ਲੁਧਿਆਣਾ ਜ਼ਿਮਨੀ ਚੋਣ: ਕਾਨੂੰਨ ਵਿਵਸਥਾ ਨੂੰ ਧਿਆਨ 'ਚ ਰੱਖਦਿਆਂ ਪੁਲਸ ਵੱਲੋਂ ਵੱਖ ਵੱਖ ਵਾਰਦਾਤਾਂ ਦੇ ਦੋਸ਼ੀ ਕਾਬੂ
ਸੁਖਮਿੰਦਰ ਭੰਗੂ
ਲੁਧਿਆਣਾ 15 ਜੂਨ 2025 ਕਮਿਸ਼ਨਰ ਪੁਲਿਸ ਲੁਧਿਆਣਾ ਸਵੱਪਨ ਸ਼ਰਮਾਂ IPS ਦੇ ਦਿਸ਼ਾ-ਨਿਰਦੇਸ਼ਾਂ ਤਹਿਤ, ਕੰਵਲਪ੍ਰੀਤ ਸਿੰਘ ਚਾਹਲ, ਪੀ.ਪੀ.ਐਸ. ਵਧੀਕ ਡਿਪਟੀ ਕਮਿਸ਼ਨਰ ਪੁਲਿਸ ਜ਼ੋਨ-3 ਲੁਧਿਆਣਾ ਦੀ ਨਿਗਰਾਨੀ ਹੇਠ ਜ਼ਿਮਨੀ ਚੋਣ ਹਲਕਾ ਪੱਛਮੀ ਲੁਧਿਆਣਾ ਨੂੰ ਮੱਦੇ ਨਜ਼ਰ ਰੱਖਦੇ ਹੋਏ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਹਲਕਾ ਪੱਛਮੀ ਵਿੱਚ ਦਿਨ ਅਤੇ ਰਾਤ ਨੂੰ ਸਪੈਸ਼ਲ ਨਾਕਾ ਬੰਦੀਆਂ ਕਰਵਾ ਕੇ ਚੈਕਿੰਗ ਕਰਵਾਈ ਗਈ। ਜਿਸ ਦੌਰਾਨ ਥਾਣਾ ਸਰਾਭਾ ਨਗਰ ਲੁਧਿਆਣਾ ਵੱਲੋਂ 36 ਬੋਤਲਾਂ ਸ਼ਰਾਬ, ਥਾਣਾ ਹੈਬੋਵਾਲ ਲੁਧਿਆਣਾ ਵੱਲੋਂ 25 ਗਰਾਮ ਹੈਰੋਇਨ, ਥਾਣਾ ਡਵੀਜ਼ਨ ਨੰਬਰ-5 ਵੱਲੋਂ 60 ਬੋਤਲਾਂ ਸ਼ਰਾਬ ਅਤੇ ਥਾਣਾ ਮਾਡਲ ਟਾਊਨ ਲੁਧਿਆਣਾ ਵੱਲੋਂ 2 ਅਲੱਗ ਅਲੱਗ ਮੁਕੱਦਮਿਆਂ ਵਿੱਚ 42 ਬੋਤਲਾਂ ਸ਼ਰਾਬ ਵੱਖ ਵੱਖ ਵਿਅਕਤੀਆਂ ਵੱਲੋਂ ਬਰਾਮਦ ਕੀਤੀਆਂ ਗਈਆਂ। ਦਰਜ ਮੁਕੱਦਮੇ ਅਤੇ ਦੋਸ਼ੀਆਂ ਦਾ ਵੇਰਵਾ ਇਸ ਪ੍ਰਕਾਰ ਹੈ ---
(1) ਮੁਕੱਦਮਾ ਨੰਬਰ 90 ਮਿਤੀ 14-06-2025 ਅ/ਧ 61/1/14 ਐਕਸਾਈਜ਼ ਐਕਟ ਥਾਣਾ ਸਰਾਭਾ ਨਗਰ ਲੁਧਿਆਣਾ ਵਿੱਚ ਦੋਸ਼ੀ ਪੰਕਜ ਕੁਮਾਰ ਤੋਂ 60 ਬੋਤਲਾਂ ਸ਼ਰਾਬ ਬਰਾਮਦ ਕੀਤੀ ਗਈ।
(2) ਮੁਕੱਦਮਾ ਨੰਬਰ 89 ਮਿਤੀ 14-06-2025 ਅ/ਧ 21/61/85 ਐਕਸਾਈਜ਼ ਐਕਟ ਥਾਣਾ ਹੈਬੋਵਾਲ ਲੁਧਿਆਣਾ ਵਿੱਚ ਦੋਸ਼ੀ ਦੇਵ ਸਿੰਘ ਨੂੰ ਗ੍ਰਿਫਤਾਰ ਕਰ ਕੇ 25 ਗਰਾਮ ਹੈਰੋਇਨ ਅਤੇ ਮੋਟਰਸਾਈਕਲ ਬਰਾਮਦ ਕੀਤਾ ਗਿਆ।
(3) ਮੁਕੱਦਮਾ ਨੰਬਰ 185 ਮਿਤੀ 14-06-2025 ਅ/ਧ 61/1/14 ਐਕਸਾਈਜ਼ ਐਕਟ ਥਾਣਾ ਡਵੀਜ਼ਨ ਨੰਬਰ 5 ਲੁਧਿਆਣਾ ਵਿੱਚ ਦੋਸ਼ੀ ਗੁਰਮੀਤ ਸਿੰਘ ਨੂੰ ਗ੍ਰਿਫਤਾਰ ਕਰ ਕੇ 60 ਬੋਤਲ ਸ਼ਰਾਬ ਬਰਾਮਦ ਕੀਤੀ ਗਈ।
(4) ਮੁਕੱਦਮਾ ਨੰਬਰ 99 ਮਿਤੀ 14-06-2025 ਅ/ਧ 61/1/14 ਐਕਸਾਈਜ਼ ਐਕਟ ਥਾਣਾ ਮਾਡਲ ਟਾਊਨ ਲੁਧਿਆਣਾ ਵਿੱਚ ਦੋਸ਼ਣ ਨੂੰ ਗ੍ਰਿਫਤਾਰ ਕਰ ਕੇ 6 ਬੋਤਲਾਂ ਸ਼ਰਾਬ ਬਰਾਮਦ ਕੀਤੀਆਂ ਗਈਆਂ।
(5) ਮੁਕੱਦਮਾ ਨੰਬਰ 100 ਮਿਤੀ 14-06-2025 ਅ/ਧ 61/1/14 ਐਕਸਾਈਜ਼ ਐਕਟ ਥਾਣਾ ਮਾਡਲ ਟਾਊਨ ਲੁਧਿਆਣਾ ਵਿੱਚ ਦੋਸ਼ੀ ਗੁਰਭੇਜ ਸਿੰਘ ਅਤੇ ਕ੍ਰਿਸ਼ਨ ਕੁਮਾਰ ਨੂੰ ਗ੍ਰਿਫਤਾਰ ਕਰ ਕੇ 36 ਬੋਤਲਾਂ ਸ਼ਰਾਬ ਬਰਾਮਦ ਕੀਤੀਆਂ ਗਈਆਂ।
(6) ਮੁਕੱਦਮਾ ਨੰਬਰ 57 ਮਿਤੀ 14-06-2025 ਅ/ਧ 25/54/59 ਅਸਲਾ ਐਕਟ ਥਾਣਾ ਲਾਡੂਵਾਲ ਲੁਧਿਆਣਾ ਵਿੱਚ ਦੋਸ਼ੀ ਸੁਮਿਤ ਕੁਮਾਰ ਉਰਫ਼ ਅਕਾਸ਼ਦੀਪ ਨੂੰ ਗ੍ਰਿਫਤਾਰ ਕਰ ਕੇ 0.32 ਬੋਰ ਪਿਸਟਲ, 2 ਮੈਗਜ਼ੀਨ, 1 ਜਿੰਦਾ ਰੌਂਦ ਬਰਾਮਦ ਕੀਤਾ।
(7) ਮੁਕੱਦਮਾ ਨੰਬਰ 58 ਮਿਤੀ 14-06-2025 ਅ/ਧ 21/61/85 ਐਨ .ਡੀ.ਪੀ.ਐਸ. ਐਕਟ ਥਾਣਾ ਲਾਡੂਵਾਲ ਲੁਧਿਆਣਾ ਵਿੱਚ ਦੋਸ਼ਣ ਨੂੰ ਗ੍ਰਿਫਤਾਰ ਕਰ ਕੇ 32 ਗਰਾਮ ਹੈਰੋਇਨ ਬਰਾਮਦ ਕੀਤੀ ਗਈ।