ਆਜ਼ਾਦੀ ਦਿਹਾੜੇ ਤੇ ਸੁਰੱਖਿਆ ਵਿਵਸਥਾ ਤੇ ਵੱਡੇ ਅਧਿਕਾਰੀਆਂ ਦੀ ਪੈਨੀ ਨਜ਼ਰ
ਅੱਧੀ ਰਾਤ ਨੂੰ ਐਸਐਸਪੀ ਸਮੇਤ ਪੁਲਿਸ ਅਧਿਕਾਰੀ ਨਜ਼ਰ ਆਏ ਸੜਕਾਂ ਤੇ
ਰੋਹਿਤ ਗੁਪਤਾ
ਗੁਰਦਾਸਪੁਰ
ਸਰਹੱਦੀ ਇਲਾਕਾ ਹੋਣ ਦੇ ਕਾਰਨ ਗੁਰਦਾਸਪੁਰ ਜਿਲੇ ਦੀ ਸੁਰੱਖਿਆ ਵਿਵਸਥਾ ਬੇਹਦ ਸਖਤ ਕਰ ਦਿੱਤੀ ਗਈ ਹੈ। ਆਜ਼ਾਦੀ ਦਿਹਾੜੇ ਦੇ ਮੱਦੇ ਨਜ਼ਰ ਅਲਰਟ ਚਲ ਰਿਹਾ ਹੈ ਜਿਸ ਕਾਰਨ ਵੱਡੇ ਪੁਲਿਸ ਅਧਿਕਾਰੀ ਆਪ ਸੁਰੱਖਿਆ ਵਿਵਸਥਾ ਦਾ ਜਾਇਜ਼ਾ ਲੈ ਰਹੇ ਹਨ। ਰਾਤ ਕਰੀਬ 12 ਵਜੇ ਐਸਐਸਪੀ ਅਦਿਤਿਆ ਸਮੇਤ ਵੱਡੇ ਪੁਲਿਸ ਅਧਿਕਾਰੀ ਸੜਕਾਂ ਤੇ ਗੱਡੀਆਂ ਦੀ ਚੈਕਿੰਗ ਕਰਦੇ ਨਜ਼ਰ ਆਏ। ਐਸਐਸਪੀ ਅਤੇ ਪੁਲਿਸ ਅਧਿਕਾਰੀਆਂ ਨੇ ਇਸ ਦੌਰਾਨ ਸ਼ਹਿਰ ਦੇ ਐਂਟਰੀ ਪੁਆਇੰਟਸ ਅਤੇ ਅੰਦਰੂਨੀ ਇਲਾਕਿਆਂ ਵਿੱਚ ਲੱਗੇ ਸਪੈਸ਼ਲ ਨਾਕਿਆਂ ਦੀ ਚੈਕਿੰਗ ਵੀ ਕੀਤੀ ਅਤੇ ਪੀਸੀਆਰ ਨੂੰ ਵੀ ਰਾਤ ਵੇਲੇ ਖਾਸ ਅਲਰਟ ਕਰਨ ਦੀ ਹਿਦਾਇਤਾਂ ਦਿੱਤੀਆਂ ।
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆਂ ਐਸਐਸਪੀ ਅਦਿੱਤਿਆ ਨੇ ਕਿਹਾ ਕਿ ਆਜ਼ਾਦੀ ਦਿਹਾੜੇ ਦੇ ਮੱਦੇ ਨਜ਼ਰ ਪੂਰੇ ਜ਼ਿਲ੍ੇ ਵਿੱਚ ਅਲਰਟ ਕੀਤਾ ਗਿਆ ਹੈ ਅਤੇ ਬੱਸ ਸਾਡੇ ਅਤੇ ਰੇਲਵੇ ਸਟੇਸ਼ਨ ਵਰਗੀਆਂ ਸੰਵੇਦਨਸ਼ੀਲ ਥਾਵਾਂ ਤੇ ਪੈਨੀ ਨਜ਼ਰ ਰੱਖੀ ਜਾ ਰਹੀ ਹੈ। ਜਿਲੇ ਵਿੱਚ ਕੁੱਲ 31 ਨਾਕੇ ਲਗਾਏ ਜਾ ਰਹੇ ਹਨ ਜਿਹਨਾਂ ਵਿੱਚੋਂ 14 ਪੱਕੇ ਨਾਕੇ ਹਨ ਅਤੇ ਉੱਚ ਅਧਿਕਾਰੀ ਇਨਾਂ ਨਾਕਿਆਂ ਦੀ ਨਿਯਮਤ ਤੋਰ ਤੇ ਚੈਕਿੰਗ ਕਰ ਰਹੇ ਹਨ। ਵਾਹਨਾਂ ਦੀ ਚੈਕਿੰਗ ਤੋਂ ਇਲਾਵਾ ਰੈਗੂਲਰ ਚੈਕਿੰਗ ਅਭਿਆਨ ਵੀ ਚਲਾਏ ਜਾ ਰਹੇ ਹਨ । ਕਿਸੇ ਵੀ ਸ਼ਰਾਰਤੀ ਅਨਸਰ ਨੂੰ ਕਿਸੇ ਵੀ ਤਰ੍ਹਾਂ ਦੀ ਸ਼ਰਾਰਤ ਨਹੀਂ ਕਰਨ ਦਿੱਤੀ ਜਾਵੇਗੀ।