AAP Candidate List: ਕੌਣ-ਕੌਣ ਹੋ ਸਕਦੇ ਨੇ AAP ਉਮੀਦਵਾਰਾਂ ਦੀ ਪਹਿਲੀ ਲਿਸਟ 'ਚ ਸ਼ਾਮਲ? (Posted at- 11:45 AM on Oct 31, 2026)
Babushahi Network
ਚੰਡੀਗੜ੍ਹ 31 ਅਕਤੂਬਰ 2026- ਪੰਜਾਬ ਦੀਆਂ ਆਗਾਮੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸੂਬੇ ਦਾ ਸਿਆਸੀ ਪਾਰਾ ਲਗਾਤਾਰ ਚੜ੍ਹਦਾ ਜਾ ਰਹੀ ਹੈ। ਆਮ ਆਦਮੀ ਪਾਰਟੀ (AAP) ਵੱਲੋਂ ਅੱਜ ਆਪਣੇ ਉਮੀਦਵਾਰਾਂ ਦੀ ਪਹਿਲੀ ਅਧਿਕਾਰਤ ਸੂਚੀ ਜਾਰੀ ਕੀਤੀ ਜਾ ਰਹੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ, AAP ਪਹਿਲੀ ਲਿਸਟ ਵਿੱਚ ਆਪਣੇ ਮੌਜੂਦਾ ਮੰਤਰੀਆਂ, ਸੀਨੀਅਰ ਨੇਤਾਵਾਂ ਅਤੇ ਕੁਝ ਨਵੇਂ ਪ੍ਰਭਾਵਸ਼ਾਲੀ ਚਿਹਰਿਆਂ 'ਤੇ ਦਾਅ ਲਗਾਉਣ ਜਾ ਰਹੀ ਹੈ। ਜਿਨ੍ਹਾਂ ਸੰਭਾਵੀ ਉਮੀਦਵਾਰਾਂ ਦੇ ਨਾਮ ਪਹਿਲੀ ਸੂਚੀ ਵਿੱਚ ਆਉਣ ਦੀ ਸਭ ਤੋਂ ਵਧੇਰੇ ਚਰਚਾ ਹੈ, ਉਨ੍ਹਾਂ ਵਿੱਚ ਸੂਬੇ ਦੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ਤੋਂ ਕਈ ਪ੍ਰਮੁੱਖ ਆਗੂ ਸ਼ਾਮਲ ਹਨ।
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ, ਜਲੰਧਰ ਕੈਂਟ ਤੋਂ ਦੀਪਕ ਬਾਲੀ, ਸਮਾਣਾ ਤੋਂ ਸੁਰਜੀਤ ਰੱਖੜਾ, ਖਰੜ ਹਲਕੇ ਤੋਂ ਪਰਮਿੰਦਰ ਗੋਲਡੀ, ਕਪੂਰਥਲਾ ਤੋਂ ਦਵਿੰਦਰਪਾਲ ਸਿੰਘ ਅਤੇ ਫਤਿਹਪੁਰ ਚੂੜੀਆਂ ਤੋਂ ਜੋਬਨ ਰੰਧਾਵਾ ਦੇ ਨਾਂਅ 'ਤੇ ਸਹਿਮਤੀ ਬਣਨ ਦੀ ਖ਼ਬਰ ਹੈ। ਇਸ ਤੋਂ ਇਲਾਵਾ ਚੱਬੇਵਾਲ ਤੋਂ ਇਸ਼ਾਂਕ ਚੱਬੇਬਾਲ, ਚਮਕੌਰ ਸਾਹਿਬ ਤੋਂ ਜਸਵੀਰ ਗੜ੍ਹੀ ਅਤੇ ਮੋਹਾਲੀ ਹਲਕੇ ਤੋਂ ਕੁਲਵੰਤ ਸਿੰਘ ਦਾ ਨਾਮ ਵੀ ਪਹਿਲੀ ਲਿਸਟ ਦੀ ਦੌੜ ਵਿੱਚ ਸਭ ਤੋਂ ਅੱਗੇ ਚੱਲ ਰਿਹਾ ਹੈ।
ਇਸੇ ਤਰ੍ਹਾਂ ਪਾਰਟੀ ਦੇ ਦਿੱਗਜ ਨੇਤਾਵਾਂ ਵਿੱਚ ਦਿੜਬਾ ਤੋਂ ਹਰਪਾਲ ਸਿੰਘ ਚੀਮਾ, ਪਟਿਆਲਾ ਦਿਹਾਤੀ ਤੋਂ ਡਾ. ਬਲਬੀਰ ਸਿੰਘ, ਕੋਟਕਪੂਰਾ ਤੋਂ ਕੁਲਤਾਰ ਸਿੰਘ ਸੰਧਵਾਂ, ਗੜ੍ਹਸ਼ੰਕਰ ਤੋਂ ਜੈ ਸ਼ੰਕਰ ਰੋੜੀ, ਜੰਡਿਆਲਾ ਤੋਂ ਹਰਭਜਨ ਸਿੰਘ ਈ.ਟੀ.ਓ., ਤਲਵੰਡੀ ਸਾਬੋ ਤੋਂ ਬਲਜਿੰਦਰ ਕੌਰ, ਲਹਿਰਾਗਾਗਾ ਤੋਂ ਬਰਿੰਦਰ ਗੋਇਲ, ਅੰਮ੍ਰਿਤਸਰ ਤੋਂ ਇੰਦਰਵੀਰ ਸਿੰਘ ਨਿੱਜਰ, ਅਜਨਾਲਾ ਤੋਂ ਕੁਲਦੀਪ ਸਿੰਘ ਧਾਲੀਵਾਲ ਅਤੇ ਜ਼ੀਰਾ ਵਿਧਾਨ ਸਭਾ ਹਲਕੇ ਤੋਂ ਗੁਰਪ੍ਰੀਤ ਸਿੰਘ ਸੇਖੋਂ ਦਾ ਨਾਂਅ ਪ੍ਰਮੁੱਖਤਾ ਨਾਲ ਲਿਆ ਜਾ ਰਹੀ ਹੈ।
ਸੂਤਰਾਂ ਦਾ ਕਹਿਣਾ ਹੈ ਕਿ 'ਆਪ' ਹਾਈਕਮਾਨ ਨੇ ਇਸ ਵਾਰ ਉਮੀਦਵਾਰਾਂ ਦੀ ਚੋਣ ਕਰਨ ਸਮੇਂ ਹਲਕੇ ਵਿੱਚ ਆਗੂਆਂ ਦੀ ਜ਼ਮੀਨੀ ਪੱਧਰ 'ਤੇ ਕੀਤੀ ਕਾਰਗੁਜ਼ਾਰੀ ਅਤੇ ਇਲਾਕੇ ਦੇ ਲੋਕਾਂ ਦੇ ਫੀਡਬੈਕ ਨੂੰ ਮੁੱਖ ਅਧਾਰ ਬਣਾਇਆ ਹੈ। ਦੱਸਦੇ ਚੱਲੀਏ ਕਿ AAP ਵਲੋਂ ਜਲਦ ਹੀ ਪ੍ਰੈੱਸ ਕਾਨਫ਼ਰੰਸ ਕਰਕੇ ਇਨ੍ਹਾਂ ਨਾਵਾਂ 'ਤੇ ਅਧਿਕਾਰਤ ਮੋਹਰ ਲਗਾਈ ਜਾ ਸਕਦੀ ਹੈ।
- Download Babushahi App
-
-