ਰਾਜ ਪੱਧਰੀ ਟੀਚਰ ਫ਼ੈੱਸਟ ’ਚ ਸਰਕਾਰੀ ਸੀ. ਸੈ. ਸਕੂਲ ਪੱਖੀਕਲਾਂ ਦੀ ਹਰਵਿੰਦਰ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ
ਫ਼ਰੀਦਕੋਟ ਦਾ ਨਾਮ ਰਾਜ ਪੱਧਰ ਤੇ ਰੌਸ਼ਨ ਕਰਨ ਤੇ ਮੈੱਥ ਮਿਸਟ੍ਰੈਸ ਹਰਵਿੰਦਰ ਕੌਰ ਨੂੰ ਮਿਲ ਰਹੀਆਂ ਹਰ ਪਾਸਿਓ ਵਧਾਈਆਂ
ਫ਼ਰੀਦਕੋਟ, 16 ਫ਼ਰਵਰੀ ( ਪਰਵਿੰਦਰ ਸਿੰਘ ਕੰਧਾਰੀ)-ਸਿੱਖਿਆ ਵਿਭਾਗ ਪੰਜਾਬ ਵੱਲੋਂ ਰਾਜ ਪੱਧਰੀ ਟੀਚਰ ਫ਼ੈੱਸਟ ਬਾਬਾ ਬੰਦਾ ਸਿੰਘ ਬਹਾਦਰ ਇੰਜਨੀਅਰ ਕਾਲਜ ਫਤਿਹਗੜ੍ਹ ਸਾਹਿਬ ਵਿਖੇ ਕਰਵਾਇਆ ਗਿਆ। ਇਸ ਟੀਚਰ ਫ਼ੈੱਸਟ ’ਚ ਫ਼ਰੀਦਕੋਟ ਜ਼ਿਲੇ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਖੀ ਕਲਾਂ ਦੀ ਮੈੱਥ ਮਿਸਟ੍ਰੈੱਸ ਸ਼੍ਰੀਮਤੀ ਹਰਵਿੰਦਰ ਕੌਰ ਨੇ ਭਾਗ ਲੈਂਦਿਆਂ ਰਾਜ ਪੱਧਰ ਤੇ ਪਹਿਲਾ ਸਥਾਨ ਪ੍ਰਾਪਤ ਕਰਕੇ, ਫ਼ਰੀਦਕੋਟ ਅਤੇ ਆਪਣੇ ਸਕੂਲ ਦੇ ਨਾਮ ਨੂੰ ਰਾਜ ਪੱਧਰ ਤੇ ਰੌਸ਼ਨ ਕੀਤਾ ਹੈ। ਇਸ ਟੀਚਰ ਫ਼ੈੱਸਟ ਦੇ ਨਿਰਧਾਰਿਤ 10 ਥੀਮਜ਼ ’ਚੋਂ ‘ਰੀਅਲ ਲਾਈਫ਼ ਐਪਲੀਕੇਸ਼ਨ ਆਫ਼ ਸਬਜੈਕਟ ਨਾਲੇਜ਼’ ਥੀਮ ਤੇ ਸ਼੍ਰੀਮਤੀ ਹਰਵਿੰਦਰ ਕੌਰ ਨੇ ਆਪਣੀ ਪ੍ਰਜੈਂਟੇਸ਼ਨ ਦਿੱਤੀ ਤੇ ਬਹੁਤ ਹੀ ਸਖ਼ਤ ਰਾਜ ਪੱਧਰੀ ਮੁਕਾਬਲੇ ’ਚ ਪਹਿਲਾ ਸਥਾਨ ਹਾਸਲ ਕੀਤਾ। ਇਸ ਰਾਜ ਪੱਧਰੀ ਟੀਚਰ ਫ਼ੈੱਸਟ ਪਹਿਲਾ ਸਥਾਨ ਪ੍ਰਾਪਤ ਕਰਨ ਤੇ ਸ਼ੀ੍ਰਮਤੀ ਹਰਵਿੰਦਰ ਕੌਰ ਨੂੰ ਐੱਸ.ਸੀ.ਈ.ਆਰ.ਟੀ.ਪੰਜਾਬ ਦੇ ਡਾਇਰੈਕਟਰ ਕਿਰਨ ਸ਼ਰਮਾ ਵੱਲੋਂ ਪ੍ਰਮਾਣ ਪੱਤਰ ਅਤੇ ਯਾਦਗਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਮੈੱਥ ਮਿਸਟ੍ਰੈੱਸ ਸ਼੍ਰੀਮਤੀ ਹਰਵਿੰਦਰ ਕੌਰ ਨੂੰ ਇਸ ਮਾਣਮੱਤੀ ਪ੍ਰਾਪਤੀ ਤੇ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਨੀਲਮ ਰਾਣੀ, ਸਕੂਲ ਦੇ ਨੈਸ਼ਨਲ ਐਵਾਰਡੀ ਪਿ੍ਰੰਸੀਪਲ ਗੋਪਾਲ ਕਿ੍ਸ਼ਨ, ਸਕੂਲ ਦੇ ਸਮੂਹ ਸਟਾਫ਼, ਵਿਦਿਆਰਥੀਆਂ, ਜ਼ਿਲਾ ਰਿਸੋਰਸ ਪਰਸਨ ਲੈਕਚਰਾਰ ਕਰਮਜੀਤ ਸਿੰਘ ਸਰਾਂ, ਜ਼ਿਲਾ ਗਾਈਡੈਂਸ ਕਾਊਂਸਲਰ ਜਸਬੀਰ ਸਿੰਘ ਜੱਸੀ ਅਤੇ ਮੈਥ ਟੀਚਰਜ ਐਸੋਸੀਏਸਨ ਫਰੀਦਕੋਟ ਵੱਲੋਂ ਵਧਾਈ ਦਿੱਤੀ ਗਈ ਹੈ।