ਸਮਾਜ ਸੇਵਿਕਾ ਅਤੇ ਪ੍ਰਿੰਸੀਪਲ ਵੀਂਨੂ ਗੋਇਲ ਦੀ ਅਗਵਾਈ ਹੇਠ ਕਰਵਾ ਚੌਥ ਸਮਾਗਮ ਕਰਵਾਇਆ
ਅਸ਼ੋਕ ਵਰਮਾ
ਬਠਿੰਡਾ, 30 ਅਕਤੂਬਰ 2026। ਸਮਾਜ ਸੇਵਿਕਾ ਅਤੇ ਪ੍ਰਿੰਸੀਪਲ ਵੀਂਨੂ ਗੋਇਲ ਦੀ ਅਗਵਾਈ ਹੇਠ ਕਰਵਾ ਚੌਥ
ਮੌਕੇ ‘ਤੇ ‘ਸੌਭਾਗਿਆ’ ਨਾਮਕ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਸ਼੍ਰੀਮਤੀ ਏਕਤਾ ਨਾਗਪਾਲ, ਸਕੱਤਰ ਭਾਜਪਾ ਪੰਜਾਬ ਅਤੇ ਸਮਾਜ ਸੇਵਿਕਾ ਸ਼੍ਰੀਮਤੀ ਮੰਜੂ ਕੁਰੈਸ਼ੀ ਸ਼ਾਮਲ ਹੋਏ। ਸਮਾਰੋਹ ਦੀ ਸ਼ੁਰੂਆਤ ਹਨੂੰਮਾਨ ਚਾਲੀਸਾ ਦੇ ਪਾਠ ਨਾਲ ਕੀਤੀ ਗਈ।ਇਸ ਮੌਕੇ ਵੀਨੂੰ ਗੋਇਲ ਨੇ ਕਿਹਾ ਕਿ ਭਾਰਤੀ ਤਿਉਹਾਰ ਸਾਡੀ ਸੰਸਕ੍ਰਿਤੀ, ਪਰੰਪਰਾਵਾਂ, ਰਵਾਇਤੀ ਪਹਿਰਾਵੇ ਅਤੇ ਗੌਰਵਮਈ ਵਿਰਾਸਤ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਦਾ ਇੱਕ ਸਸ਼ਕਤ ਮਾਧਿਅਮ ਹਨ। ਅਜਿਹੇ ਸਮਾਗਮ ਮਹਿਲਾਵਾਂ ਨੂੰ ਆਪਸ ਵਿੱਚ ਜੁੜਨ, ਪਿਆਰ, ਸਹਿਯੋਗ ਅਤੇ ਭਾਈਚਾਰੇ ਦੀ ਭਾਵਨਾ ਨੂੰ ਮਜ਼ਬੂਤ ਕਰਨ ਦਾ ਮੌਕਾ ਪ੍ਰਦਾਨ ਕਰਦੇ ਹਨ।
ਉਨ੍ਹਾਂ ਕਿਹਾ ਕਿ ਕਰਵਾ ਚੌਥ ਸਿਰਫ਼ ਇੱਕ ਤਿਉਹਾਰ ਨਹੀਂ, ਸਗੋਂ ਭਾਰਤੀ ਨਾਰੀ ਦੀ ਸ਼ਰਧਾ, ਪਿਆਰ, ਸਮਰਪਣ ਅਤੇ ਪਰਿਵਾਰਕ ਕਦਰਾਂ-ਕੀਮਤਾਂ ਦਾ ਪ੍ਰਤੀਕ ਹੈ।
ਸਮਾਗਮ ਦੌਰਾਨ ਮਹਿਲਾਵਾਂ ਦੇ ਮਨੋਰੰਜਨ ਲਈ ਵੱਖ-ਵੱਖ ਇਨਡੋਰ ਗੇਮਾਂ ਅਤੇ ਮਨੋਰੰਜਕ ਗਤੀਵਿਧੀਆਂ ਕਰਵਾਈਆਂ ਗਈਆਂ। ਇਸ ਮੌਕੇ ਕਰਵਾ ਕੁਈਨ, ਬੈਸਟ ਸਮਾਈਲ, ਬੈਸਟ ਵਾਕ ਸਮੇਤ ਕਈ ਦਿਲਚਸਪ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਵਿੱਚ ਮਹਿਲਾਵਾਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ ਅਤੇ ਸ਼ਾਨਦਾਰ ਇਨਾਮ ਜਿੱਤੇ। ਸਮਾਰੋਹ ਵਿੱਚ ਹਰੇਕ ਮਹਿਲਾ ਨੂੰ ਤੋਹਫ਼ਾ ਦੇ ਕੇ ਸਨਮਾਨਿਤ ਕੀਤਾ ਗਿਆ।ਪ੍ਰੋਗਰਾਮ ਦੀ ਜਿਊਰੀ ਟੀਮ ਵਿੱਚ ਮੈਡਮ ਰਿਤੂ ਸਿੰਗਲਾ ਅਤੇ ਮੈਡਮ ਮਨੀਸ਼ਾ ਨੇ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਨੇ ਵੱਖ-ਵੱਖ ਮੁਕਾਬਲਿਆਂ ਵਿੱਚ ਮਹਿਲਾਵਾਂ ਦੀ ਪ੍ਰਤਿਭਾ, ਆਤਮ-ਵਿਸ਼ਵਾਸ ਅਤੇ ਪ੍ਰਦਰਸ਼ਨ ਦਾ ਮੁਲਾਂਕਣ ਕੀਤਾ।ਇਸ ਮੌਕੇ ਮੁੱਖ ਮਹਿਮਾਨ ਸ਼੍ਰੀਮਤੀ ਏਕਤਾ ਨਾਗਪਾਲ ਅਤੇ ਸ਼੍ਰੀਮਤੀ ਮੰਜੂ ਕੁਰੈਸ਼ੀ ਦਾ ਸਨਮਾਨ ਕੀਤਾ ਗਿਆ।ਅੰਤ ਵਿੱਚ ਵੀਂਨੂੰ ਗੋਇਲ ਨੇ ਸਾਰੇ ਮੁੱਖ ਮਹਿਮਾਨਾਂ, ਹਾਜ਼ਰ ਮਹਿਲਾਵਾਂ, ਸਹਿਯੋਗੀਆਂ ਅਤੇ Mablo Plus Beauty Institute & Salon ਦਾ ਧੰਨਵਾਦ ਕੀਤਾ।