ਭਾਜਪਾ ਅਤੇ ਬਾਦਲ ਧੜੇ ਨਾਲ ਸਿਆਸੀ ਗੱਠਜੋੜ ਬਾਰੇ ਗਿਆਨੀ ਹਰਪ੍ਰੀਤ ਸਿੰਘ ਨੇ ਦਿੱਤਾ ਵੱਡਾ ਬਿਆਨ, ਪੜ੍ਹੋ ਕੀ ਕਿਹਾ?
Babushahi Network
ਲੁਧਿਆਣਾ/ਚੰਡੀਗੜ੍ਹ, 10 ਨਵੰਬਰ 2026- ਲੁਧਿਆਣਾ ਵਿਖੇ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਮੀਟਿੰਗ 'ਚ ਭਾਜਪਾ (BJP) ਨਾਲ ਸਮਝੌਤੇ ਜਾਂ ਸਿਆਸੀ ਭਾਈਵਾਲੀ ਦੀਆਂ ਚਰਚਾਵਾਂ 'ਤੇ ਬੋਲਦਿਆਂ ਗਿਆਨੀ ਹਰਪ੍ਰੀਤ ਸਿੰਘ ਨੇ ਸਥਿਤੀ ਬਿਲਕੁਲ ਸਪੱਸ਼ਟ ਕਰ ਦਿੱਤੀ। ਉਹਨਾਂ ਕਿਹਾ ਕਿ ਸਾਡੀ ਗੱਲਬਾਤ ਸਿਰਫ਼ ਪੰਥਕ ਅਤੇ ਪੰਜਾਬ ਦੇ ਮੁੱਦਿਆਂ 'ਤੇ ਹੋਈ ਹੈ, ਸਿਆਸੀ ਭਾਈਵਾਲੀ ਬਾਰੇ ਅਸੀਂ ਕੋਈ ਗੱਲ ਨਹੀਂ ਕੀਤੀ।
ਉਹਨਾਂ ਸਖ਼ਤ ਸ਼ਬਦਾਂ ਵਿੱਚ ਕਿਹਾ, "ਜਿਹੜੇ ਲੀਡਰ ਪਾਰਟੀ ਛੱਡ ਕੇ ਭੱਜੇ ਹਨ ਅਤੇ ਭਾਜਪਾ ਦੇ ਆਗੂਆਂ ਨਾਲ ਮੀਟਿੰਗਾਂ ਕਰਕੇ ਸਮਝੌਤੇ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ, ਉਹਨਾਂ ਦਾ ਮਕਸਦ ਸਿਰਫ਼ ਸੱਤਾ ਦਾ ਸੁੱਖ ਭੋਗਣਾ ਹੈ। ਮੈਂ ਅੱਜ ਇਹ ਗੱਲ ਸਾਫ਼ ਕਰ ਦੇਣਾ ਚਾਹੁੰਦਾ ਹਾਂ ਕਿ ਜੇਕਰ ਕੋਈ ਵੀ ਧਿਰ ਬਾਦਲ ਪਰਿਵਾਰ ਨਾਲ ਸਮਝੌਤਾ ਕਰਦੀ ਹੈ, ਤਾਂ ਸਾਡਾ ਉਹਦੇ ਨਾਲ ਕੋਈ ਲੈਣਾ-ਦੇਣਾ ਨਹੀਂ ਹੋਵੇਗਾ। ਅਸੀਂ ਪੰਥ ਦੇ ਦੋਖੀਆਂ ਨਾਲ ਨਹੀਂ ਬੈਠ ਸਕਦੇ। ਜਿਨ੍ਹਾਂ ਲੋਕਾਂ ਨੇ ਪੰਥ ਦਾ ਨੁਕਸਾਨ ਕੀਤਾ, ਸਿੱਖ ਨੌਜਵਾਨਾਂ 'ਤੇ ਜ਼ੁਲਮ ਕੀਤੇ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਪਿੱਠ ਦਿਖਾਈ, ਅਸੀਂ ਉਹਨਾਂ ਨੂੰ ਦੁਬਾਰਾ ਪੰਜਾਬ ਦੇ ਸਿਰ 'ਤੇ ਬਠਾਉਣ ਵਾਸਤੇ ਭਾਜਪਾ ਵਰਗੀਆਂ ਪਾਰਟੀਆਂ ਨੂੰ ਵਰਤਣ ਦੀ ਇਜਾਜ਼ਤ ਨਹੀਂ ਦਿਆਂਗੇ। ਜੇਕਰ ਭਾਜਪਾ ਇਹਨਾਂ ਘਿਸੇ-ਪਿਟੇ ਲੋਕਾਂ ਨੂੰ ਸਾਡੇ ਸਿਰਾਂ 'ਤੇ ਸਥਾਪਿਤ ਕਰੇਗੀ, ਤਾਂ ਅਸੀਂ ਉਹਨਾਂ ਦਾ ਪੂਰਾ ਵਿਰੋਧ ਕਰਾਂਗੇ।"
- Download Babushahi App
-
-