ਬਰਨਾਲਾ ਦੀ ਅਨਾਜ ਮੰਡੀ ਨੇੜੇ ਖੰਡਰ ਥਾਂ ’ਚੋਂ ਅਣਪਛਾਤੀ ਲਾਸ਼ ਮਿਲਣ ਨਾਲ ਸਨਸਨੀ
Kamaljeet Singh
ਬਰਨਾਲਾ: ਅਨਾਜ ਮੰਡੀ ਬਰਨਾਲਾ ਨੇੜੇ ਮਾਰਕੀਟ ਕਮੇਟੀ ਦੀ ਲੰਬੇ ਸਮੇਂ ਤੋਂ ਬੰਦ ਪਈ ਖੰਡਰ ਇਮਾਰਤ ਵਿੱਚੋਂ ਇੱਕ ਅਣਪਛਾਤੀ ਲਾਸ਼ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦੀ ਖ਼ਬਰ ਫੈਲਦਿਆਂ ਹੀ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਸੂਚਨਾ ਮਿਲਦੇ ਹੀ ਬੱਸ ਸਟੈਂਡ ਚੌਂਕੀ ਦੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲਿਆ ਅਤੇ ਪਛਾਣ ਲਈ ਸਰਕਾਰੀ ਹਸਪਤਾਲ ਦੀ ਮੋਰਚਰੀ ਵਿੱਚ ਰਖਵਾ ਦਿੱਤਾ ਹੈ।
ਇਸ ਘਟਨਾ ਤੋਂ ਬਾਅਦ ਸਥਾਨਕ ਦੁਕਾਨਦਾਰਾਂ ਨੇ ਇਲਾਕੇ ਵਿੱਚ ਵਧ ਰਹੀਆਂ ਅਪਰਾਧਿਕ ਗਤੀਵਿਧੀਆਂ ਅਤੇ ਨਸ਼ੇੜੀਆਂ ਦੀ ਆਵਾਜਾਈ ’ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਮਾਰਕੀਟ ਕਮੇਟੀ ਦੀ ਇਹ ਇਮਾਰਤ ਅਤੇ ਬਾਥਰੂਮ ਕਾਫੀ ਸਮੇਂ ਤੋਂ ਖਾਲੀ ਪਏ ਹਨ, ਜਿਸ ਕਾਰਨ ਇੱਥੇ ਅਕਸਰ ਨਸ਼ਾ ਕਰਨ ਵਾਲੇ ਲੋਕਾਂ ਦਾ ਜਮਾਵੜਾ ਰਹਿੰਦਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਨਸ਼ੇੜੀਆਂ ਕਾਰਨ ਇਲਾਕੇ ਵਿੱਚ ਚੋਰੀਆਂ ਵਧ ਰਹੀਆਂ ਹਨ ਅਤੇ ਆ…
[4:02 pm, 11/8/2026] Dad: in current photo news flash
[4:02 pm, 11/8/2026] Dad: ਬਰਨਾਲਾ ’ਚ PMAY ਸਕੀਮ ਤਹਿਤ 152 ਪਰਿਵਾਰਾਂ ਨੂੰ ਮਿਲੇ LOI ਸਰਟੀਫਿਕੇਟ, ਪੱਕੇ ਮਕਾਨ ਬਣਾਉਣ ਲਈ ਮਿਲੇਗੀ 2.50 ਲੱਖ ਰੁਪਏ ਦੀ ਸਹਾਇਤਾ
Kamaljeet Singh
ਬਰਨਾਲਾ: ਕੇਂਦਰ ਸਰਕਾਰ ਦੀ ਪ੍ਰਧਾਨ ਮੰਤਰੀ ਆਵਾਸ ਯੋਜਨਾ (PMAY) ਤਹਿਤ ਬਰਨਾਲਾ ਸ਼ਹਿਰ ਦੇ ਕੱਚੇ ਘਰਾਂ ਵਿੱਚ ਰਹਿ ਰਹੇ ਗਰੀਬ ਅਤੇ ਲੋੜਵੰਦ ਪਰਿਵਾਰਾਂ ਨੂੰ ਪੱਕੀਆਂ ਛੱਤਾਂ ਮੁਹੱਈਆ ਕਰਵਾਉਣ ਲਈ ਵੱਡਾ ਉਪਰਾਲਾ ਕੀਤਾ ਗਿਆ ਹੈ। ਇਸ ਯੋਜਨਾ ਦੇ ਅਧੀਨ ਅੱਜ ਨਗਰ ਕੌਂਸਲ ਬਰਨਾਲਾ ਦੇ ਵਿਹੜੇ ਵਿੱਚ ਇੱਕ ਸਮਾਗਮ ਦੌਰਾਨ 152 ਯੋਗ ਲਾਭਪਾਤਰੀ ਪਰਿਵਾਰਾਂ ਨੂੰ LOI (ਲੈਟਰ ਆਫ਼ ਇੰਟੈਂਟ) ਪਰਮਾਣ ਪੱਤਰ ਸੌਂਪੇ ਗਏ।
ਇਸ ਮੌਕੇ ਨਗਰ ਕੌਂਸਲ ਬਰਨਾਲਾ ਦੇ ਪ੍ਰਧਾਨ/ਮੇਅਰ ਹਸਨਪ੍ਰੀਤ ਭਾਰਦਵਾਜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਕਾਰ ਦਾ ਮੁੱਖ ਮਕਸਦ ਹਰ ਯੋਗ ਪਰਿਵਾਰ ਨੂੰ ਆਪਣਾ ਪੱਕਾ ਮਕਾਨ ਬਣਾਉਣ ਵਿੱਚ ਮਦਦ ਕਰਨਾ ਹੈ। ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ ਹਰੇਕ ਲਾਭਪਾਤਰੀ ਨੂੰ ਵੱਖ-ਵੱਖ ਪੜਾਵਾਂ ਵਿੱਚ ਕੁੱਲ 2.50 ਲੱਖ ਰੁਪਏ ਦੀ ਵਿੱਤੀ ਸਹਾਇਤਾ ਕਿਸ਼ਤਾਂ ਦੇ ਰੂਪ ਵਿੱਚ ਸਿੱਧੀ ਦਿੱਤੀ ਜਾਵੇਗੀ।
ਉਨ੍ਹਾਂ ਅੱਗੇ ਦੱਸਿਆ ਕਿ ਸ਼ਹਿਰ ਵਿੱਚ ਹੁਣ ਤੱਕ ਕਰੀਬ 1500 ਪਰਿਵਾਰ ਇਸ ਯੋਜਨਾ ਦਾ ਲਾਭ ਉਠਾ ਚੁੱਕੇ ਹਨ। ਮੌਜੂਦਾ ਸਰਕਾਰ ਦੇ ਕਾਰਜਕਾਲ ਦੌਰਾਨ ਹੁਣ ਤੱਕ ਲਗਭਗ 5 ਕਰੋੜ ਰੁਪਏ ਦੀ ਰਾਸ਼ੀ ਲਾਭਪਾਤਰੀਆਂ ਦੇ ਖਾਤਿਆਂ ਵਿੱਚ ਵੰਡੀ ਜਾ ਚੁੱਕੀ ਹੈ, ਤਾਂ ਜੋ ਕੋਈ ਵੀ ਗਰੀਬ ਪਰਿਵਾਰ ਪੱਕੇ ਘਰ ਤੋਂ ਵਾਂਝਾ ਨਾ ਰਹੇ।