ਵਾਰਡ ਨੰਬਰ 4 ਦੀਆਂ ਗਲੀਆਂ ਦੇ ਨਿਰਮਾਣ ਲਈ ਲਗਾਇਆ ਬਿਰਧ ਔਰਤ ਨੇ ਟੱਕ
ਜਗਰਾਓਂ, 16 ਮਾਰਚ (ਦੀਪਕ ਜੈਨ) ਵਾਰਡ ਨੰਬਰ 4 ਦੇ ਕੌਂਸਲਰ ਅਮਰਜੀਤ ਸਿੰਘ ਮਾਲਵਾ ਵਲੋਂ ਜਿੱਥੇ ਪਹਿਲਾਂ ਤੋਂ ਵਾਰਡ ਵਿਚ ਵਿਕਾਸ ਚਲਾਇਆ ਹੋਇਆ ਹੈ ਉੱਥੇ ਹੀ ਵਾਰਡ ਨੰਬਰ 4 ਵਿਚ ਪੈਂਦੇ ਕੁਲਦੀਪ ਸਿੰਘ ਘਾਗੂ ਦੇ ਘਰ ਤੋਂ ਲੇ ਕੇ ਬਿੱਲੂ ਬਿਜਲੀ ਵਾਲੇ ਦੇ ਘਰ ਤੱਕ ਬਹੁਤ ਹੀ ਵਧੀਆ ਗਲੀ ਦੀ ਸੜਕ ਬਣਾਉਣ ਲਈ ਅੱਜ ਬਿਰਧ ਔਰਤ ਸੁਰਿੰਦਰ ਕੌਰ ਨੇ ਇਸ ਰੋਡ ਤੇ ਟੱਕ ਲਗਾ ਕੇ ਕੰਮ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਕੌਂਸਲਰ ਅਮਰਜੀਤ ਸਿੰਘ ਮਾਲਵਾ ਨੇ ਦੱਸਿਆ ਕਿ ਇਸ ਸੜਕ ਦੇ ਨਿਰਮਾਣ ‘ਤੇ ਕਰੀਬ 4 ਲੱਖ ਰੁਪਏ ਖਰਚਾ ਆਵੇਗਾ ਅਤੇ ਦੂਸਰੀ ਗਲੀ ਜੋ ਕਿ ਬਾਲਾ ਜੀ ਬਰਤਨ ਸਟੋਰ ਤੋ ਮਲਕਾ ਬੁਟੀਕ ਤੱਕ ਦੇ ਨਿਰਮਾਣ ਤੇ 12 ਲੱਖ ਰੁਪਏ ਆਵੇਗਾ। ਇਹ ਗਲੀਆਂ 7 ਦਿਨਾਂ ਵਿਚ ਸੜਕ ਤਿਆਰ ਕਰਕੇ ਲੋਕਾਂ ਨੂੰ ਸਮਰਪਿਤ ਕਰ ਦਿੱਤੀਆਂ ਜਾਣਗੀਆਂ। ਇਸ ਮੌਕੇ ਨਛੱਤਰ ਸਿੰਘ, ਅਮਰਜੀਤ ਸਿੰਘ ਬਿੱਲੂ, ਮਨਜੀਤ ਸਿੰਘ, ਅਜਮੇਰ ਸਿੰਘ ਹੈਪੀ, ਕੁਲਵੰਤ ਕੌਰ, ਛਿੰਦਰਪਾਲ ਸਿੰਘ, ਦਵਿੰਦਰ ਸਿੰਘ, ਜਸਵਿੰਦਰ ਸਿੰਘ ਆਦਿ ਹਾਜ਼ਰ ਸਨ।
Click to Follow Babushahi Facebook Page →