ਗਰੀਨ ਸਿਟੀ ਬਠਿੰਡਾ ਵਿਖੇ ਪੰਚਵਟੀ ਸ਼ਿਵਾਲਾ ਮੰਦਰ ਵਿਚ ਮੂਰਤੀ ਸਥਾਪਨਾ ਸਮਾਗਮ ਕਰਵਾਇਆ
ਅਸ਼ੋਕ ਵਰਮਾ
ਬਠਿੰਡਾ, 20 ਅਗਸਤ 2026 :ਗ੍ਰੀਨ ਸਿਟੀ ਫੇਸ ਵਨ ਵਿੱਚ ਅੱਜ ਪੰਚਵਟੀ ਸ਼ਿਵਾਲਾ ਮੰਦਰ ਦੀ ਮੂਰਤੀ ਸਥਾਪਨਾ ਅਤੇ ਪ੍ਰਾਨ ਪ੍ਰਤਿਸ਼ਟਾ ਸਮਾਰੋਹ ਬੜੀ ਸ਼ਰਧਾ ਅਤੇ ਧੂਮ ਧਾਮ ਨਾਲ ਮਨਾਇਆ ਗਿਆ ਜਿਸ ਵਿੱਚ ਕਲੋਨੀ ਨਿਵਾਸੀਆਂ ਤੋਂ ਇਲਾਵਾ ਸ਼ਹਿਰ ਦੇ ਪੰਥਵਤੇ ਸੱਜਣ ਸ਼ਾਮਲ ਹੋਏ ਜਿਨਾਂ ਵਿੱਚ ਸ੍ਰੀ ਸਰੂਪ ਚੰਦ ਸਿੰਗਲਾ ਸਾਬਕਾ ਪਾਰਲੀਮੈਂਟ ਸਕੱਤਰ ਪੰਜਾਬ ਸਰਕਾਰ,ਸ੍ਰੀ ਅੰਮ੍ਰਿਤਪਾਲ ਅਗਰਵਾਲ ਸਾਬਕਾ ਚੇਅਰਮੈਨ ਪਲੈਨਿੰਗ ਬੋਰਡ ਬਠਿੰਡਾ, ਸ੍ਰੀ ਰਾਜਨ ਗਰਗ ਸਾਬਕਾ ਚੇਅਰਮੈਨ ਪਲੈਨਿੰਗ ਬੋਰਡ ਬਠਿੰਡਾ,ਸ੍ਰੀ ਇਕਬਾਲ ਸਿੰਘ ਬਬਲੀ ਢਿੱਲੋ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਬਠਿੰਡਾ ,ਸ.ਜਗਸੀਰ ਸਿੰਘ ਜੱਗਾ ਕਲਿਆਣ,ਸ਼੍ਰੀ ਸੁਨੀਲ ਕੁਮਾਰ ਗੋਲਡੀ ਸ਼ਾਮਿਲ ਹੋਏ। ਇਸ ਤੋਂ ਇਲਾਵਾ ਕਲੋਨੀ ਨਿਵਾਸੀ ਡਾਕਟਰ ਸੰਜੀਵ ਪਾਠਕ ਪ੍ਰਧਾਨ ਗਰੀਨ ਸਿਟੀ ਵੈਲਫੇਅਰ ਸੋਸਾਇਟੀ,ਡਾ ਓਮ ਪ੍ਰਕਾਸ਼ ਸ਼ਰਮਾ ਸਾਬਕਾ ਪ੍ਰਧਾਨ ਗ੍ਰੀਨ ਸਿਟੀ ਵੈਲਫੇਅਰ ਸੋਸਾਇਟੀ,ਸ੍ਰੀ ਪ੍ਰਸ਼ਾਂਤ ਗੋਇਲ ਪਵਨ ਅਰੋੜਾ ਸੈਕਟਰੀ ਕੈਸ਼ੀਅਰ,ਸ੍ਰੀ ਆਰ ਕੇ ਵਧਵਾ,ਰਜਿੰਦਰ ਸਿੰਗਲਾ, ਭਗਵਾਨ ਦਾਸ ਜਿੰਦਲ,ਡਾਕਟਰ ਨਰਿੰਦਰ ਬੱਸੀ ਨੈਸ਼ਨਲ ਅਵਾਰਡੀ,ਸ੍ਰੀ ਮਹਲ ਗੁਪਤਾ ਐਕਸੀਅਨ ਬਿਜਲੀ ਬੋਰਡ, ਅਰੁਣ ਕੁਮਾਰ CA ਵਨੀਤ ਗੋਇਲ ਡੀਐਮ ਪਨਸਪ,ਸ੍ਰੀ ਅਮਿਤ ਲਾਲ ਖੁਰਾਣਾ ਅਤੇ ਕਮਲ ਜੀ ਡਾਕਟਰ ਰਕੇਸ਼ ਗੋਇਲ ਤੋਂ ਇਲਾਵਾ ਸਮੂਹ ਕਲੋਨੀ ਨਿਵਾਸੀ ਸ਼ਾਮਿਲ ਹੋਏ।