ਅਮ੍ਰਿਤਸਰ ਪਠਾਨਕੋਟ ਨੈਸ਼ਨਲ ਹਾਈਵੇ ਤੇ ਜਬਰਦਸਤ ਸੜਕੀ ਹਾਦਸਾ,ਪਲਟੀ ਕਾਰ
ਬਾਲ- ਬਾਲ ਬਚਿਆ ਕਾਰ ਚਾਲਕ
ਰੋਹਿਤ ਗੁਪਤਾ
ਗੁਰਦਾਸਪੁਰ
ਅੰਮ੍ਰਿਤਸਰ ਨੈਸ਼ਨਲ ਪਠਾਨਕੋਟ ਹਾਈਵੇ ਤੇ ਦੀਨਾਨਗਰ ਦੇ ਸਿੰਘੋਵਾਲ ਬਾਈਪਾਸ ‘ਤੇ ਇੱਕ ਬਲੈਰੋ ਜੀਪ ਅਤੇ ਬਲੇਨੋ ਕਾਰ ਵਿਚ ਭਿਆਨਕ ਸੜਕ ਹਾਦਸਾ ਹੋਣ ਦੀ ਖਬਰ ਸਾਹਮਣੇ ਆਈ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਦੋਵੇਂ ਵਾਹਨ ਵੱਖ-ਵੱਖ ਦਿਸ਼ਾਵਾਂ ਤੋਂ ਆ ਰਹੇ ਸਨ ਜਦੋਂ ਅਚਾਨਕ ਦੋਨਾਂ ਵਿਚ ਜ਼ੋਰਦਾਰ ਟੱਕਰ ਹੋ ਗਈ। ਟੱਕਰ ਇੰਨੀ ਤੇਜ਼ ਸੀ ਕਿ ਬਲੇਨੋ ਕਾਰ ਬੇਕਾਬੂ ਹੋ ਕੇ ਸੜਕ ਦੇ ਵਿਚਕਾਰ ਬਣੇ ਡਿਵਾਇਡਰ ਨਾਲ ਜਾ ਟਕਰਾਈ ਅਤੇ ਉੱਥੇ ਹੀ ਪਲਟ ਗਈ। ਹਾਦਸੇ ਦੌਰਾਨ ਕਾਰ ਚਾਲਕ ਨੌਜਵਾਨ ਕਿਸਮਤ ਨਾਲ ਵਾਲ-ਵਾਲ ਬਚ ਗਿਆ ਪਰ ਕਾਰ ਬੁਰੀ ਤਰਹਾਂ ਨਾਲ ਨੁਕਸਾਨੀ ਗਈ । ਘਟਨਾ ਦੇ ਤੁਰੰਤ ਬਾਅਦ ਆਸ-ਪਾਸ ਦੇ ਲੋਕ ਮੌਕੇ ‘ਤੇ ਇਕੱਠੇ ਹੋ ਗਏ ਅਤੇ ਸਹਾਇਤਾ ਲਈ ਅੱਗੇ ਆਏ।
ਹਾਦਸੇ ਦੀ ਸੂਚਨਾ ਮਿਲਦੇ ਹੀ ਦੀਨਾਨਗਰ ਪੁਲਿਸ ਟੀਮ ਤੁਰੰਤ ਮੌਕੇ ‘ਤੇ ਪਹੁੰਚ ਗਈ ਅਤੇ ਸਥਿਤੀ ਦਾ ਜਾਇਜ਼ਾ ਲਿਆ। ਪੁਲਿਸ ਨੇ ਦੋਵੇਂ ਵਾਹਨਾਂ ਨੂੰ ਸੜਕ ਤੋਂ ਹਟਾ ਕੇ ਟ੍ਰੈਫਿਕ ਨੂੰ ਮੁੜ ਸੁਚਾਰੂ ਬਣਾਇਆ। ਇਸ ਦੌਰਾਨ ਕੁਝ ਸਮੇਂ ਲਈ ਆਵਾਜਾਈ ਪ੍ਰਭਾਵਿਤ ਰਹੀ। ਪੁਲਿਸ ਵੱਲੋਂ ਮਾਮਲੇ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ ਪਰ ਉਧਰ ਦੋਨੇ ਵਾਹਨਾ ਚਾਲਕਾਂ ਵੱਲੋਂ ਇੱਕ ਦੂਜੇ ਨੂੰ ਕਸੂਰਵਾਰ ਦੱਸਿਆ ਜਾ ਰਿਹਾ ਹੈ।
Click to Follow Babushahi Facebook Page →