ਬਾਕਸਿੰਗ ਚੈਂਪੀਅਨਸ਼ਿਪ ਦੌਰਾਨ ਬਠਿੰਡਾ ਜ਼ਿਲ੍ਹੇ ਦੀਆਂ ਕੁੜੀਆਂ ਨੇ ਸੱਤ ਮੈਡਲ ਹਾਸਿਲ ਕੀਤੇ
ਅਸ਼ੋਕ ਵਰਮਾ
ਬਠਿੰਡਾ, 24 ਮਾਰਚ 2026 : ਤਰਨ ਤਾਰਨ ਵਿਖੇ ਹੋਈ ਸਭ ਜੂਨੀਅਰ ਸਟੇਟ ਬਾਕਸਿੰਗ ਚੈਂਪੀਅਨਸ਼ਿਪ ਦੌਰਾਨ ਬਠਿੰਡਾ ਜ਼ਿਲ੍ਹੇ ਦੀਆਂ ਸੱਤ ਲੜਕੀਆਂ ਨੇ ਮੈਡਲ ਹਾਸਲ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ। ਇਹ ਜਾਣਕਾਰੀ ਦਿੰਦਿਆਂ ਬਾਕਸਿੰਗ ਕੋਚ ਨਿਰਮਲ ਸਿੰਘ ਭਾਈ ਰੂਪਾ ਨੇ ਦੱਸਿਆ ਕਿ ਜੋ 49 ਕਿੱਲੋ ਭਾਰ ਵਰਗ ਵਿੱਚ ਹਰਮਨਦੀਪ ਕੌਰ, 64 ਕਿੱਲੋ ਭਾਰ ਵਰਗ ਵਿੱਚ ਰਾਜਵੀਰ ਕੌਰ, 67 ਕਿੱਲੋ ਭਾਰ ਵਰਗ ਵਿੱਚ ਦੀਪਇੰਦਰ ਕੌਰ, 67+ ਕਿੱਲੋ ਭਾਰ ਵਰਗ ਵਿੱਚ ਸੁਖਮਨਪ੍ਰੀਤ ਕੌਰ ਨੇ ਸਿਲਵਰ ਮੈਡਲ ਅਤੇ 35 ਕਿੱਲੋ ਭਾਰ ਵਰਗ ਵਿੱਚ ਸ਼ਗਨਪ੍ਰੀਤ ਕੋਰ ਅਤੇ 64 ਕਿੱਲੋ ਭਾਰ ਵਰਗ ਵਿੱਚ ਖੁਸਪੀਤ ਕੋਰ ਨੇ ਬਰਾਉਨਜ਼ ਮੈਡਲ ਪਾ੍ਪਤ ਕੀਤਾ। ਬਠਿੰਡਾ ਬਾਕਸਿੰਗ ਐਸੋਸੀਏਸ਼ਨ ਨੇ ਮੈਡਲ ਪ੍ਰਾਪਤ ਕਰਨ ਵਾਲੇ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਬਾਕੀ ਖਿਡਾਰੀਆਂ ਜਿਨਾਂ ਦੇ ਮੈਡਲ ਨਹੀਂ ਆਏ ਉਨ੍ਹਾਂ ਨੂੰ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ । ਐਸੋਸੀਏਸ਼ਨ ਨੇ ਕੋਚ ਨਿਰਮਲ ਸਿੰਘ ਭਾਈ ਰੂਪਾ ਨੂੰ ਵੀ ਵਧਾਈਆਂ ਦਿੱਤੀਆਂ ਜਿਨ੍ਹਾਂ ਦੀ ਮਿਹਨਤ ਸਦਕਾ ਇਸ ਟੀਮ ਨੇ ਮੈਡਲ ਪ੍ਰਾਪਤ ਕੀਤੇ। ਇਸ ਸਮੇਂ ਜਗਸੀਰ ਸਿੰਘ ਜਗਸੀਰ ਸਿੰਘ, ਮਨਜੀਤ ਕੋਰ , ਹਿੰਮਰਤ ਕੌਰ ,ਅਰਸ਼ਦੀਪ ਕੌਰ, ਸੋਮਨਪ੍ਰੀਤ ਕੌਰ, ਕੋਮਲ ਕੌਰ ਅਤੇ ਸਿਮਰਨ ਕੋਰ ਆਦਿ ਹਾਜ਼ਰ ਸਨ।