ਕਿਰਪਾਲ ਆਸ਼ਰਮ ਦੀ ਬਰਾਂਚ ਬਠਿੰਡਾ ਨੇ ਕੁਸ਼ਟ ਆਸ਼ਰਮ ਦੇ ਮੈਂਬਰਾਂ ਨੂੰ ਲੰਗਰ ਵੰਡਿਆ
ਅਸ਼ੋਕ ਵਰਮਾ
ਬਠਿੰਡਾ, 30 ਜੂਨ 2026 : ਸਾਵਣ ਕਿਰਪਾਲ ਰੂਹਾਨੀ ਮਿਸ਼ਨ ਬ੍ਰਾਂਚ ਕਿਰਪਾਲ ਆਸ਼ਰਮ, ਬਠਿੰਡਾ ਦੇ ਸੇਵਾਦਾਰਾਂ ਵੱਲੋਂ ਕੁਸ਼ਟ ਆਸ਼ਰਮ ਦੇ ਪਰਿਵਾਰ ਦੇ ਮੈਂਬਰਾਂ ਨੂੰ ਕੜੀ ਚਾਵਲ ਦਾ ਲੰਗਰ ਮੁਹੱਈਹਾ ਕਰਵਾਇਆ ਗਿਆ। ਕਿਰਪਾਲ ਆਸ਼ਰਮ ਬਠਿੰਡਾ ਦੇ ਸੈਕਟਰੀ ਰਾਜਿੰਦਰ ਦਾਨੇਵਾਲੀਆ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਐਤਵਾਰ ਦੇ ਸਤਿਸੰਗ ਉਪਰੰਤ ਮੌਜੂਦਾ ਸਤਿਗੁਰੂ ਸੰਤ ਰਾਜਿੰਦਰ ਸਿੰਘ ਦੀ ਅਪਾਰ ਦਇਆ ਮਿਹਰ ਨਾਲ ਅੱਜ ਸਾਵਣ ਕਿਰਪਾਲ ਰੂਹਾਨੀ ਮਿਸ਼ਨ ਦੀ ਸ਼ਾਖਾ ਕਿਰਪਾਲ ਆਸ਼ਰਮ ਬਠਿੰਡਾ ਨੇ ਇਹ ਪਹਿਲਕਦਮੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਸ ਮੌਕੇ ਮਿਸ਼ਨ ਨਾਲ ਜੁੜੇ ਇਤਿਹਾਸ ਦੀਆਂ ਪੁਸਤਕਾਂ ਵੀ ਮੁਫਤ ਵੰਡੀਆਂ ਗਈਆਂ। ਕੁਸ਼ਟ ਆਸ਼ਰਮ ਦੇ ਪ੍ਰਬੰਧਕੀ ਮੈਂਬਰਾਂ ਨੇ ਕਿਰਪਾਲ ਆਸ਼ਰਮ ,ਬਠਿੰਡਾ ਦੀ ਪਰਬੰਧਕੀ ਕਮੇਟੀ ਦਾ ਧੰਨਵਾਦ ਕੀਤਾ ਹੈ। ਇਸ ਮੌਕੇ ਕਿਰਪਾਲ ਆਸ਼ਰਮ ਦੀ ਸਮੂਹ ਪ੍ਰਬੰਧਕੀ ਕਮੇਟੀ ਪ੍ਰਧਾਨ ਪ੍ਰੇਮ ਰਾਣੀ, ਵਾਈਸ ਪ੍ਰਧਾਨ ਜੋਗਿੰਦਰ ਸਿੰਘ,ਸੈਕਟਰੀ ਰਾਜਿੰਦਰ ਦਾਨੇਵਾਲੀਆ , ਕੈਸ਼ੀਅਰ ਹਰਦੇਵ ਸਿੰਘ , ਮੈਂਬਰ ਹਰਜਿੰਦਰ ਸ਼ਰਮਾ , ਦਰਸ਼ਨਾ ਰਾਣੀ, ਰਾਹੁਲ ਅਤੇ ਹੋਰ ਸੇਵਾਦਾਰ ਹਾਜ਼ਰ ਸਨ।