ਪੰਜਾਬ ਸਰਕਾਰ ਵੱਲੋਂ ਭਗਵਾਨ ਰਾਮ ਦੇ ਜੀਵਨ 'ਤੇ ਅਧਾਰਤ 'ਹਮਾਰੇ ਰਾਮ ਪ੍ਰੋਗਰਾਮ' 9 ਅਤੇ 24 ਅਗਸਤ ਨੂੰ
ਬਲਵੰਤ ਗਾਰਗੀ ਆਡੀਟੋਰੀਅਮ ਵਿਖੇ ਕਰਵਾਇਆ ਜਾਵੇਗਾ ਸ਼ੋਅ : ਡਿਪਟੀ ਕਮਿਸ਼ਨਰ
ਸ਼ੋਅ ਦੁਪਹਿਰ 1:30 ਤੋਂ 5 ਵਜੇ ਅਤੇ ਸ਼ਾਮ 6 ਤੋਂ 9:30 ਵਜੇ ਤਕ ਕਰਵਾਏ ਜਾਣਗੇ
ਅਸ਼ੋਕ ਵਰਮਾ
ਬਠਿੰਡਾ, 3 ਅਗਸਤ 2026 : ਪੰਜਾਬ ਸਰਕਾਰ ਵੱਲੋਂ ਭਗਵਾਨ ਰਾਮ ਜੀ ਦੇ ਜੀਵਣ 'ਤੇ ਅਧਾਰਤ ਹਮਾਰੇ ਰਾਮ ਪ੍ਰੋਗਰਾਮ 9 ਅਤੇ 24 ਅਗਸਤ ਨੂੰ ਸਥਾਨਕ ਬਲਵੰਤ ਗਾਰਗੀ ਆਡੀਟੋਰੀਅਮ ਵਿਖੇ ਕਰਵਾਇਆ ਜਾਵੇਗਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੀ ਰਾਜੇਸ਼ ਧੀਮਾਨ ਡਿਪਟੀ ਕਮਿਸ਼ਨਰ ਬਠਿੰਡਾ ਨੇ ਦੱਸਿਆ ਕਿ ਇਸ ਤਹਿਤ 9 ਅਤੇ 24 ਨੂੰ 2-2 ਸ਼ੋ ਕਰਵਾਏ ਜਾਣਗੇ । ਪਹਿਲਾ ਸ਼ੋਅ ਦੁਪਹਿਰ 1:30 ਤੋਂ 5 ਵਜੇ ਅਤੇ ਦੂਜਾ ਸ਼ੋਅ ਸ਼ਾਮ 6 ਤੋਂ 9:30 ਵਜੇ ਤੱਕ ਕਰਵਾਏ ਜਾਣਗੇ । ਇਹ ਸ਼ੋਅ ਬਾਲੀਵੁੱਡ ਅਦਾਕਾਰ ਆਸ਼ੂਤੋਸ਼ ਰਾਣਾ ਅਤੇ ਉਨ੍ਹਾਂ ਦੀ ਟੀਮ ਵੱਲੋਂ ਕੀਤਾ ਜਾਵੇਗਾ। ਇਸ ਸ਼ੋਅ ‘ਚ ਰਾਹੁਲ ਆਰ ਭੁੱਚਰ ਵੱਲੋਂ ਭਗਵਾਨ ਰਾਮ ਦਾ ਰੋਲ ਅਤੇ ਆਸ਼ੂਤੋਸ਼ ਰਾਣਾ ਵੱਲੋਂ ਰਾਵਣ ਦਾ ਰੋਲ ਅਦਾ ਕੀਤਾ ਜਾਵੇਗਾ ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸ਼ੋਅ ਲਈ ਕੋਈ ਟਿਕਟ ਨਹੀਂ ਹੈ ਅਤੇ ਇਹ ਆਮ ਜਨਤਾ ਨੂੰ ਮੁਫ਼ਤ ਵਿਖਾਇਆ ਜਾਵੇਗਾ ।