ਸਪੈਸ਼ਲ ਕਾਡਰ ਅਧਿਆਪਕ ਫਰੰਟ (ਪੰਜਾਬ) ਵੱਲੋਂ ਸੁਨਾਮ ਵਿਖੇ ਪ੍ਰਦਰਸ਼ਨ ਅਤੇ ਗੁਪਤ ਐਕਸ਼ਨ ਦਾ ਐਲਾਨ
ਅਸ਼ੋਕ ਵਰਮਾ
ਬਠਿੰਡਾ, 26 ਜੁਲਾਈ 2026 : ਸਪੈਸ਼ਲ ਕਾਡਰ ਅਧਿਆਪਕ ਫਰੰਟ ਪੰਜਾਬ ਨੇ ਪੇ- ਸਕੇਲ ਲੈਣ ਲਈ ਵਿੱਢੇ ਸੰਘਰਸ਼ ਤਹਿਤ ਸੁਨਾਮ ਵਿਖੇ 12710 ਕੱਚੇ ਅਧਿਆਪਕਾਂ ਵੱਲੋਂ ਵਿਰੋਧ ਪ੍ਰਦਰਸ਼ਨ ਅਤੇ ਗੁਪਤ ਐਕਸ਼ਨ ਕਰਨ ਦਾ ਐਲਾਨ ਕੀਤਾ ਹੈ । ਅਧਿਆਪਕ ਆਗੂਆਂ ਮਨਪ੍ਰੀਤ ਮੋਗਾ, ਅਨੁਭਵ ਗੁਪਤਾ, ਦਵਿੰਦਰ ਸੰਧੂ, ਵੀਰਪਾਲ ਸਿਧਾਣਾ ਤੇ ਗੁਰਲਾਲ ਸਿੰਘ ਨੇ ਦੱਸਿਆ ਕਿ ਮਾਰਚ ਮਹੀਨੇ ਵਿੱਚ ਚੰਡੀਗੜ੍ਹ ਵੱਲ ਰੋਸ ਮਾਰਚ ਕੱਢਿਆ ਗਿਆ ਸੀ ਜਿਸ ਜਿਸ ਦੇ ਦਬਾਅ ਤਹਿਤ ਮੁਹਾਲੀ ਪ੍ਰਸ਼ਾਸਨ ਵੱਲੋਂ ਜੋ ਮੀਟਿੰਗਾਂ ਦਿੱਤੀਆਂ ਗਈਆਂ ਸਨ ਉਹ ਸਭ ਬੇਸਿੱਟਾ ਰਹੀਆਂ ਹਨ। ਆਗੂਆਂ ਨੇ ਦੋਸ਼ ਲਾਇਆ ਕਿ ਸਿੱਖਿਆ ਮੰਤਰੀ ਹਰਜੋਤ ਬੈਂਸ ਮੀਟਿੰਗ ਦੌਰਾਨ ਵਧੀਆ ਢੰਗ ਨਾਲ ਗੱਲਬਾਤ ਨਹੀਂ ਕੀਤੀ ਤੇ ਸਰਕਾਰ ਸਮਾਂ ਲੰਘਾਉਣ ਦੀ ਨੀਤੀ ਅਪਣਾ ਰਹੀ ਹੈ ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲਾਠੀ ਦੇ ਜੋਰ ਨਾਲ ਸੰਘਰਸ਼ ਨੂੰ ਦਬਾਉਣਾ ਚਾਹੁੰਦੀ ਹੈ ਪਰ ਸਪੈਸ਼ਲ ਕਾਡਰ ਅਧਿਆਪਕ ਫਰੰਟ ਦੇ ਆਗੂ ਹੁਣ ਚੁੱਪ ਕਰਕੇ ਸਰਕਾਰ ਦੀਆਂ ਵਧੀਕੀਆਂ ਸਹਿਣ ਨਹੀਂ ਕਰਨਗੇ।ਫਰੰਟ ਦੇ ਆਗੂਆਂ ਨੇ ਕਿਹਾ ਕਿ ਅਸੀਂ ਆਪਣੀਆਂ ਜਾਇਜ਼ ਤੇ ਹੱਕੀ ਮੰਗਾਂ ਪੇ- ਸਕੇਲ ਤੇ ਰੈਗੂਲਰ ਮੁਲਾਜ਼ਮਾਂ ਵਾਲੇ ਸਾਰੇ ਲਾਭ ਪ੍ਰਾਪਤ ਕਰਨ ਤੱਕ ਸੰਘਰਸ਼ ਜ਼ਾਰੀ ਰਹੇਗਾ। ਆਗੂਆਂ ਨੇ ਸਰਕਾਰ ਤੇ ਦੋਸ਼ ਲਾਇਆ ਕਿ ਸਰਕਾਰ ਹਰ ਸਟੇਜ ਤੇ ਝੂਠ ਦਾ ਸਹਾਰਾ ਲੈਕੇ ਬਿਆਨ ਦੇ ਰਹੀ ਹੈ ਕਿ 12710 ਕੱਚੇ ਅਧਿਆਪਕਾਂ ਨੂੰ ਰੈਗੂਲਰ ਕਰ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਅਸਲੀਅਤ ਇਹ ਹੈ ਕਿ ਇਹ ਵਾਅਦਾ ਸਿਰਫ ਕਾਗਜ਼ਾਂ ਅਤੇ ਸੜਕਾਂ ਤੇ ਲਾਏ ਬੋਰਡਾਂ ਤੱਕ ਹੀ ਸੀਮਿਤ ਰਹਿ ਗਿਆ 12710 ਕੱਚੇ ਅਧਿਆਪਕ ਅੱਜ ਵੀ ਕੱਚੇ ਹੀ ਹਨ। ਸਿਰਫ਼ ਤਨਖ਼ਾਹ ਵਾਧੇ ਨੂੰ ਸਰਕਾਰ ਰੈਗੂਲਰ ਕਰਨਾ ਕਹਿ ਰਹੀ ਹੈ। ਸਪੈਸ਼ਲ ਕਾਡਰ ਅਧਿਆਪਕ ਫਰੰਟ ਦੇ ਸੂਬਾਈ ਆਗੂਆਂ ਨੇ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜੋ ਕੱਚੇ ਅਧਿਆਪਕਾਂ ਦੇ ਮੁਹਾਲੀ ਧਰਨੇ ਵਿੱਚ ਸ਼ਾਮਿਲ ਹੋਕੇ ਬਿਆਨ ਦਿੱਤਾ ਸੀ ਉਸ ਨੂੰ ਇੰਨਬਿੰਨ ਲਾਗੂ ਕਰਕੇ 12710 ਅਧਿਆਪਕਾਂ ਨੂੰ ਰੈਗੂਲਰ ਪੇ-ਸਕੇਲ ਦੇ ਕੇ ਵਾਅਦਾ ਪੂਰਾ ਕਰਨ ਤੇ ਅਧਿਆਪਕਾਂ ਦਾ ਮਾਣ ਸਨਮਾਨ ਬਹਾਲ ਕਰਨ।
- Download Babushahi App
-
-