ਦਿੱਲੀ ਧਮਾਕਾ: ਜੁੱਤੀ ਬੰਬ ਦੀ ਵਰਤੋਂ, ਪੜ੍ਹੋ ਹੁਣ ਕੀ ਹੋਇਆ ਖੁਲਾਸਾ
ਨਵੀਂ ਦਿੱਲੀ: ਪਿਛਲੇ ਸੋਮਵਾਰ (10 ਨਵੰਬਰ) ਨੂੰ ਦਿੱਲੀ ਦੇ ਲਾਲ ਕਿਲ੍ਹੇ ਨੇੜੇ ਹੋਏ ਸ਼ਕਤੀਸ਼ਾਲੀ ਧਮਾਕੇ ਬਾਰੇ ਇੱਕ ਮਹੱਤਵਪੂਰਨ ਖੁਲਾਸਾ ਹੋਇਆ ਹੈ। ਸੂਤਰਾਂ ਅਨੁਸਾਰ, ਇਸ ਭਿਆਨਕ ਹਮਲੇ ਨੂੰ ਅੰਜਾਮ ਦੇਣ ਲਈ ਜੈਸ਼-ਏ-ਮੁਹੰਮਦ (Jaish-e-Mohammed) ਨਾਲ ਜੁੜੇ ਇੱਕ ਆਤਮਘਾਤੀ ਹਮਲਾਵਰ, ਡਾਕਟਰ ਉਮਰ ਉਨ ਨਬੀ, ਵੱਲੋਂ 'ਜੁੱਤੀ ਬੰਬ' ਦੀ ਵਰਤੋਂ ਕੀਤੀ ਗਈ ਹੋ ਸਕਦੀ ਹੈ।
ਇਸ ਧਮਾਕੇ ਵਿੱਚ ਹੁਣ ਤੱਕ 13 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਲਗਭਗ 20 ਹੋਰ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਹਨ।
ਕੁਝ ਮੀਡੀਆ ਰਿਪੋਰਟਾਂ ਵਿੱਚ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਜਾਂਚਕਰਤਾਵਾਂ ਨੇ ਧਮਾਕੇ ਵਾਲੀ ਥਾਂ ਤੋਂ ਇਕੱਠੇ ਕੀਤੇ ਸਬੂਤਾਂ ਅਤੇ ਉਮਰ ਦੀ i20 ਕਾਰ ਵਿੱਚੋਂ ਬਰਾਮਦ ਕੀਤੇ ਗਏ ਇੱਕ ਜੁੱਤੇ 'ਤੇ ਵਿਸ਼ੇਸ਼ ਧਿਆਨ ਕੇਂਦਰਿਤ ਕੀਤਾ ਹੈ। ਇਸ ਜੁੱਤੇ 'ਤੇ ਬਹੁਤ ਹੀ ਖਤਰਨਾਕ ਵਿਸਫੋਟਕ TATP (Triacetone Triperoxide) ਦੇ ਨਿਸ਼ਾਨ ਪਾਏ ਗਏ ਹਨ, ਜਿਸਨੂੰ ਆਮ ਤੌਰ 'ਤੇ "ਸ਼ੈਤਾਨਾਂ ਦੀ ਮਾਂ" (Mother of Satan) ਵੀ ਕਿਹਾ ਜਾਂਦਾ ਹੈ।