ਮਹਾਂਪੁਰਖਾਂ ਦੇ ਨਾਂ ਤੇ ਬਣੇ ਚੌਂਕਾ ਦੇ ਆਲੇ ਦੁਆਲੇ ਫਲੈਕਸ ਬੋਰਡ ਤੇ ਇਸ਼ਤਿਹਾਰਬਾਜ਼ੀ ਕਰਨ ਤੇ ਰੋਕ ਲਗਾਉਣ ਦੀ ਮੰਗ
ਸਨਾਤਨ ਜਾਗਰਨ ਮੰਚ ਨੇ ਨਗਰ ਕੌਂਸਲ ਪ੍ਰਧਾਨ ਨੂੰ ਦਿੱਤਾ ਮੰਗ ਪੱਤਰ
ਰੋਹਿਤ ਗੁਪਤਾ
ਗੁਰਦਾਸਪੁਰ : ਸ਼ਹਿਰ ਵਿੱਚ ਮਹਾਂਪੁਰਖਾਂ ਦੇ ਨਾਂ ਤੇ ਬਣੇ ਵੱਖ-ਵੱਖ ਚੌਂਕਾਂ ਦੇ ਆਲੇ ਦੁਆਲੇ ਇਸਤਿਆਰਬਾਜੀ ਅਤੇ ਫਲੈਕਸ ਬੋਰਡ ਕਰਨ ਦੇ ਖਿਲਾਫ ਸਨਾਤਨ ਜਾਗਰਨ ਮੰਚ ਨੇ ਨਜ਼ਰ ਕੌਂਸਲ ਪ੍ਰਧਾਨ ਬਲਜੀਤ ਸਿੰਘ ਪਾਹੜਾ ਨੂੰ ਮੰਗ ਪੱਤਰ ਦਿੱਤਾ ਹੈ ਅਤੇ ਮੰਗ ਕੀਤੀ ਹੈ ਕਿ ਮਹਾਂਪੁਰਖਾਂ ਦੇ ਨਾਂ ਤੇ ਬਣੇ ਚੌਂਕਾ ਦੀ ਸੁੰਦਰਤਾ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਅਜਿਹੀਆਂ ਕਾਰਵਾਈਆਂ ਤੇ ਰੋਕ ਲਗਾਈ ਜਾਏ । ਦੱਸ ਦਈਏ ਕਿ ਸ਼ਹਿਰ ਵਿੱਚ ਭਗਵਾਨ ਪਰਸ਼ੂਰਾਮ ਚੌਂਕ, ਹਨੂਮਾਨ ਚੌਂਕ, ਭਾਈ ਲਾਲੋ ਚੌਂਕ ਅਤੇ ਬੰਦਾ ਬਹਾਦਰ ਚੌਂਕ ਦੇ ਆਲੇ ਦੁਆਲੇ ਅਕਸਰ ਵੱਖ ਵੱਖ ਸਮਾਗਮਾਂ ਦੀ ਇਸ਼ਤਿਆਰਬਾਜੀ ਦੇ ਫਲੈਕਸ ਬੋਰਡ ਜਾਂ ਫਿਰ ਪੋਸਟਰ ਲਗਾ ਦਿੱਤੇ ਜਾਂਦੇ ਹਨ । ਜਿਸ ਦੇ ਖਿਲਾਫ ਪਹਿਲਾਂ ਵੀ ਕਈ ਵਾਰ ਆਵਾਜ਼ ਚੁੱਕੀ ਜਾ ਚੁੱਕੀ ਹੈ। ਹੁਣ ਸਨਾਤਨ ਜਾਗਰਨ ਮੰਚ ਦੇ ਪ੍ਰਧਾਨ ਪਵਨ ਸ਼ਰਮਾ ਵੱਲੋਂ ਇਸ ਦੇ ਖਿਲਾਫ ਨਗਰ ਕੌਂਸਲ ਪ੍ਰਧਾਨ ਬਲਜੀਤ ਸਿੰਘ ਪਾਹੜਾ ਨੂੰ ਅਪੀਲ ਕਰਨ ਤੋਂ ਬਾਅਦ ਨਗਰ ਕੌਂਸਲ ਪ੍ਰਧਾਨ ਬਲਜੀਤ ਪਾਹੜਾ ਨੇ ਇਸ ਦੇ ਖਿਲਾਫ ਤੁਰੰਤ ਨਗਰ ਕੌਂਸਲ ਵਿੱਚ ਮੱਤਾ ਪਾਉਣ ਦੀ ਗੱਲ ਕਹੀ ਹੈ ।