ਫੂਡ ਸੇਫਟੀ ਵਿਭਾਗ ਨੇ ਖਾਦ ਪਦਾਰਥਾਂ ਅਤੇ ਫਾਸਟ ਫੂਡ ਦੇ ਸੈਂਪਲ ਭਰੇ
ਰੋਹਿਤ ਗੁਪਤਾ
ਗੁਰਦਾਸਪੁਰ 12 ਅਗਸਤ
ਸਰਕਾਰ ਵੱਲੋਂ ਲੋਕਾਂ ਨੂੰ ਮਿਆਰੀ ਖਾਦ ਪਦਾਰਥ ਮੁੱਹਈਆ ਕਰਵਾਉਣ ਲਈ ਕਿਤੇ ਜਾ ਰਹੇ ਉਪਰਾਲੇ ਤਹਿਤ ਸਿਹਤ ਮੰਤਰੀ ਪੰਜਾਬ ਜੀ ਦੀਆਂ ਹਿਦਾਇਤਾਂ ਅਨੁਸਾਰ ਮਨਜੋਗ ਕਮਿਸ਼ਨਰ ਫੂਡ, ਡਿਪਟੀ ਕਮਿਸ਼ਨਰ ਗੁਰਦਾਸਪੁਰ ਅਤੇ ਸਿਵਲ ਸਰਜਨ ਗੁਰਦਾਸਪੁਰ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਬਟਾਲਾ ਸ਼ਹਿਰ ਵਿੱਚ ਰੈਸਟੋਰੈਂਟ ਅਤੇ ਫਾਸਟ ਫੂਡ ਦੀਆਂ ਰੇਹੜਿਆਂ ਦੀ ਚੈਕਿੰਗ ਕੀਤੀ ਗਈ।
ਸਿਹਤ ਵਿਭਾਗ ਗੁਰਦਾਸਪੁਰ ਦੀ ਫੂਡ ਸੇਫਟੀ ਟੀਮ ਵੱਲੋਂ ਅਸਿਸਟੈਂਟ ਕਮਿਸ਼ਨਰ ਫੂਡ ਡਾਕਟਰ ਜੀ. ਐਸ ਪੰਨੂ ਜੀ ਦੀ ਅਗੁਵਾਈ ਕੁੱਲ 8 ਸੈਂਪਲ ਭਰੇ ਗਏ।
ਇਸ ਸਬੰਧੀ ਸਹਾਇਕ ਕਮਿਸ਼ਨਰ ਫੂਡ ਡਾਕਟਰ ਜੀ. ਐਸ ਪੰਨੂ ਜੀ ਨੇ ਦੱਸਿਆ ਕਿ
ਬਟਾਲਾ ਦੇ ਜਲੰਧਰ ਰੋਡ ਅਤੇ ਆਰ ਆਰ ਬਾਵਾ ਕਾਲਜ ਰੋਡ ਤੇ ਫੂਡ ਸੇਫਟੀ ਅਫ਼ਸਰ ਰੇਖਾ ਸ਼ਰਮਾ ਦੇ ਨਾਲ ਰੈਸਟੋਰੈਂਟ ਅਤੇ ਰੇਹੜਿਆਂ ਦੀ ਚੈਕਿੰਗ ਕੀਤੀ ਗਈ। ਇਸ ਮੌਕੇ ਗ੍ਰੈਵੀ , ਸ਼ਾਹੀ ਪਨੀਰ, ਨੂਡਲਜ਼, ਸੋਸ, ਮੋਮੋਜ਼, ਚਟਨੀ, ਸਪ੍ਰਿੰਗ ਰੋਲ ਆਦਿ ਦੇ ਸੈਂਪਲ ਲਏ ਗਏ। ਇੰਨਾ ਸੈਂਪਲਾਂ ਨੂੰ ਚੈਕਿੰਗ ਲਈ ਲੈਬਾਰਟਰੀ ਵਿਖੇ ਭੇਜ ਦਿੱਤਾ ਗਿਆ ਹੈ। ਰਿਪੋਰਟ ਆਉਣ ਉਪਰੰਤ ਫੂਡ ਸੇਫਟੀ ਐਕਟ ਅਨੁਸਾਰ ਅਗਲੀ ਕਾਰਵਾਈ ਕੀਤੀ ਜਾਵੇਗੀ।
ਸਮੂਹ ਖਾਦ ਪਦਾਰਥ
ਵਿਕ੍ਰੇਤਾਵਾਂ ਨੂੰ ਹਦਾਇਤ ਕੀਤੀ ਗਈ ਕਿ ਉਹ fssai ਦੇ ਨਿਯਮਾਂ ਦੀ ਪਾਲਣਾ ਕਰਨ। 12 ਗੋਲਡਨ ਰੁਲ ਬਾਰੇ ਦੱਸਿਆ ਗਿਆ। ਉਨਾਂ ਕਿਹਾ ਕਿ ਕੋਤਾਹੀ ਤੇ ਕਾਰਵਾਈ ਕੀਤੀ ਜਾਵੇਗੀ। ਸਮੂਹ ਫੂਡ ਵਿਕਰੇਤਾਵਾ ਨੂੰ ਫੂਡ ਸੇਫਟੀ ਦੇ ਨਿਯਮਾਂ ਅਨੁਸਾਰ ਰਜਿਸਟ੍ਰੇਸ਼ਨ ਕਰਵਾਉਣ ਜਾ ਲਾਇਸੈਂਸ ਲੈਣ ਲਈ ਕਿਹਾ ਗਿਆ। ਉਨ੍ਹਾਂ ਕਿਹਾ ਕਿ foscos.gov.in ਵੈੱਬਸਾਈਟ ਤੇ ਰਜਿਸਟਰੇਸ਼ਨ ਜਾ ਲਾਇਸੈਂਸ ਲਈ ਆਨਲਾਈਨ ਅਪਲਾਈ ਕੀਤਾ ਜਾ ਸਕਦਾ ਹੈ। ਸਾਰਾ ਪ੍ਰੋਸੈਸ ਆਨਲਾਈਨ ਹੈ। ਕਿਸੇ ਵੀ ਦਿੱਕਤ ਆਉਣ ਤੇ ਫੂਡ ਸੇਫਟੀ ਵਿਭਾਗ ਗੁਰਦਾਸਪੁਰ ਨਾਲ ਤਾਲਮੇਲ ਕੀਤਾ ਜਾ ਸਕਦਾ ਹੈ। ਫੂਡ ਵਿਕਰੇਤਾਵਾ ਨੂੰ ਤਿਉਹਾਰ ਦੇ ਸਮੇਂ ਆਪਣਾ ਖਾਣ ਪੀਣ ਦੇ ਸਮਾਨ ਨੂੰ ਵੇਚਣ ਅਤੇ ਬਣਾਉਣ ਲਈ ਵਧੀਆ ਸਾਮਾਨ ਦੀ ਵਰਤੋ ਕਰਨ ਲਈ ਵੀ ਹਦਾਇਤਾ ਜਾਰੀ ਕੀਤੀਆ ਗਾਇਆ। ਇਹ ਚੈਕਿੰਗ ਆਗੇ ਵੀ ਨਿਰੰਤਰ ਜਾਰੀ ਰਹੇ ਗੀ।