ਦੋ ਪਿਸਟਲਾਂ ਤੇ 3 ਜਿੰਦਾ ਰੌਂਦਾਂ ਸਮੇਤ ਮੁਲਜ਼ਮ ਕਾਬੂ
---‘ਗੈਂਗਸਟਰਾਂ ਦੇ ਵਾਰ’ ਮੁਹਿੰਮ ਤਹਿਤ ਲੁਧਿਆਣਾ ਪੁਲਿਸ ਦੀ ਵੱਡੀ ਕਾਰਵਾਈ
ਲੁਧਿਆਣਾ, 6 ਅਕਤੂਬਰ (ਸੁਖਮਿੰਦਰ ਭੰਗੂ)
ਲੁਧਿਆਣਾ ਪੁਲਿਸ ਨੇ ‘ਗੈਂਗਸਟਰਾਂ ਦੇ ਵਾਰ’ ਮੁਹਿੰਮ ਤਹਿਤ ਕਾਰਵਾਈ ਕਰਦਿਆਂ ਕਿਸ਼ੂ ਉਰਫ਼ ਗੁਰੀ ਮੱਟੂ ਨੂੰ ਗ੍ਰਿਫ਼ਤਾਰ ਕਰਕੇ ਉਸ ਦੇ ਕਬਜ਼ੇ ਵਿੱਚੋਂ ਦੋ .30 ਬੋਰ ਪਿਸਟਲ ਅਤੇ 3 ਜਿੰਦਾ ਰੌਂਦ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ।
ਪੁਲਿਸ ਕਮਿਸ਼ਨਰ ਸਵਪਨ ਸ਼ਰਮਾ, ਆਈ.ਪੀ.ਐੱਸ. ਦੇ ਦਿਸ਼ਾ-ਨਿਰਦੇਸ਼ਾਂ ਹੇਠ ਏ.ਡੀ.ਸੀ.ਪੀ. ਰੁਪਿੰਦਰ ਸਿੰਘ ਅਤੇ ਏ.ਸੀ.ਪੀ. ਬੇਅੰਤ ਜੁਨੇਜਾ ਦੀ ਨਿਗਰਾਨੀ ਹੇਠ ਏ.ਐੱਸ.ਆਈ. ਹਰਜਾਪ ਸਿੰਘ ਦੀ ਟੀਮ ਨੇ ਇਹ ਕਾਰਵਾਈ ਕੀਤੀ।
ਪੁਲਿਸ ਮੁਤਾਬਕ ਗੁਰੀ ਮੱਟੂ ਖ਼ਿਲਾਫ਼ ਪਹਿਲਾਂ ਹੀ 4 ਅਪਰਾਧਿਕ ਮਾਮਲੇ ਦਰਜ ਹਨ ਅਤੇ ਉਹ ਨਵੰਬਰ 2025 ਵਿੱਚ ਜੇਲ੍ਹ ਤੋਂ ਬਾਹਰ ਆਇਆ ਸੀ। ਮੁਲਜ਼ਮ ਖ਼ਿਲਾਫ਼ ਅਗਲੇਰੀ ਜਾਂਚ ਜਾਰੀ ਹੈ।