← ਪਿਛੇ ਪਰਤੋ
ਗੁਰਦਰਸ਼ਨ ਸਿੰਘ ਸੈਣੀ ਵਲੋਂ ਸੇਵਾ ਪਖਵਾੜੇ ਦੇ ਤਹਿਤ ਮੋਦੀ ਦੇ ਜਨਮਦਿਨ ਦੀ ਖੁਸ਼ੀ ਵਿੱਚ ਲੱਡੂ ਵੰਡੇ ਅਤੇ ਕੋਹੜੀ ਆਸ਼ਰਮ ਵਿਚ ਰਾਸ਼ਨ ਵੰਡਿਆ
ਡੇਰਾਬੱਸੀ: ਡੇਰਾਬੱਸੀ ਵਿਧਾਨ ਸਭਾ ਵਿੱਚ ਗੁਰਦਰਸ਼ਨ ਸਿੰਘ ਸੈਣੀ ਅਤੇ ਮੰਡਲ ਪ੍ਰਧਾਨ ਸੁਖਦੇਵ ਰਾਣਾ ਵੱਲੋਂ ਸੇਵਾ ਪਖਵਾੜੇ ਦੇ ਤਹਿਤ ਮੋਦੀ ਦੇ ਜਨਮਦਿਨ ਦੀ ਖੁਸ਼ੀ ਵਿੱਚ ਲੱਡੂ ਵੰਡੇ ਅਤੇ ਕੋਹੜੀ ਆਸ਼ਰਮ ਵਿਚ ਰਾਸ਼ਨ ਵੰਡ ਕੇ ਸੇਵਾ ਪੰਦਰਵਾੜੇ ਦੀ ਸ਼ੁਰੂਆਤ ਕੀਤੀ . ਮੰਦਰ ਵਿੱਚ ਜਾ ਕੇ ਮੋਦੀ ਜੀ ਦੀ ਲੰਬੀ ਉਮਰ ਅਤੇ ਸਿਹਤ ਯਾਬੀ ਦੀ ਕਾਮਨਾ ਕੀਤੀ| ਮੋਦੀ ਜੀ ਦੇ ਜਨਮ ਦਿਹਾੜੇ ਉੱਤੇ ਸ਼ੁਰੂ ਹੋਏ ਸੇਵਾ ਪੱਖਵਾੜੇ ਦੇ ਤਹਿਤ ਮੁਬਾਰਿਕਪੁਰ ਆਸ਼ਰਮ ਜਾ ਕੇ ਪਰਮਾਤਮਾ ਅੱਗੇ ਮੋਦੀ ਦੀ ਲੰਬੀ ਉਮਰ ਤੇ ਚੰਗੀ ਸਿਹਤ ਲਈ ਅਰਦਾਸ ਕੀਤੀ ਅਤੇ ਬਜ਼ੁਰਗਾਂ ਨੂੰ ਰਾਸ਼ਨ ਕਿੱਟਾਂ ਵੰਡੀਆਂ , ਇਸ ਮੌਕੇ ਮੰਡਲ ਪ੍ਰਧਾਨ ਸੁਖਦੇਵ ਰਾਣਾ ਵੀ ਹਾਜ਼ਰ ਰਹੇ ||
Total Responses : 203