5983 ਕਰੋੜ ਰੁਪਏ ਨਾਲ ਦਿੱਲੀ-ਅੰਬਾਲਾ ਰੂਟ ’ਤੇ ਪਵੇਗੀ ਤੀਜੀ ਅਤੇ ਚੌਥੀ ਰੇਲਵੇ ਲਾਈਨ: ਅਸ਼ਵਨੀ ਸ਼ਰਮਾ
ਬਾਬੂਸ਼ਾਹੀ ਨੈਟਵਰਕ
ਨਵੀਂ ਦਿੱਲੀ, 14 ਫਰਵਰੀ, 2026: ਰੇਲਵੇ ਮੰਤਰੀ ਅਸ਼ਵਨੀ ਵੈਸ਼ਨਵ ਨੇ ਦੱਸਿਆ ਕਿ 5983 ਕਰੋੜ ਰੁਪਏ ਦੀ ਲਾਗਤ ਨਾਲ ਦਿੱਲੀ-ਅੰਬਾਲਾ ਰੂਟ ’ਤੇ ਤੀਜੀ ਅਤੇ ਚੌਥੀ ਰੇਲਵੇ ਲਾਈਨ ਵਿਛਾਈ ਜਾਵੇਗੀ ਤੇ ਇਹ ਪ੍ਰਾਜੈਕਟ 4 ਸਾਲਾਂ ਵਿਚ ਪੂਰਾ ਹੋ ਜਾਵੇਗਾ। ਇਸ ਨਾਲ ਦਿੱਲੀ, ਹਰਿਆਣਾ, ਪੰਜਾਬ ਅਤੇ ਉੱਤਰੀ ਭਾਰਤ ਵਿਚ ਰੇਲਵੇ ਢਾਂਚੇ ਨੂੰ ਮਜ਼ਬੂਤੀ ਮਿਲੇਗੀ। ਇਸਦੀ ਉਸਾਰੀ ਜਲਦੀ ਸ਼ੁਰੂ ਹੋ ਜਾਵੇਗੀ। ਪ੍ਰਾਜੈਕਟ ਨਾਲ ਮਾਲ ਭਾੜਾ ਚੁੱਕਣ ਵਿਚ 24 ਮਿਲੀਅਨ ਟਨ ਦਾ ਵਾਧਾ ਹੋਵੇਗਾ, ਵੰਦੇ ਭਾਰਤ ਤੇ ਹੋਰ ਰੇਲ ਗੱਡੀਆਂ ਦੀ ਆਵਾਜਾਈ ਸੁਖਾਲੀ ਹੋਵੇਗੀ, ਲਾਜਿਸਟਿਕ ਖਰਚ ਵਿਚ 952 ਕਰੋੜ ਰੁਪਏ ਦੀ ਬਚਤ ਹੋਵੇਗੀ ਤੇ 132 ਲੱਖ ਮਨੁੱਖੀ ਦਿਨਾਂ ਦਾ ਰੋਜ਼ਗਾਰ ਪੈਦਾ ਹੋਵੇਗਾ।
Click to Follow Babushahi Facebook page →