← ਪਿਛੇ ਪਰਤੋ
ਪਟਿਆਲਾ ਜੇਲ੍ਹ ’ਚ ਕੁੱਟਮਾਰ ਤੋਂ ਬਾਅਦ ਸੰਦੀਪ ਸੰਨ੍ਹੀ ਨੂੰ ਸੰਗਰੂਰ ਜੇਲ੍ਹ ਭੇਜਿਆ ਗਿਆ, ਭਰਾ ਵੱਲੋਂ ਜਬਰ ਤੇ ਤਸ਼ੱਦਦ ਦੇ ਗੰਭੀਰ ਦੋਸ਼ by Prince ਬਾਬੂਸ਼ਾਹੀ ਨੈਟਵਰਕ ਸੰਗਰੂਰ, 17 ਸਤੰਬਰ 2025 ਸੂਰੀ ਕਤਲ ਮਾਮਲੇ ਵਿੱਚ ਸਜ਼ਾ ਕੱਟ ਰਿਹਾ ਸੰਦੀਪ ਸਨੀ ਪਟਿਆਲਾ ਜੇਲ੍ਹ ਵਿੱਚ ਕੁੱਟਮਾਰ ਦੀ ਘਟਨਾ ਤੋਂ ਬਾਅਦ ਸੰਗਰੂਰ ਜੇਲ੍ਹ ਤਬਦੀਲ ਕਰ ਦਿੱਤਾ ਗਿਆ ਹੈ। ਸੰਗਰੂਰ ਜੇਲ੍ਹ ਵਿੱਚ ਤਬਦੀਲੀ ਤੋਂ ਬਾਅਦ ਉਸ ਦਾ ਭਰਾ ਮਨਦੀਪ ਅੱਜ ਉਸ ਨਾਲ ਮੁਲਾਕਾਤ ਕਰਕੇ ਬਾਹਰ ਨਿਕਲਿਆ ਤੇ ਮੀਡੀਆ ਨਾਲ ਗੱਲਬਾਤ ਕੀਤੀ। ਮਨਦੀਪ ਨੇ ਦੋਸ਼ ਲਗਾਇਆ ਕਿ ਪਟਿਆਲਾ ਜੇਲ੍ਹ ਵਿੱਚ ਪੁਲਿਸ ਮੁਲਾਜ਼ਮਾਂ ਦੀ ਸ਼ਹਿ ’ਤੇ ਉਸ ਦੇ ਭਰਾ ਨਾਲ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ। ਉਸਦਾ ਕਹਿਣਾ ਹੈ ਕਿ ਸੰਦੀਪ ਨੂੰ ਜੇਲ੍ਹ ਵਿੱਚ ਬੰਨ੍ਹ ਕੇ ਲੱਤਾਂ ’ਤੇ ਡੰਡਿਆਂ ਨਾਲ ਮਾਰਿਆ ਗਿਆ ਜਿਸ ਨਾਲ ਉਸਦੇ ਪੈਰਾਂ ’ਤੇ ਨੀਲ ਪਏ ਹੋਏ ਹਨ, ਮੂੰਹ ਸੁੱਜਿਆ ਹੋਇਆ ਹੈ ਅਤੇ ਅੱਖ ਦੇ ਨੇੜੇ ਵੀ ਸੋਜ ਆ ਗਈ ਹੈ। ਮਨਦੀਪ ਨੇ ਦੱਸਿਆ ਕਿ ਤਿੰਨ ਦਿਨ ਬੀਤ ਜਾਣ ਦੇ ਬਾਵਜੂਦ ਸੰਦੀਪ ਦਾ ਕੋਈ ਮੈਡੀਕਲ ਚੈੱਕਅਪ ਨਹੀਂ ਕਰਵਾਇਆ ਗਿਆ, ਜਦੋਂ ਕਿ ਕੋਰਟ ਵੱਲੋਂ ਸਪਸ਼ਟ ਆਦੇਸ਼ ਜਾਰੀ ਕੀਤੇ ਗਏ ਸਨ। ਮਨਦੀਪ ਨੇ ਇਹ ਵੀ ਦੋਸ਼ ਲਗਾਇਆ ਕਿ ਇਸ ਸਾਰੀ ਘਟਨਾ ਵਿੱਚ ਪਟਿਆਲਾ ਜੇਲ੍ਹ ਦੇ ਸੁਪਰਡੈਂਟ ਦਾ ਵੀ ਹੱਥ ਹੈ। ਉਸ ਨੇ ਪੁਲਿਸ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਕੱਲ੍ਹ ਤੱਕ ਉਸ ਦੇ ਭਰਾ ਦਾ ਮੈਡੀਕਲ ਨਾ ਕਰਵਾਇਆ ਗਿਆ ਤਾਂ ਉਹਨਾਂ ਵੱਲੋਂ ਸੰਘਰਸ਼ ਨੂੰ ਤਿੱਖਾ ਕੀਤਾ ਜਾਵੇਗਾ।
Total Responses : 203