ਅਧਿਆਪਕ ਆਗੂ ਅਤੇ ਚੋਣ ਇੰਚਾਰਜ ਵਿਚਲਾ ਵਿਵਾਦ ਵੱਖ ਵੱਖ ਜਥੇਬੰਦੀ ਦੇ ਆਗੂਆਂ ਅਤੇ ਪ੍ਰਸਾਸ਼ਨ ਨੇ ਕਰਵਾਇਆ ਹੱਲ
ਚੋਣ ਇੰਚਾਰਜ ਨੇ ਆਪਣੀ ਗਲਤੀ ਦਾ ਕੀਤਾ ਅਹਿਸਾਸ
ਰੋਹਿਤ ਗੁਪਤਾ
ਗੁਰਦਾਸਪੁਰ 4 ਅਗਸਤ
ਈ ਟੀ ਟੀ ਅਧਿਆਪਕ ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਓਂਕਾਰ ਸਿੰਘ ਜੋ ਕਿ ਬਤੌਰ ਬੀ ਐਲ ਓ ਵਜੋਂ ਕੰਮ ਕਰ ਰਹੇ ਹਨ ਉਹਨਾਂ ਨਾਲ ਐਸ ਡੀ ਐਮ ਦਫਤਰ ਵਿੱਚ ਆਰਜੀ ਤੌਰ ਤੇ ਨਿਯੁਕਤ ਚੋਣ ਇੰਚਾਰਜ ਦੀਪਕ ਕੁਮਾਰ ਵਲੋਂ ਦਫ਼ਤਰ ਵਿਖੇ ਕੀਤੀ ਬਦਸਲੂਕੀ ਵਿਰੁੱਧ ਜਿਲ੍ਹਾ ਗੁਰਦਾਸਪੁਰ ਦੀਆਂ ਸਮੂਹ ਅਧਿਆਪਕ ਜਥੇਬੰਦੀਆਂ ਵੱਲੋਂ ਅਧਿਆਪਕ ਆਗੂ ਨੂੰ ਇਨਸਾਫ਼ ਦਿਵਾਉਣ ਲਈ ਧਰਨਾ ਵੀ ਦਿੱਤਾ ਗਿਆ ਸੀ ਅਤੇ ਲੰਘੇ ਸੋਮਵਾਰ ਨੂੰ ਜਥੇਬੰਦੀਆਂ ਵੱਲੋਂ ਧਰਨੇ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ ਜਿਸ ਤਹਿਤ ਜਿਲ੍ਹਾ ਪ੍ਰਸਾਸ਼ਨ ਵਲੋਂ ਅਧਿਆਪਕ ਜਥੇਬੰਦੀਆਂ ਨੂੰ ਗੱਲਬਾਤ ਦਾ ਸੱਦਾ ਦਿੱਤਾ ਗਿਆ ਸੀ। ਏ ਡੀ ਸੀ ਜਨਰਲ ਗੁਰਸਿਮਰਨ ਸਿੰਘ ਢਿੱਲੋਂ, ਜਿਲ੍ਹਾ ਚੋਣ ਇੰਚਾਰਜ, ਐਸ ਡੀ ਐਮ ਅਸ਼ੋਕ ਕੁਮਾਰ ਅਤੇ ਸਮੂਹ ਅਧਿਆਪਕ ਜਥੇਬੰਦੀਆਂ ਦੀ ਹਾਜ਼ਰੀ ਵਿੱਚ ਚੋਣ ਇੰਚਾਰਜ ਵੱਲੋਂ ਕੰਮ ਦਾ ਦਬਾਅ ਹੋਣ ਕਾਰਨ ਹੋਈ ਗਲਤੀ ਦਾ ਅਹਿਸਾਸ ਕਰ ਲੈਣ ਕਾਰਨ ਵਿਵਾਦ ਖਤਮ ਹੋ ਗਿਆ। ਇਸ ਵਿਵਾਦ ਨੂੰ ਖਤਮ ਕਰਨ ਵਿਚ ਜਿਲ੍ਹਾ ਪ੍ਰਸ਼ਾਸਨ ਅਤੇ ਅਧਿਆਪਕ ਆਗੂਆਂ ਵੱਲੋਂ ਵਧੀਆ ਰੋਲ ਨਿਭਾਇਆ ਗਿਆ। ਇਸ ਮੌਕੇ ਤੇ ਹਾਜਰ ਅਧਿਆਪਕ ਆਗੂਆਂ ਕੁਲਦੀਪ ਪੁਰੋਵਾਲ, ਅਸ਼ਵਨੀ ਕੁਮਾਰ ਫਜ਼ੁਪੁਰ, ਤਰਸੇਮ ਪਾਲ, ਬਲਰਾਜ ਸਿੰਘ, ਸਤਨਾਮ ਸਿੰਘ, ਸੋਮ ਸਿੰਘ, ਗੁਰਪਿੰਦਰ ਸਿੰਘ, ਰਾਜ ਸੁਖਵਿੰਦਰ ਸਿੰਘ, ਬਲਵਿੰਦਰ ਕੌਰ, ਦਿਲਦਾਰ ਭੰਡਾਲ, ਗੁਰਿੰਦਰ ਸਿੰਘ ਸਿੱਧੂ, ਤੇਜਿੰਦਰ ਸਿੰਘ , ਸਰਬਜੀਤ ਸਿੰਘ ਨੇ ਏ ਡੀ ਸੀ ਗੁਰਸਿਮਰਨ ਸਿੰਘ ਢਿੱਲੋਂ ਤੋਂ ਮੰਗ ਕੀਤੀ ਕਿ ਅਧਿਆਪਕਾਂ ਨੂੰ ਗੈਰ ਵਿੱਦਿਅਕ ਕੰਮਾਂ ਤੋਂ ਛੋਟ ਦਿੱਤੀ ਜਾਵੇ। ਐੱਸ ਆਈ ਆਰ ਦੇ ਕੰਮ ਮੁੱਕਣ ਤੋਂ ਫੌਰੀ ਬਾਦ ਸਮੂਹ ਅਧਿਆਪਕਾਂ ਨੂੰ ਵਾਪਿਸ ਸਕੂਲ ਭੇਜਿਆ ਜਾਵੇ।