ ਡਾ. ਹਰਬੰਸ ਸਿੰਘ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਸੁਵਿਧਾ ਦਾ ਵੱਧ ਤੋਂ ਵੱਧ ਲਾਭ ਲੈਣ ਅਤੇ ਆਪਣੀ ਰਜਿਸਟਰੀ ਸਮੇਂ ਸਿਰ ਕਰਵਾਉਣ। ਉਨ੍ਹਾਂ ਹੋਰ ਦੱਸਿਆ ਕਿ ਇਸ ਸਬੰਧੀ ਵਧੇਰੇ ਜਾਣਕਾਰੀ ਲਈ ਹੇਠ ਲਿਖੇ ਅਧਿਕਾਰੀਆਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ:
ਸ੍ਰੀ ਮਹੇਸ਼ਇੰਦਰਪਾਲ ਸਿੰਘ ਨੋਡਲ ਅਫਸਰ (ਫਾਰਮਰ ਰਜਿਸਟਰੀ) 8872100112, ਸ੍ਰੀ ਦਵਿੰਦਰ ਸਿੰਘ ਸੰਧੂ ਏ.ਪੀ.ਪੀ.ਓ. ਬਠਿੰਡਾ (ਤਲਵੰਡੀ ਸਾਬੋ) 8283000860, ਸ੍ਰੀ ਹਰਜਸਪਾਲ ਸ਼ਰਮਾ ਏ.ਓ. ਬਠਿੰਡਾ ਅਤੇ ਨਥਾਣਾ 9780242923, ਸ੍ਰੀ ਭਾਰਤ ਭੂਸ਼ਣ ਏ.ਓ. ਰਾਮਪੁਰਾ ਅਤੇ ਮੌੜ 9478548373, ਸ੍ਰੀ ਹਰਦੀਪ ਸਿੰਘ ਏ.ਓ., ਫੂਲ 9464071825, ਸ੍ਰੀ ਮਨੋਜ ਕੁਮਾਰ ਏ.ਓ. ਸੰਗਤ 9872552742
Click to Follow Babushahi Facebook Page →