ਮਜੀਠੀਆ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ, ਭੂੰਦੜ ਤੇ ਵਲਟੋਹਾ ਮਿਲੇ ਵੱਖ-ਵੱਖ
ਚੰਡੀਗੜ੍ਹ : ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਅਤੇ ਵਿਰਸਾ ਸਿੰਘ ਵਲਟੋਹਾ ਸੀਨੀਅਰ ਅਕਾਲੀ ਲੀਡਰ ਬਿਕਰਮ ਸਿੰਘ ਮਜੀਠੀਆ ਦੇ ਘਰ ਪਹੁੰਚੇ ਸਨ।
ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ ਦੋਵੇਂ ਲੀਡਰ ਮਜੀਠੀਆ ਨੂੰ ਮਨਾਉਣ ਵਾਸਤੇ ਉਹਨਾਂ ਦੇ ਘਰ ਵੱਖ-ਵੱਖ ਪਹੁੰਚੇ ਸਨ, ਵਿਰਸਾ ਸਿੰਘ ਵਲਟੋਹਾ ਮਜੀਠੀਆ ਨੂੰ 9 ਮਾਰਚ ਨੂੰ ਮਿਲਣ ਪਹੁੰਚੇ ਸਨ ਅਤੇ ਭੂੰਦਰ ਵੀ ਮਜੀਠੀਆ ਨੂੰ ਪਰਸੋ ਮਿਲ ਕੇ ਆਏ ਸਨ। ਕਿਉਂਕਿ ਪਿਛਲੇ ਦਿਨੀ ਜਥੇਦਾਰ ਸ੍ਰੀ ਅਕਾਲ ਤਖਤ ਨੂੰ ਸੇਵਾ ਮੁਕਤ ਕਰਨ ਤੇ ਮਜੀਠੀਆ ਨੇ ਜਥੇਦਾਰ ਦੇ ਹੱਕ ਵਿੱਚ ਆਪਣੇ ਸਾਥੀਆਂ ਸਣੇ ਬਿਆਨ ਦਿੱਤਾ ਸੀ ਅਤੇ ਜਥੇਦਾਰ ਰਘਬੀਰ ਸਿੰਘ ਨੂੰ ਹਟਾਉਣ ਦਾ ਵਿਰੋਧ ਕੀਤਾ ਸੀ।
Click to Follow Babushahi Facebook Page →