CM ਦੀ ਯੋਗਸ਼ਾਲਾ" ਵੱਲੋਂ ਬਠਿੰਡਾ ਵਿਖੇ ਧੂਮਧਾਮ ਨਾਲ ਮਨਾਇਆ ਗਿਆ 'ਤੀਆਂ ਦਾ ਤਿਉਹਾਰ'
ਅਸ਼ੋਕ ਵਰਮਾ
ਬਠਿੰਡਾ, 14 ਅਗਸਤ 2026 : ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਹੇਠ ਚਲਾਈ ਜਾ ਰਹੀ "ਸੀ.ਐੱਮ.ਦੀ ਯੋਗਸ਼ਾਲਾ" ਵੱਲੋਂ ਬਠਿੰਡਾ 'ਚ ਤਿੰਨ ਕੋਣੀ ਪਾਰਕ, ਅਜੀਤ ਰੋਡ, ਫੇਜ 3, ਜੁਝਾਰ ਸਿੰਘ ਨਗਰ ਆਦਿ ਵਿਖੇ 'ਤੀਆਂ ਦਾ ਤਿਉਹਾਰ' ਬਹੁਤ ਹੀ ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਗਿਆ।ਇਸ ਸਮਾਗਮ ਸਬੰਧੀ ਸੀ.ਐਮ. ਯੋਗਸ਼ਾਲਾ ਦੇ ਬਠਿੰਡਾ ਜ਼ਿਲ੍ਹਾ ਕੋਆਰਡੀਨੇਟਰ ਮਲਕੀਤ ਕੌਰ ਨੇ ਦੱਸਿਆ ਕਿ ਯੋਗ ਕਲਾਸਾਂ ਦੇ ਵਿਦਿਆਰਥੀਆਂ ਅਤੇ ਸਥਾਨਕ ਲੋਕਾਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ। ਤਿਉਹਾਰ ਦੇ ਇਸ ਖਾਸ ਮੌਕੇ 'ਤੇ ਵਿਦਿਆਰਥੀਆਂ ਅਤੇ ਯੋਗ ਸਾਧਕਾਂ ਵੱਲੋਂ ਵੱਖ-ਵੱਖ ਸੱਭਿਆਚਾਰਕ ਗਤੀਵਿਧੀਆਂ ਪੇਸ਼ ਕੀਤੀਆਂ ਗਈਆਂ।ਸਮਾਗਮ ਵਿੱਚ ਪਹੁੰਚੇ ਲੋਕਾਂ ਨੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ "ਸੀ.ਐੱਮ. ਦੀ ਯੋਗਸ਼ਾਲਾ" ਦੇ ਜ਼ਰੀਏ ਜਿੱਥੇ ਉਹ ਰੋਜ਼ਾਨਾ ਯੋਗ ਅਭਿਆਸ ਕਰਕੇ ਸਰੀਰਕ ਕਸਰਤ ਨਾਲ ਆਪਣੀ ਸਿਹਤ ਨੂੰ ਅਰੋਗ ਬਣਾ ਰਹੇ ਹਨ, ਉੱਥੇ ਹੀ ਅਜਿਹੇ ਸਮਾਗਮਾਂ ਨਾਲ ਉਨ੍ਹਾਂ ਦਾ ਵਧੀਆ ਮਨੋਰੰਜਨ ਹੁੰਦਾ ਹੈ ਅਤੇ ਆਪਸੀ ਸਾਂਝ ਵੀ ਵਧਦੀ ਹੈ।
- Download Babushahi App
-
-