ਡੇਰਾ ਸਿਰਸਾ ਪੈਰੋਕਾਰਾਂ ਵੱਲੋਂ ਥੈਲਾਸੀਮੀਆ ਪੀੜ੍ਹਤ ਬੱਚਿਆਂ ਲਈ 269 ਯੂਨਿਟ ਖੂਨਦਾਨ
ਥੈਲਾਸੀਮੀਆ ਬੱਚਿਆਂ ਦੀ ਲਾਈਫ਼ ਲਾਈਨ ਬਣ ਰਹੇ ਹਨ ਡੇਰਾ ਸਰਧਾਲੂ-ਵਿਜੈ ਪਾਹਵਾ
ਥੈਲਾਸੀਮੀਆ ਪੀੜ੍ਹਤ ਬੱਚਿਆਂ ਲਈ ਖੂਨ ਦੀ ਘਾਟ ਦੀ ਫ਼ਿਕਰ ਮੁੱਕੀ-ਮਾਪੇ
ਅਸ਼ੋਕ ਵਰਮਾ
ਪਟਿਆਲਾ, 3 ਅਗਸਤ 2026।ਥੈਲਾਸੀਮੀਆ ਪੀੜ੍ਹਤ ਬੱਚਿਆਂ ਲਈ ਡੇਰਾ ਸੱਚਾ ਸੌਦਾ ਦੇ ਸਰਧਾਲੂ ਜੀਵਨ ਦਾਨ ਬਣ ਰਹੇ ਹਨ ਅਤੇ ਆਏ ਮਹੀਨੇ ਇਨ੍ਹਾਂ ਬੱਚਿਆਂ ਲਈ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ।
ਡੇਰਾ ਸੱਚਾ ਸੌਦਾ ਦੇ ਸਰਧਾਲੂਆਂ ਵੱਲੋਂ ਅੱਜ ਮਾਨਵਤਾ ਭਲਾਈ ਕੇਂਦਰ ਸ਼ਾਹ ਸਤਿਨਾਮ ਜੀ ਨੂਰਾਨੀ ਧਾਮ ਪਟਿਆਲਾ ਵਿਖੇ ਇਨ੍ਹਾਂ ਥੈਲਾਸੀਮੀਆ ਤੋਂ ਪੀੜ੍ਹਤ ਬੱਚਿਆਂ ਲਈ
ਖੂਨਦਾਨ ਕੈਂਪ ਲਾਇਆ ਗਿਆ, ਜਿਸ ਵਿੱਚ 269 ਯੂਨਿਟ ਖੂਨਦਾਨ ਸਰਕਾਰੀ ਰਜਿੰਦਰਾ ਹਸਪਤਾਲ ਬਲੱਡ ਬੈਂਕ ਦੀ ਟੀਮ ਵੱਲੋਂ ਇਕੱਠਾ ਕੀਤਾ ਗਿਆ। ਇਸ ਖੂਨਦਾਨ ਕੈਂਪ ਵਿੱਚ ਥੈਲਾਸੀਮੀਆ ਚਿਲਡਰਨ ਵੈਲਫੇਅਰਰ ਐਸੋਸੀਏਸ਼ਨ ਦੇ ਪ੍ਰਧਾਨ ਵਿਜੈ ਪਾਹਵਾ, ਸਮਾਜ ਸੇਵੀ ਮੈਡਮ ਸਤਿੰਦਰਪਾਲ ਕੌਰ ਵਾਲੀਆ, ਸਮਾਜ ਸੇਵੀ ਅਤੇ ਅਵਾਰਡੀ ਪਰਮਿੰਦਰ ਭਲਵਾਨ, ਜਤਵਿੰਦਰ ਗਰੇਵਾਲ ਸਮੇਤ ਥੈਲਾਸੀਮੀਆ ਪੀੜ੍ਹਤ ਬੱਚਿਆਂ ਦੇ ਮਾਪੇ ਵਿਸ਼ੇਸ ਤੌਰ ਤੇ ਪੁੱਜੇ ਹੋਏ ਸਨ।
ਇਸ ਮੌਕੇ ਖੂਨਦਾਨ ਕਰਨ ਵਾਲੇ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਵਿੱਚ ਭਾਰੀ ਉਤਸਾਹ ਦੇਖਿਆ ਗਿਆ ਅਤੇ ਉਨ੍ਹਾਂ ਵੱਲੋਂ ਲਾਈਨਾਂ ਵਿੱਚ ਲੱਗ ਕੇ ਆਪਣੀ ਰਜਿਸ਼ਟਰੇਸ਼ਨ ਕਰਵਾਈ ਗਈ ਅਤੇ ਉਸ ਤੋਂ ਬਾਅਦ ਖੂਨਦਾਨ ਦਿੱਤਾ ਗਿਆ। ਇਸ ਮੌਕੇ ਥੈਲਾਸੀਮੀਆ ਚਿਲਡਰਨ ਵੈਲਫੇਅਰ ਐਸੋਸੀਏਸ਼ਨ ਪ੍ਰਧਾਨ ਵਿਜੈ ਪਾਹਵਾ ਵੱਲੋਂ ਆਖਿਆ ਗਿਆ ਕਿ ਪਹਿਲਾ ਥੈਲਾਸੀਮੀਆ ਬੱਚਿਆਂ ਲਈ ਖੂਨ ਇਕੱਤਰ ਕਰਨ ਦੀ ਫ਼ਿਕਰ ਰਹਿੰਦੀ ਸੀ, ਪਰ ਪਿਛਲੇ ਦੋਂ ਮਹੀਨਿਆਂ ਤੋਂ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਵੱਲੋਂ ਇਹ ਮੁਹਿੰਮ ਅਪਣਾਉਣ ਤੋਂ ਬਾਅਦ ਇਹ ਫ਼ਿਕਰ ਖਤਮ ਹੋ ਗਈ ਹੈ। ਉਨ੍ਹਾਂ ਕਿਹਾ ਕਿ ਪਿਛਲੇ ਮਹੀਨੇ ਕੈਂਪ ਵਿੱਚ ਡੇਰਾ ਸਰਧਾਲੂਆਂ ਵੱਲੋਂ 304 ਯੂਨਿਟ, ਫੇਰ ਐਮਰਜੈਂਸੀ ਰਜਿੰਦਰਾ ਹਸਪਤਾਲ ਵਿਖੇ 28 ਯੂਨਿਟ ਅਤੇ ਅੱਜ 269 ਯੂਨਿਟ ਖੂਨਦਾਨ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਡੇਰਾ ਸ਼ਰਧਾਲੂਆਂ ਦੇ ਖੂਨਦਾਨ ਪ੍ਰਤੀ ਜ਼ਜ਼ਬੇ ਤੋਂ ਉਹ ਬਹੁਤ ਪ੍ਰਭਾਵਿਤ ਹਨ। ਇਸ ਮੌਕੇ ਸਮਾਜ ਸੇਵੀ ਮੈਂਡਮ ਸਤਿੰਦਰਪਾਲ ਕੌਰ ਵਾਲੀਆ, ਜਤਵਿੰਦਰ ਗਰੇਵਾਲ ਅਤੇ ਪਰਮਿੰਦਰ ਭਲਵਾਨ ਵੱਲੋਂ ਵੀ ਡੇਰਾ ਸੱਚਾ ਸੌਦਾ ਵੱਲੋਂ ਥੈਲਾਸੀਮੀਆ ਬੱਚਿਆਂ ਲਈ ਕੀਤੇ ਜਾ ਰਹੇ ਕਾਰਜ਼ ਦੀ ਦਿਲੋਂ ਪ੍ਰਸੰਸਾਂ ਕੀਤੀ। ਉਨ੍ਹਾਂ ਕਿਹਾ ਕਿ ਡੇਰਾ ਸੱਚਾ ਸੌਦਾ ਦਾ ਖੂਨਦਾਨ ਵਿੱਚ ਵਰਲਡ ਰਿਕਾਰਡ ਹੈ ਅਤੇ ਸਰਧਾਲੂਆਂ ਦੀ ਸੇਵਾ ਨੂੰ ਨਮਨ ਕਰਦੇ ਹਨ। ਇਸ ਮੌਕੇ ਸੱਚੇ ਨਿਮਰ ਸੇਵਾਦਾਰ ਸੰਦੀਪ ਇੰਸਾਂ, ਬਾਵਾ ਇੰਸਾਂ, ਹਰਮਿੰਦਰ ਨੋਨਾ ਅਤੇ ਕਰਨਪਾਲ ਇੰਸਾਂ ਨੇ ਕਿਹਾ ਕਿ ਗੁਰੂ ਜੀ ਵੱਲੋਂ ਥੈਲਾਸੀਮੀਆ ਬੱਚਿਆਂ ਲਈ ਨਿਯਮਿਤ ਖੂਨਦਾਨ ਕਰਨ ਦੇ ਦਿੱਤੇ ਆਦੇਸ਼ ਤੋਂ ਬਾਅਦ ਡੇਰਾ ਸਰਧਾਲੂ ਆਪਣਾ ਫਰਜ਼ ਅਦਾ ਕਰ ਰਹੇ ਹਨ। ਇਸ ਮੌਕੇ ਸੱਚੇ ਨਿਮਰ ਸੇਵਾਦਾਰ ਸੁਖਚੈਨ ਸਿੰਘ, ਅਵਤਾਰ ਸਿੰਘ, ਬਿੰਦਰ ਲਲੋਛੀ, ਜੱਸੀ ਧਬਲਾਨ, ਕੈਪਟਨ ਜਰਨੈਲ ਸਿੰਘ, ਗਰਚਰਨ ਸਮਾਣਾ, ਅਮਰੀਕ ਸਿੰਘ, ਹਰਮੇਲ ਘੱਗਾ, ਜੋਗਿੰਦਰ ਕਲਵਾਨੂੰ, ਬਲਦੇਵ ਸਿੰਘ, ਵਿਜੈ ਨਾਭਾ ਸਮੇਤ ਹੋਰ ਸੰਗਤ ਹਾਜਰ ਸੀ।
ਖੂਨਦਾਨੀਆਂ ਤੋਂ ਪ੍ਰਭਾਵਿਤ -ਡਾਕਟਰ ਸੁਖਵਿੰਦਰ ਸਿੰਘ
ਰਜਿੰਦਰਾ ਬਲੱਡ ਬੈਂਕ ਦੇ ਇੰਚਾਰਜ ਡਾ. ਸੁਖਵਿੰਦਰ ਸਿੰਘ, ਡਾ ਮਰਿਆਨ ਅਤੇ ਡਾ ਆਸਨ ਦਾ ਕਹਿਣਾ ਸੀ ਕਿ ਉਹ ਸੇਵਾਦਾਰ ਦੇ ਖੂਨਦਾਨ ਪ੍ਰਤੀ ਜਜਬੇ ਤੋਂ ਬਹੁਤ ਪ੍ਰਭਾਵਿਤ ਹਨ। ਉਨ੍ਹਾਂ ਕਿਹਾ ਕਿ ਇੱਥੇ ਬਿਨਾਂ ਕਿਸੇ ਸਮਾ ਗਵਾਏ ਸੈਕੜੇ ਯੂਨਿਟ ਖੂਨ ਦੇਣ ਲਈ ਸ਼ਰਧਾਲੂਆਂ ਦੀਆਂ ਲਾਈਨਾਂ ਲੱਗ ਜਾਂਦੀਆਂ ਹਨ। ਉਨ੍ਹਾਂ ਦੱਸਿਆ ਕਿ ਰਜਿੰਦਰਾ ਹਸਪਤਾਲ ਵਿੱਚ 250 ਤੋਂ ਵੱਧ ਥੈਲਾਸੀਮੀਆ ਪੀੜ੍ਹਤ ਬੱਚਿਆਂ ਨੂੰ ਬਲੱਡ ਦੀ ਬਹੁਤ ਜਰੂਰਤ ਹੈ ਜੋਂ ਕਿ ਡੇਰਾ ਸੱਚਾ ਸੌਦਾ ਦੇ ਸਰਧਾਲੂਆਂ ਨੇ ਲਗਭਗ ਖਤਮ ਕਰ ਦਿੱਤੀ ਹੈ। ਉਨਾਂ ਕਿਹਾ ਕਿ ਜਦੋਂ ਐਮਰਜੈਂਸੀ ਖੂਨ ਦੀ ਜ਼ਰੂਰਤ ਹੁੰਦੀ ਹੈ ਤਾਂ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਖੂਨਦਾਨ ਲਈ ਹੁੰਮ-ਹੁੰਮਾ ਕੇ ਪੁੱਜਦੇ ਹਨ। ਉਨਾਂ ਹੋਰ ਸੰਥਥਾਵਾਂ ਨੂੰ ਵੀ ਖੂਨਦਾਨ ਕਰਨ ਲਈ ਅੱਗੇ ਆਉਣ ਦਾ ਸੱਦਾ ਦਿੱਤਾ।