ਬਠਿੰਡਾ ਜ਼ਿਲ੍ਹੇ 'ਚ ਘਰੇਲੂ ਗੈਸ, ਡੀਜ਼ਲ ਅਤੇ ਪੈਟਰੋਲ ਸਪਲਾਈ ਦੀ ਕੋਈ ਦਿਕੱਤ ਨਹੀਂ: DC
ਡਿਪਟੀ ਕਮਿਸ਼ਨਰ ਵੱਲੋਂ ਪੈਟਰੋਲ ਪੰਪ ਐਸੋਸੀਏਸ਼ਨ ਅਤੇ ਗੈਸ ਏਜੰਸੀ ਐਸੋਸੀਏਸ਼ਨ ਨਾਲ ਕੀਤੀ ਗਈ ਵਿਸ਼ੇਸ਼ ਬੈਠਕ
ਅਸ਼ੋਕ ਵਰਮਾ
ਬਠਿੰਡਾ, ਮਾਰਚ 11 2026: ਜ਼ਿਲ੍ਹਾ ਬਠਿੰਡਾ ਵਿੱਚ ਘਰੇਲੂ ਗੈਸ, ਡੀਜ਼ਲ ਅਤੇ ਪੈਟਰੋਲ ਦੀ ਸਪਲਾਈ ਦੀ ਕੋਈ ਦਿੱਕਤ ਨਹੀਂ ਹੈ। ਤੇਲ ਕੰਪਨੀਆਂ ਕੋਲ ਪ੍ਰਾਪਤ ਮਾਤਰਾ ਵਿੱਚ ਸਾਰਾ ਕੁਝ ਉਪਲਬੱਧ ਹੈ ਅਤੇ ਇਸ ਕਰਕੇ ਸਪਲਾਈ ਆਮ ਵਾਂਗ ਨਿਰਵਿਘਨ ਮਿਲੇਗੀ। ਕਿਸੇ ਨੂੰ ਵੀ ਇਸ ਸਬੰਧੀ ਘਬਰਾਉਣ ਦੀ ਲੋੜ ਨਹੀਂ ਹੈ। ਡਿਪਟੀ ਕਮਿਸ਼ਨਰ ਬਠਿੰਡਾ ਰਾਜੇਸ਼ ਧੀਮਾਨ ਨੇ ਇਸ ਗੱਲ ਦਾ ਪ੍ਰਗਟਾਵਾ ਅੱਜ ਪੈਟਰੋਲ ਪੰਪ ਐਸੋਸੀਏਸ਼ਨ ਅਤੇ ਗੈਸ ਏਜੰਸੀ ਐਸੋਸੀਏਸ਼ਨ ਨਾਲ ਕੀਤੀ ਗਈ ਵਿਸ਼ੇਸ਼ ਬੈਠਕ ਦੌਰਾਨ ਕੀਤਾ। ਇਸ ਦੌਰਾਨ ਜ਼ਿਲ੍ਹਾ ਖੁਰਾਕ ਅਤੇ ਸਪਲਾਇਜ਼ ਕੰਟਰੋਲਰ ਅਤੇ ਕੰਪਨੀਆਂ ਦੇ ਸੇਲਜ਼ ਅਫਸਰ ਵੀ ਸ਼ਾਮਿਲ ਸਨ।
ਡਿਪਟੀ ਕਮਿਸ਼ਨਰ ਬਠਿੰਡਾ ਨੇ ਦੱਸਿਆ ਗਿਆ ਕਿ ਬਠਿੰਡਾ ਜਿਲ੍ਹੇ ਵਿੱਚ ਪੈਟਰੋਲ ਅਤੇ ਡੀਜ਼ਲ ਦੀ ਕੋਈ ਕਿੱਲਤ ਨਹੀਂ ਹੈ ਅਤੇ ਆਮ ਪਬਲਿਕ ਨੂੰ ਪਹਿਲਾਂ ਵਾਂਗ ਹੀ ਨਿਰਵਿਘਨ ਪੈਟਰੋਲ/ਡੀਜ਼ਲ ਦੀ ਸਪਲਾਈ ਮਿਲਦੀ ਰਹੇਗੀ। ਜੇਕਰ ਕਿਸੇ ਵੀ ਅਦਾਰੇ ਪਬਲਿਕ ਨੂੰ ਕੋਈ ਵੀ ਦਿੱਕਤ ਜਾਂ ਪਰੇਸ਼ਾਨੀ ਆਉਂਦੀ ਹੈ ਤਾਂ ਉਹ ਜਿਲ੍ਹਾ ਖੁਰਾਕ ਸਪਲਾਈ ਕੰਟਰੋਲਰ ਦੇ ਦਫਤਰ ਜਾਂ ਸਬੰਧਤ ਕੰਪਨੀ ਦੇ ਸੇਲਜ਼ ਅਫਸਰ ਨਾਲ ਸੰਪਰਕ ਕਰ ਸਕਦੇ ਹਨ।
ਘਰੇਲੂ ਗੈਸ ਦੀ ਸਪਲਾਈ ਸਬੰਧੀ ਵੇਰਵੇ ਦਿੰਦਿਆਂ ਉਨ੍ਹਾਂ ਦੱਸਿਆ ਕਿ ਬਠਿੰਡਾ ਜ਼ਿਲ੍ਹੇ ਵਿੱਚ ਘਰੇਲੂ ਗੈਸ ਦੀ ਕੋਈ ਦਿੱਕਤ ਨਹੀਂ ਹੈ ਅਤੇ ਆਮ ਪਬਲਿਕ ਨੂੰ ਬੁਕਿੰਗ ਦੇ ਆਧਾਰ 'ਤੇ ਪਹਿਲਾਂ ਵਾਂਗ ਨਿਰਵਿਘਨ ਸਪਲਾਈ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਮਰਸ਼ੀਅਲ ਗੈਸ ਦੀ ਸਪਲਾਈ ਹਸਪਤਾਲਾਂ ਅਤੇ ਵਿਦਿਅਕ ਅਦਾਰਿਆਂ ਨੂੰ ਦਿੱਤੀ ਜਾ ਰਹੀ ਹੈ। ਕੰਪਨੀਆਂ ਵੱਲੋਂ ਹੋਟਲ ਅਤੇ ਢਾਬਿਆਂ ਨੂੰ ਕਮਰਸ਼ੀਅਲ ਗੈਸ ਸਪਲਾਈ ਫਿਲਹਾਲ ਬੰਦ ਕਰ ਦਿੱਤੀ ਗਈ ਹੈ । ਪ੍ਰੰਤੂ ਹਸਪਤਾਲਾਂ ਅਤੇ ਵਿਦਿਅਕ ਅਦਾਰਿਆਂ ਨੂੰ ਨਿਰਵਿਘਨ ਸਪਲਾਈ ਜਾਰੀ ਹੈ ।
ਡਿਪਟੀ ਕਮਿਸ਼ਨਰ ਨੇ ਕਿਹਾ ਗਿਆ ਕਿ ਜੇਕਰ ਕੋਈ ਐਲ.ਪੀ.ਜੀ. ਦੀ ਜਮਾਂਖੋਰੀ ਦਾ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਸਖਤ ਐਕਸ਼ਨ ਲਿਆ ਜਾਵੇਗਾ। ਉਨ੍ਹਾਂ ਆਮ ਪਬਲਿਕ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਨੂੰ ਘਰੇਲੂ ਗੈਸ ਦੀ ਸਪਲਾਈ ਸਬੰਧੀ ਕੋਈ ਦਿੱਕਤ ਆਉਂਦੀ ਹੈ ਤਾਂ ਸਬੰਧਤ ਗੈਸ ਏਜੰਸੀ, ਕੰਪਨੀ ਦੇ ਸੇਲਜ਼ ਅਫਸਰ ਜਾਂ ਖੁਰਾਕ ਸਪਲਾਈ ਵਿਭਾਗ ਨਾਲ ਸੰਪਰਕ ਕੀਤਾ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਵੱਖ-ਵੱਖ ਗੈਸ ਕੰਪਨੀਆਂ ਦੀ ਹੇਠ ਲਿਖੇ ਵੇਰਵਿਆਂ ਅਨੁਸਾਰ ਬੁਕਿੰਗ ਕਰਵਾਈ ਜਾ ਸਕਦੀ ਹੈ:
ਇੰਡੀਅਜ਼ ਆਇਲਜ਼: ਬੀ ਬੀ ਪੀ ਐੱਸ ਐਮਾਜ਼ੋਨ/ਗੂਗਲ ਪੇ/ ਪੇਟੀਐੱਮ/ਭੀਮ/ਫੋਨ ਪੇ ਤੋਂ ਆਈ.ਵੀ.ਆਰ.ਐੱਸ. ਤਹਿਤ 7718955555 ਤੇ ਕਾਲ ਕਰੋ (ਸ਼ਾਮ 6 ਤੋਂ 10 ਵਜੇ ਤੱਕ ), 8454955555 ਤੇ ਮਿਸ ਕਾਲ ਕਰੋ (ਸ਼ਾਮ 6 ਤੋਂ 10 ਵਜੇ ਤੱਕ) ਜਾਂ ਇੰਡੀਅਨ ਆਈਲ ਐਪ ਡਾਊਨਲੋਡ ਕਰੋ । ਰਜਿਸਟਰਡ ਮੋਬਾਈਲ ਨਾਲ ਲੋਗਇਨ ਕਰੋ ਅਤੇ ਰਫਿੱਲ ਵਰਤੋ ਕਰੋ । ਸਿਲੰਡਰ ਰਿਫਿੱਲ ਲਈ 7718955555 'ਤੇ ਮੈਸੇਜ ਕਰੋ| Cx.indianoil.in ਪੋਰਟਲ 'ਤੇ ਰਜਿਸਟਰਡ ਮੋਬਾਈਲ ਨਾਲ ਰਿਫਿੱਲ ਆਪਸ਼ਨ ਵਰਤੋਂ। ਵਾਟਸਐਪ ਰਾਹੀਂ ਰਿਫਿੱਲ ਲਿੱਖ ਕੇ 7588888824 'ਤੇ ਮੈਸੇਜ ਕਰੋ ।
ਭਾਰਤ ਪੈਟਰੋਲੀਅਮ ਦੇ ਉਪਭੋਗਤਾ:
ਬੀ ਬੀ ਪੀ ਐੱਸ ਐਮਾਜ਼ੋਨ/ਗੂਗਲ ਪੇ/ ਪੇਟੀਐੱਮ/ਭੀਮ/ਫੋਨ ਪੇ ਜਾਂ ਆਈ ਵੀ ਆਰ ਐੱਸ 7715012345 /
7718012345 / 7710955555 'ਤੇ ਮਿਸ ਕਾਲ ਕਰੋ । ਬੀ.ਪੀ.ਸੀ.ਐਲ. ਐਪ ਡਾਉਨਲੋਡ ਕਰੋ, my.ebharatgas.com ਪੋਰਟਲ 'ਤੇ ਰਜਿਸਟਰਡ ਮੋਬਾਈਲ ਨਾਲ ਲੋਗਇਨ ਕਰੋ। ਵਟਸਐਪ ਰਾਹੀਂ ਮੈਸੇਜ ਕਰੋ Hi 1800224344 'ਤੇ।
ਹਿੰਦੋਸਤਾਨ ਪੈਟਰੋਲਿਅਮ ਦੇ ਉਪਭੋਗਤਾ:
ਬੀਬੀਪੀਐੱਸ ਐਪ ਰਾਹੀਂ ਜਿਵੇਂ ਐਮਾਜ਼ੋਨ/ਗੂਗਲ ਪੇ/ ਪੇਟੀਐੱਮ/ਭੀਮ/ਫੋਨ ਪੇ, ਆਈ.ਵੀ.ਆਰ.ਐੱਸ 8888823456 ਤੇ ਕਾਲ ਕਰੋ । 9493602222 ਮਿਸ ਕਾਲ ਕਰੋ । ਐਚ.ਪੀ. ਪੇ ਡਾਊਨਲੋਡ ਕਰੋ ।
Click to Follow Babushahi Facebook Page →