ਮਾਮਲਾ ਕੇਵਲ ਢਿੱਲੋਂ ਦੀ ਸੀਟ ਬਦਲਣ ਦਾ: ਭਾਜਪਾ ਪ੍ਰਧਾਨ ਬੋਲੇ ਫੈਸਲਾ ਪਾਰਟੀ ਹਾਈ ਕਮਾਂਡ ਕਰੇਗੀ
ਬਾਬੂਸ਼ਾਹੀ ਨੈਟਵਰਕ
ਲੁਧਿਆਣਾ/ਬਰਨਾਲਾ, 9 ਨਵੰਬਰ, 2026: ਪੰਜਾਬ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੀ ਸੀਟ ਬਰਨਾਲਾ ਤੋਂ ਬਦਲ ਕੇ ਲੁਧਿਆਣਾ ਉੱਤਰੀ ਕੀਤੇ ਜਾਣ ਦੀਆਂ ਚਲ ਰਹੀਆਂ ਕਿਆਸ ਅਰਾਈਆਂ ਦੇ ਵਿਚਕਾਰ ਢਿੱਲੋਂ ਨੇ ਸਪਸ਼ਟ ਕੀਤਾ ਹੈ ਕਿ ਇਸ ਬਾਰੇ ਫੈਸਲਾ ਪਾਰਟੀ ਹਾਈ ਕਮਾਂਡ ਕਰੇਗੀ।
ਜ਼ਿਕਰਯੋਗ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਇਹ ਅਨੁਮਾਨ ਲਗਾਏ ਜਾ ਰਹੇ ਹਨ ਕਿ ਭਾਜਪਾ ਹਾਈ ਕਮਾਂਡ ਨੇ ਲੁਧਿਆਣਾ ਉੱਤਰੀ ਸੀਟ ਦੀ ਚੋਣ ਕੇਵਲ ਸਿੰਘ ਢਿੱਲੋਂ ਵਾਸਤੇ ਕੀਤੀ ਹੈ। ਇਹ ਸੀਟ ਜਿਥੇ ਸੇਫ ਮੰਨੀ ਜਾ ਰਹੀ ਹੈ, ਉਥੇ ਹੀ ਢਿੱਲੋਂ ਦੇ ਇਸ ਸੀਟ ਤੋਂ ਚੋਣ ਲੜਨ ’ਤੇ ਜ਼ਿਲ੍ਹਾ ਲੁਧਿਆਣਾ ਦੀਆਂ ਵਿਧਾਨ ਸਭਾ ਸੀਟਾਂ ਅਤੇ ਇਸਦੇ ਆਲੇ ਦੁਆਲੇ ਪੈਂਦੀਆਂ ਹੋਰ ਸੀਟਾਂ ’ਤੇ ਵੀ ਇਸਦਾ ਅਸਰ ਪੈਣ ਦੇ ਆਸਾਰ ਹਨ। ਅਜਿਹੇ ਵਿਚ ਢਿੱਲੋਂ ਨੂੰ ਬਰਨਾਲਾ ਦੀ ਥਾਂ ਇਸੇ ਸੀਟ ਤੋਂ ਲੜਾਉਣ ਬਾਰੇ ਹਾਈ ਕਮਾਂਡ ਵੱਲੋਂ ਸੰਜੀਦਗੀ ਨਾਲ ਵਿਚਾਰ ਕੀਤੇ ਜਾਣ ਦੀ ਗੱਲ ਸਾਹਮਣੇ ਆ ਰਹੀ ਹੈ।
ਜਦੋਂ ਇਸ ਮਾਮਲੇ ਵਿਚ ਬਾਬੂਸ਼ਾਹੀ ਨੇ ਕੇਵਲ ਸਿੰਘ ਢਿੱਲੋਂ ਨਾਲ ਸੰਪਰਕ ਕੀਤਾ ਤਾਂ ਉਹਨਾਂ ਕਿਹਾ ਕਿ ਪਾਰਟੀ ਹਾਈ ਕਮਾਂਡ ਜੋ ਫੈਸਲਾ ਕਰੇਗੀ, ਉਹ ਉਸੇ ਮੁਤਾਬਕ ਚੋਣ ਲੜਨਗੇ।
ਇਹ ਵੀ ਦੱਸਣਯੋਗ ਹੈ ਕਿ ਕੁਝ ਰਿਪੋਰਟਾਂ ਵਿਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਢਿੱਲੋਂ ਨੇ ਲੁਧਿਆਣਾ ਉੱਤਰੀ ਵਿਚ ਪੈਂਦੀ ਇਕ ਕੋਠੀ ਵੀ ਖਰੀਦ ਲਈ ਹੈ ਤਾਂ ਜੋ ਇਥੇ ਰਹਿ ਕੇ ਆਸਾਨੀ ਨਾਲ ਚੋਣ ਲੜੀ ਜਾ ਸਕੇ। ਬਾਕੀ ਸਮਾਂ ਆਉਣ ’ਤੇ ਹੀ ਪਤਾ ਚੱਲੇਗਾ ਕਿ ਭਾਜਪਾ ਹਾਈ ਕਮਾਂਡ ਨੇ ਕੀ ਰਣਨੀਤੀ ਅਪਣਾਈ ਹੈ।
- Download Babushahi App
-
-