ਵਿਗਿਆਨਕ ਚੇਤਨਾ ਤੇ ਉਸਾਰੂ ਸਾਹਿਤ ਨਾਲ ਲਬਰੇਜ਼ ਤਰਕਸ਼ੀਲ਼ ਪੁਸਤਕ ਮੇਲਾ 21 ਅਗਸਤ ਤੋਂ
ਅਸ਼ੋਕ ਵਰਮਾ
ਬਰਨਾਲਾ, 20 ਅਗਸਤ 2026 :ਤਰਕਸ਼ੀਲ਼ ਸੁਸਾਇਟੀ ਪੰਜਾਬ ਵੱਲੋਂ ਮਰਹੂਮ ਤਰਕਸ਼ੀਲ ਚਿੰਤਕ ਡਾ.ਨਰਿੰਦਰ ਦਾਭੋਲਕਰ ਦੀ ਯਾਦ ਨੂੰ ਸਮਰਪਿਤ 21 ਤੋਂ 23 ਅਗਸਤ ਤੱਕ ਲੱਗਣ ਵਾਲੇ ਪੁਸਤਕ ਮੇਲੇ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਮੇਲੇ ਦੀ ਪ੍ਰਬੰਧਕ ਕਮੇਟੀ ਦੇ ਆਗੂ ਦੀਪ ਦਿਲਬਰ, ਅਮਿਤ ਮਿੱਤਰ, ਖੁਸ਼ਵੰਤ ਬਰਗਾੜੀ ਅਤੇ ਵਰਿੰਦਰ ਦਿਵਾਨਾ ਨੇ ਦੱਸਿਆ ਕਿ ਤਰਕਸ਼ੀਲ ਭਵਨ, ਸੰਘੇੜਾ ਬਾਈਪਾਸ ਬਰਨਾਲਾ ਵਿਖੇ ਲੱਗਣ ਵਾਲੇ ਇਸ ਤਿੰਨ ਰੋਜ਼ਾ ਪੁਸਤਕ ਮੇਲੇ ਦਾ ਉਦਘਾਟਨ ਡਾ.ਦਾਭੋਲਕਰ ਦੀ ਬੇਟੀ ਡਾ.ਮੁਕਤਾ ਦਾਭੋਲਕਰ ਵੱਲੋਂ ਕੀਤਾ ਜਾਵੇਗਾ। ਇਸ ਪੁਸਤਕ ਮੇਲੇ ਵਿੱਚ ਨਾਮਵਰ ਪਬਲਿਸ਼ਰਾਂ ਵੱਲੋਂ ਲੋਕ ਪੱਖੀ ,ਇਨਕਲਾਬੀ ਅਤੇ ਅਗਾਂਹਵਧੂ ਸਾਹਿਤ ਪ੍ਰਦਰਸ਼ਨੀਆਂ ਤੋਂ ਇਲਾਵਾ ਵਿਗਿਆਨਕ ਚੇਤਨਾ,ਉਸਾਰੂ ਸਾਹਿਤ,ਪੱਤਰਕਾਰੀ ਅਤੇ ਸਿਹਤ ਸੰਭਾਲ ਆਦਿ ਵਿਸ਼ਿਆਂ ਸੰਬੰਧੀ ਸੈਮੀਨਾਰ ਹੋਣਗੇ । ਉਹਨਾਂ ਦੱਸਿਆ ਕਿ ਵਿਦਿਆਰਥੀਆਂ ਦੇ ਸੁੰਦਰ ਲਿਖਾਈ ਮੁਕਾਬਲੇ,ਪੋਸਟਰ ਮੁਕਾਬਲੇ ਕਰਵਾਉਣ ਸਮੇਤ ਗਾਇਕੀ ਤੇ ਸਭਿਆਚਾਰਕ ਪ੍ਰੋਗਰਾਮਾਂ ਦੀ ਪੇਸ਼ਕਾਰੀ ਵੀ ਹੋਵੇਗੀ।ਸੁਸਾਇਟੀ ਦੇ ਸੂਬਾ ਕਮੇਟੀ ਆਗੂ ਰਾਜਿੰਦਰ ਭਦੌੜ, ਰਾਜਪਾਲ ਸਿੰਘ ਤੇ ਸੁਮੀਤ ਅੰਮ੍ਰਿਤਸਰ ਨੇ ਵਿਦਿਆਰਥੀਆਂ, ਨੌਜਵਾਨਾਂ,ਅਧਿਆਪਕਾਂ, ਔਰਤਾਂ, ਕਿਸਾਨਾਂ, ਮਜ਼ਦੂਰਾਂ ,ਲੇਖਕਾਂ/ ਪਾਠਕਾਂ ਸਮੇਤ ਸਮਾਜ ਦੇ ਸਮੂਹ ਵਰਗਾਂ ਦੇ ਲੋਕਾਂ ਨੂੰ ਪਰਿਵਾਰਾਂ ਸਮੇਤ ਇਸ ਪੁਸਤਕ ਮੇਲੇ ਵਿੱਚ ਸ਼ਿਰਕਤ ਦਾ ਖੁੱਲਾ ਸੱਦਾ ਦਿੱਤਾ।