ਦਿਲਜੀਤ ਦੋਸਾਂਝ ਦੀ ਫਿਲਮ ’ਸਰਦਾਰ ਜੀ 3’ ਵਿਵਾਦਾਂ ’ਚ, ਪਾਕਿ ਐਕਟ੍ਰੈਸ ਹਾਨੀਆ ਅਮੀਰ ਨੂੰ ਲੈਣ ਦਾ ਵਿਰੋਧ
ਬਾਬੂਸ਼ਾਹੀ ਨੈਟਵਰਕ
ਮੁੰਬਈ, 24 ਜੂਨ, 2025: ਪੰਜਾਬੀ ਫਿਲਮ ਅਦਾਕਾਰ ਤੇ ਮਸ਼ਹੂਰ ਗਾਇਕ ਦਿਲਜੀਤ ਦੋਸਾਂਝ ਦੀ ਫਿਲਮ ’ਸਰਦਾਰ ਜੀ 3’ ਵਿਵਾਦਾਂ ਵਿਚ ਘਿਰ ਗਈ ਹੈ ਕਿਉਂਕਿ ਉਸ ਵਿਚ ਪਾਕਿਸਤਾਨੀ ਅਦਾਕਾਰਾ ਹਾਨੀਆ ਅਮੀਰ ਨੂੰ ਲਿਆ ਗਿਆ ਹੈ।
ਹਾਨੀਆ ਅਮੀਰ ’ਤੇ ਦੋਸ਼ ਹੈ ਕਿ ਉਸਨੇ ਆਪਣੇ ਸੋਸ਼ਲ ਮੀਡੀਆ ’ਤੇ ਅਪਰੇਸ਼ਨ ਸਿੰਦੂਰ ਦੀ ਰੱਜਵੀਂ ਨਿਖੇਧੀ ਕੀਤੀ ਸੀ।
ਹੁਣ ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਇੰਪਲਾਈਜ਼ (ਐਫ ਡਬਲਿਊ ਆਈ ਸੀ ਈ) ਨੇ ਫਿਲਮ ’ਤੇ ਪਾਬੰਦੀ ਲਗਾਉਣ ਦੀ ਮੰਗ ਕਰਦਿਆਂ ਐਲਾਨ ਕੀਤਾ ਹੈ ਕਿ ਫਿਲਮ ਨੂੰ ਭਾਰਤ ਵਿਚ ਚੱਲਣ ਨਹੀਂ ਦਿੱਤਾ ਜਾਵੇਗਾ ਤੇ ਨਾ ਹੀ ਇਹ ਵੀ ਐਲਾਨ ਕੀਤਾ ਹੈ ਕਿ ਦਿਲਜੀਤ ਦੋਸਾਂਝ ਦੇ ਭਾਰਤ ਵਿਚ ਸ਼ੋਅ ਵੀ ਨਹੀਂ ਹੋਣ ਦਿੱਤੇ ਜਾਣਗੇ।
ਦੱਸਿਆ ਜਾ ਰਿਹਾ ਹੈ ਕਿ ਇਕ ਪਾਕਿਸਤਾਨੀ ਨਿਵੇਸ਼ਕ ਨੇ ਫਿਲਮ ਵਿਚ 12 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ। ਫਿਲਮ ਨੇ 27 ਜੂਨ ਨੂੰ ਰਿਲੀਜ਼ ਹੋਣਾ ਹੈ ਅਤੇ ਇਸਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ।
Click to Follow Babushahi Facebook Page →