ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ ਦੇ ਤਿੰਨ ਅਹਿਮ ਮੁਕਾਬਲੇ ਅੱਜ 29 ਅਕਤੂਬਰ ਨੂੰ
ਜਲੰਧਰ, 30 ਅਕਤੂਬਰ, 2026: ਹੀਰੋ ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ ਦੇ ਤਹਿਤ ਅੱਜ ਜਲੰਧਰ ਦੇ ਸਪੋਰਟਸ ਸਟੇਡੀਅਮ ਵਿੱਚ ਤਿੰਨ ਮਹੱਤਵਪੂਰਨ ਅਤੇ ਰੋਮਾਂਚਕ ਮੈਚ ਖੇਡੇ ਜਾਣਗੇ। ਟੂਰਨਾਮੈਂਟ ਦੇ ਇਨ੍ਹਾਂ ਮੁਕਾਬਲਿਆਂ ਨੂੰ ਲੈ ਕੇ ਹਾਕੀ ਪ੍ਰਸ਼ੰਸਕਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਦਿਨ ਦਾ ਪਹਿਲਾ ਮੈਚ ਦੁਪਹਿਰ 2:30 ਵਜੇ ਬੰਗਲਾਦੇਸ਼ ਅਤੇ ਮਲੇਸ਼ੀਆ ਵਿਚਕਾਰ ਖੇਡਿਆ ਜਾਵੇਗਾ, ਜਦੋਂ ਕਿ ਦੂਜਾ ਮੈਚ ਸ਼ਾਮ 4:45 ਵਜੇ ਕੋਰੀਆ ਅਤੇ ਚੀਨ ਦੀਆਂ ਟੀਮਾਂ ਵਿਚਕਾਰ ਹੋਵੇਗਾ।
ਦਿਨ ਦਾ ਸਭ ਤੋਂ ਵੱਡਾ ਅਤੇ ਹਾਈ-ਵੋਲਟੇਜ ਮੁਕਾਬਲਾ ਸ਼ਾਮ 7:00 ਵਜੇ ਮੇਜ਼ਬਾਨ ਭਾਰਤੀ ਹਾਕੀ ਟੀਮ ਅਤੇ ਜਾਪਾਨ ਵਿਚਕਾਰ ਖੇਡਿਆ ਜਾਵੇਗਾ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮੈਚ ਦੇ ਪਹਿਲੇ ਦਿਨ ਉਦਘਾਟਨ ਕੀਤੇ ਗਏ ਇਸ ਸਟੇਡੀਅਮ ਵਿੱਚ ਭਾਰਤੀ ਟੀਮ ਘਰੇਲੂ ਦਰਸ਼ਕਾਂ ਦੇ ਭਾਰੀ ਸਮਰਥਨ ਨਾਲ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਟੂਰਨਾਮੈਂਟ ਵਿੱਚ ਦੂਜੀ ਜਿੱਤ ਹਾਸਲ ਕਰਨ ਦੇ ਇਰਾਦੇ ਨਾਲ ਮੈਦਾਨ ਵਿੱਚ ਉਤਰੇਗੀ। ਇਨ੍ਹਾਂ ਤਿੰਨਾਂ ਮੈਚਾਂ ਦੇ ਨਤੀਜੇ ਅੰਕ ਸੂਚੀ ਦੀ ਤਸਵੀਰ ਨੂੰ ਬਦਲਣ ਅਤੇ ਸੈਮੀਫਾਈਨਲ ਦਾ ਰਸਤਾ ਤੈਅ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਣਗੇ।